06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਾਬਾ ਖੁਜਾਲਾ ਵਾਲਿਆਂ ਵਲੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋਧਾ ਖੁਜਾਲਾ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-12-2025
ਟਾਹਲੀ ਸਾਹਿਬ/ ਜੇਠੂਵਾਲ, 20 ਦਸੰਬਰ (ਵਿਨੋਦ ਭੀਲੋਵਾਲ, ਮਿੱਤਰਪਾਲ ਸਿੰਘ ਰੰਧਾਵਾ)-ਬਲਾਕ ਸੰਮਤੀ ਜ਼ੋਨ ਮੱਖਣਵਿੰਡੀ ਤੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋਧਬੀਰ ਸਿੰਘ ਜੋਧਾ ਖੁਜਾਲਾ ਵਲੋਂ ਇਹ ਚੋਣ ਜਿੱਤਣ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਧੰਨ ਨਾਨਕ ਦਰਬਾਰ ਖੁਜਾਲਾ ਵਿਖੇ ਆਪਣੇ ਵਰਕਰਾਂ ਨਾਲ ਨਤਮਸਤਕ ਹੋਣ 'ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆਂ ਵਲੋਂ ਜੋਧਾ ਖੁਜਾਲਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਜੋਧਾ ਖੁਜਾਲਾ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਹੀ ਮੈਂ ਇਹ ਚੋਣ ਜਿੱਤੀ ਹੈ ਅਤੇ ਸ਼ੁਕਰਾਨੇ ਵਜੋਂ ਆਪਣੇ ਸਾਥੀਆਂ ਨਾਲ ਇੱਥੇ ਪਹੁੰਚਿਆਂ ਹਾਂ ਤਾਂ ਕਿ ਭਵਿੱਖ ਵਿਚ ਵੀ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਲੋਕਾਂ ਦੀ ਸੇਵਾ ਕਰ ਸਕਾਂ | ਇਸ ਮੌਕੇ ਭਾਈ ਦੀਪ ਸਿੰਘ, ਭਾਈ ਜਰਨੈਲ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ ਖੁਜਾਲਾ, ਸੂਬੇਦਾਰ ਸਤਨਾਮ ਸਿੰਘ, ਬਲਵਿੰਦਰ ਸਿੰਘ, ਮਾ: ਜੱਸਾ ਸਿੰਘ, ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਢੱਪਈਆਂ, ਸਾਬਕਾ ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਤਜਿੰਦਰ ਸਿੰਘ, ਜੋਬਨਬੀਰ ਸਿੰਘ ਯੂ. ਐੱਸ. ਏ., ਗੁਰਜੰਟ ਸਿੰਘ ਤਰਸਿੱਕਾ ਸਮੇਤ ਹੋਰ ਵਰਕਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮਿ੍ਤਸਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਅਗਲੀ ਖ਼ਬਰ ਜਥੇ: ਲੋਪੋਕੇ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਸਨਮਾਨ
Ad Position 24