ਮਜੀਠਾ, 20 ਦਸੰਬਰ (ਮਨਿੰਦਰ ਸਿੰਘ ਸੋਖੀ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਐੱਮ. ਡੀ. ਡਾ: ਮੰਗਲ ਸਿੰਘ ਕਿਸ਼ਨਪੁਰੀ, ਕਮੇਟੀ ਚੇਅਰਮੈਨ ਜ਼ਸਪਿੰਦਰ ਸਿੰਘ ਕਾਹਲੋਂ, ਮੁੱਖ ਪ੍ਰਬੰਧਕ ਹਰਜਿੰਦਰਪਾਲ ਕੌਰ ਦੀ ਦੇਖ ਰੇਖ ਹੇਠ ਅਤੇ ਡਾਇਰੈਕਟਰ ਪਿ੍ੰ: ਅਮਨਦੀਪ ਕੌਰ ਥਿੰਦ ਦੀ ਅਗਵਾਈ 'ਚ ਸਕੂਲ ਦਾ ਸਾਲਾਨਾ ਸਮਾਗਮ ਕਰਾਇਆ ਗਿਆ | ਇਸ ਸਮਾਗਮ 'ਚ ਸਾਬਕਾ ਜ਼ਿਲ੍ਹਾ ਡਿਪਟੀ ਸਿੱਖਿਆ ਅਫਸਰ ਰੇਖਾ ਮਹਾਜਨ ਅਤੇ ਡਾ: ਰਣਜੀਤ ਕੌਰ ਡਾਇਟੀਸ਼ੀਅਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਸਕੂਲ ਦੇ ਡਾਇਰੈਕਟਰ ਪਿ੍ੰ: ਅਮਨਦੀਪ ਕੌਰ ਥਿੰਦ ਨੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ | ਇਸ ਮੌਕੇ ਰੇਖਾ ਮਹਾਜਨ ਤੇ ਡਾ: ਰਣਜੀਤ ਕੌਰ ਨੇ ਬੱਚਿਆਂ ਦੀ ਸਿਹਤ ਸੰਭਾਲ, ਖਾਣ ਪੀਣ ਅਤੇ ਬਹੁਪੱਖੀ ਵਿਕਾਸ ਬਾਰੇ ਆਏ ਮਾਪਿਆਂ ਨਾਲ ਗੱਲਬਾਤ ਕਰਦਿਆਂ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ | ਮੁੱਖ ਮਹਿਮਾਨ ਡਾ: ਮੰਗਲ ਸਿੰਘ ਕਿਸ਼ਨਪੁਰੀ ਨੇ ਮਾਪਿਆਂ ਅਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਛੋਟੇ ਛੋਟੇ ਬੱਚਿਆਂ ਦੀ ਕਾਰਗੁਜ਼ਾਰੀ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਦੇ ਰੰਗ ਦੇਖ ਕੇ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ | ਵਿਦਿਆਰਥੀਆਂ ਵਲੋਂ ਪਾਏ ਗਏ ਭੰਗੜੇ ਅਤੇ ਗਿੱਧੇ ਨੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਸਕੂਲ ਦੇ ਅਥਲੈਟਿਕਸ ਕੋਚ ਸੁਖਜੀਤ ਸਿੰਘ ਬੱਲ ਨੂੰ ਉਨ੍ਹਾਂ ਦੀਆਂ ਸਕੂਲ ਪ੍ਰਤੀ ਨਿਭਾਈਆਂ ਖੇਡਾਂ ਸੰਬੰਧੀ ਸੇਵਾਵਾਂ ਨੂੰ ਮੁੱਖ ਰੱਖ ਕੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ 31 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਚ ਮਜੀਠਾ ਦੇ ਕੌਂਸਲਰ ਨਵਦੀਪ ਸਿੰਘ ਸੋਨਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ | ਅਖੀਰ 'ਚ ਡਾ: ਮੰਗਲ ਸਿੰਘ ਕਿਸ਼ਨਪੁਰੀ ਨੇ ਸਮਾਗਮ 'ਚ ਸ਼ਾਮਿਲ ਮਾਪਿਆਂ, ਬੱਚਿਆਂ, ਅਧਿਆਪਕਾਂ ਦਾ ਇਸ ਸਮੁੱਚੇ ਰੰਗ ਉਤਸਵ ਨੂੰ ਉਚੇਚੇ ਤੌਰ 'ਤੇ ਰੰਗਾਂ 'ਚ ਭਰਨ ਲਈ ਧੰਨਵਾਦ ਕੀਤਾ |