06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਹੋਈ ਜਿੱਤ ਨੇ 2027 ਦੇ ਅਕਾਲੀ ਸਰਕਾਰ ਦੇ ਬਣਨ ਦਾ ਰੱਖਿਆ ਨੀਂਹ ਪੱਥਰ-ਸੰਦੀਪ ਏ. ਆਰ.

Ad Position 21
No active advertisement
ਅਜੀਤ ਡੈਸਕ 21-12-2025
ਜੇਠੂਵਾਲ, 20 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਆਏ ਚੋਣ ਨਤੀਜਿਆਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਆਉਣ ਨਾਲ ਸੂਬੇ ਦੇ ਵੋਟਰਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਦਾ ਮੌਜੂਦਾ ਪੰਜਾਬ ਵਿਚਲੀ ਆਪ ਸਰਕਾਰ ਨੂੰ ਚੱਲਦਾ ਕਰਨ ਲਈ ਮਨ ਬਣਾ ਚੁੱਕੇ ਹਨ ਅਤੇ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਨਣ ਦਾ ਨਹੀ ਪੱਥਰ ਰੱਖ ਦਿੱਤਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ. ਆਰ. ਵਲੋਂ ਬਲਾਕ ਸੰਮਤੀ ਜ਼ੋਨ ਮੱਖਣਵਿੰਡੀ ਤੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋਧਬੀਰ ਸਿੰਘ ਜੋਧਾ ਖੁਜਾਲਾ ਨੂੰ ਇਹ ਚੋਣ ਜਿੱਤਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਮੌਕੇ ਕੀਤਾ | ਸੰਦੀਪ ਏ. ਆਰ. ਨੇ ਕਿਹਾ ਕਿ ਆਪ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਧੱਕੇਸ਼ਾਹੀਆਂ ਤੇ ਧਾਂਦਲੀਆਂ ਕਰਕੇ ਜਿੱਤੀਆਂ ਹਨ ਨਾ ਕਿ ਵੋਟਰਾਂ ਦਾ ਫਤਵਾ ਲੈ ਕੇ ਕਿਉਂਕਿ ਆਪ ਦੇ ਦਿੱਗਜ ਆਗੂ ਤੇ ਮੰਤਰੀਆਂ ਦੇ ਐੱਮ. ਐੱਲ. ਏ. ਦੇ ਹਲਕੇ ਖੁਦ ਆਪ ਹੀ ਹਾਰ ਗਏ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਦਾ ਇਸ ਆਪ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ | ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋਧਾ ਖੁਜਾਲਾ ਨੇ ਕਿਹਾ ਕਿ ਪਿੰਡਾਂ ਦੇ ਵੋਟਰਾਂ ਵਲੋਂ ਜੋ ਮੈਨੂੰ ਆਪਣਾ ਇਕ-ਇਕ ਕੀਮਤੀ ਵੋਟ ਪਾ ਕੇ ਸੰਮਤੀ ਦੀ ਚੋਣ ਜਿਤਾ ਕੇ ਮਾਣ ਬਖਸ਼ਿਆ ਹੈ ਉਸ ਦਾ ਮੈ ਹਮੇਸ਼ਾਂ ਰਿਣੀ ਰਹਾਂਗਾ ਅਤੇ ਪਾਰਟੀ ਦੀ ਦਿਨ ਰਾਤ ਸੇਵਾ ਕਰਦਾ ਰਹਾਂਗਾ | ਇਸ ਮੌਕੇ ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਢੁਪੱਈਆਂ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਅੰਗਰੇਜ ਸਿੰਘ ਮੱਖਣਵਿੰਡੀ, ਸਾਬਕਾ ਸਰਪੰਚ ਸਾਹਿਬ ਸਿੰਘ ਖੁਜਾਲਾ, ਸਾਬਕਾ ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਸਾਬਕਾ ਸੰਮਤੀ ਮੈਂਬਰ ਮਲਕੀਤ ਸਿੰਘ, ਜੋਬਨਬੀਰ ਸਿੰਘ ਯੂ. ਐੱਸ. ਏ., ਦਿਲਬਾਗ ਸਿੰਘ ਸ਼ਾਹ, ਵਿਪਨਪ੍ਰੀਤ ਸਿੰਘ ਮੱਖਣਵਿੰਡੀ, ਗੁਰਦੀਪ ਸਿੰਘ ਕਾਹਲੋਂ, ਮਨਜਿੰਦਰ ਸਿੰਘ ਸੋਨੂੰ, ਪ੍ਰਧਾਨ ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਸਾਬਕਾ ਪੰਚ ਗੁਰਮੇਜ ਸਿੰਘ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ 'ਚ ਮੁੱਖ ਨਿਸ਼ਾਨਾ ਅਕਾਲੀ ਸਰਕਾਰ ਬਣਾ ਕੇ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣਾ-ਲੋਪੋਕੇ ਚੋਣਾਂ ਤੋਂ... ਅਗਲੀ ਖ਼ਬਰ ਹਿੰਦ ਦੀ ਚਾਦਰ ਬਿਰਧ ਆਸ਼ਰਮ ਬਾਬਾ ਬਕਾਲਾ ਸਾਹਿਬ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24