06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮਿ੍ਤਸਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ

Ad Position 21
No active advertisement
ਅਜੀਤ ਡੈਸਕ 21-12-2025
ਰਈਆ, 20 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸਰਕਾਰੀ ਆਈ. ਟੀ. ਆਈ. ਰਈਆ ਐਟ ਭਿੰਡਰ ਵਿਖੇ ਸਮਾਜ ਸੇਵਕ ਸਭਾ ਰਈਆ ਵਲੋਂ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮਿ੍ਤਸਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 250 ਦੇ ਕਰੀਬ ਲੋੜਵੰਦ ਬਜ਼ੁਰਗਾਂ ਮਾਵਾਂ ਅਤੇ ਵਿਦਿਆਰਥੀਆਂ ਨੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ | ਇਸ ਮੌਕੇ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ | ਕੰਪਿਊਟਰ ਦੁਆਰਾ ਨਜ਼ਰ ਦੇ ਨੰਬਰ ਦਾ ਮੁਫਤ ਚੈਕ-ਅੱਪ ਕੀਤਾ ਗਿਆ | ਲੋੜਵੰਦਾਂ ਨੂੰ ਦਾਰੂ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ | ਇਸ ਮੌਕੇ ਪਿ੍ੰ: ਕੈਪਟਨ ਸੰਜੀਵ ਸ਼ਰਮਾ, ਜਗਮੀਤ ਸਿੰਘ ਸੀਨੀਅਰ ਅਸਿਸਟੈਂਟ ਦੀ ਅਗਵਾਈ ਹੇਠ ਸੁਚੱਜਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਪਿ੍ੰ: ਸੰਜੀਵ ਸ਼ਰਮਾ ਵਲੋਂ ਸੰਸਥਾ ਦੇ ਇਸ ਸ਼ੁਭ ਕਾਰਜ ਲਈ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਦੁਸ਼ਾਲਾ ਸਿਰੋਪਾਓ ਨਾਲ ਸਨਮਾਨ ਦਿੱਤਾ | ਇਸ ਮੌਕੇ ਸੰਸਥਾ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ ਵਲੋਂ ਸੇਵਾ ਭਾਵਨਾ ਨਾਲ ਕੀਤੇ ਯੋਗ ਪ੍ਰਬੰਧਾਂ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਸੰਸਥਾ ਵਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਮੋਮੈਂਟੋ ਦੁਆਰਾ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਰਾਕੇਸ਼ ਕੁਮਾਰ ਨੇ ਬਾਖੂਬੀ ਨਿਭਾਈ | ਕੈਂਪ ਦੀ ਸਫਲਤਾ ਲਈ ਸੰਦੀਪ ਕੁਮਾਰ ਬੌਬੀ, ਬਲਦੇਵ ਸਿੰਘ ਰੰਧਾਵਾ, ਇੰਦਰ ਮਹਨ ਸ਼ਰਮਾ, ਬੀਬੀ ਹਰਜੀਤ ਕੌਰ, ਚੰਦਰ ਭੁਸ਼ਣ ਪਟਵਾਰੀ, ਦਰਸ਼ਨ ਸਿੰਘ ਮਾਨ ਆਦਿ ਨੇ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਸਾਲਾਨਾ ਸਮਾਗਮ ਸੰਪੰਨ ਅਗਲੀ ਖ਼ਬਰ ਬਾਬਾ ਖੁਜਾਲਾ ਵਾਲਿਆਂ ਵਲੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋਧਾ ਖੁਜਾਲਾ ਨੂੰ ਕੀਤਾ ਸਨਮਾਨਿਤ
Ad Position 24