06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

2027 ਦੀਆਂ ਚੋਣਾਂ 'ਚ ਮੁੱਖ ਨਿਸ਼ਾਨਾ ਅਕਾਲੀ ਸਰਕਾਰ ਬਣਾ ਕੇ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣਾ-ਲੋਪੋਕੇ ਚੋਣਾਂ ਤੋਂ ਬਾਅਦ ਲੋਪੋਕੇ ਵਲੋਂ ਵਰਕਰਾਂ ਨਾਲ ਅਹਿਮ ਇਕੱਤਰਤਾ

Ad Position 21
No active advertisement
ਅਜੀਤ ਡੈਸਕ 21-12-2025
ਰਾਜਾਸਾਂਸੀ, 20 ਦਸੰਬਰ (ਹਰਦੀਪ ਸਿੰਘ ਖੀਵਾ)-ਸ਼੍ਰੋਮਣੀ ਅਕਾਲੀ ਦਲ ਦਾ ਟੀਚਾ 2027 ਦੀਆਂ ਵਿਧਾਨ ਸਭਾ ਦੀਆਂ ਵੋਟਾਂ ਉਪਰ ਹੈ, ਤੁਸੀ ਸਾਰੇ ਇੱਕਜੁਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ੋਰ ਲਗਾਓ ਤਾਂ ਜੋ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਈਏ ਅਤੇ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਈਏ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਾਸਾਂਸੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਜੋਨ ਹਰਸ਼ਾ ਛੀਨਾ ਦੇ ਅਕਾਲੀ ਨੌਜਵਾਨ ਆਗੂ ਅਨਮੋਲ ਵੜੈਚ ਅਦਲੀਵਾਲਾ, ਲੋਪੋਕੇ ਤੋਂ ਸਿੰਘ ਲੋਪੋਕੇ, ਸੌੜੀਆਂ ਤੋਂ ਤਲਵਿੰਦਰ ਸਿੰਘ ਸੋਨੂੰ ਸੌੜੀਆਂ, ਭਿੱਟੇਵੱਡ ਤੋਂ ਬਚਨ ਨਾਥ ਭਿੱਟੇਵੱਡ ਤੇ ਸੁਬੇਗ ਸਿੰਘ ਰੰਧਾਵਾ ਲੋਪੋਕੇ ਸਮੇਤ ਹਲਕੇ ਦੇ ਸਮੂਹ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਸਨਮਾਨ ਕਰਨ ਮੌਕੇ ਅਤੇ ਹਲਕੇ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਦੌਰਾਨ ਸੀਨੀਅਰ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਨੇ ਜ਼ੋਨ ਲੋਪੋਕੇ ਅਤੇ ਜ਼ੋਨ ਭਿੱਟੇਵੱਡ ਤੇ ਸੌੜੀਆਂ ਤੋਂ ਜੇਤੂ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਜਿੱਤੇ ਉਮੀਦਵਾਰਾਂ ਸਮੇਤ ਸਾਰੇ ਹੀ ਉਮੀਦਵਾਰਾਂ ਤੇ ਵਰਕਰਾਂ ਦੀ ਪੂਰੀ ਮਿਹਨਤ ਨਾਲ ਵਿਰੋਧੀ ਧਿਰ ਦੇ ਚੋਣ ਮੁਕਾਬਲੇ ਵਿਚ ਰਹੇ ਹਨ ਇਸ ਲਈ ਉਹ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਸਦਾ ਉਨ੍ਹਾਂ ਦਾ ਰਿਣੀ ਰਹੇਗਾ | ਉਨ੍ਹਾਂ ਕਿਹਾ ਕਿ ਜ਼ੋਨ ਲੋਪੋਕੇ ਦੀ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਹੋਈ ਸੀ ਪਰੰਤੂ ਆਪ ਸਰਕਾਰ ਵਲੋਂ ਧੱਕੇਸ਼ਾਹੀ ਨਾਲ ਹਰਾ ਦਿੱਤੀ ਗਈ | ਇਸ ਮੌਕੇ ਗੁਰਦੀਪ ਸਿੰਘ ਸਾਬਕਾ ਸਰਪੰਚ ਅਦਲੀਵਾਲਾ, ਬਲਦੇਵ ਸਿੰਘ ਸਾਬਕਾ ਸਰਪੰਚ ਅਦਲੀਵਾਲਾ, ਭਗਤ ਸਿੰਘ ਸਾਬਕਾ ਸਰਪੰਚ ਝੰਜੋਟੀ, ਜੋਗਾ ਸਿੰਘ ਸਾਬਕਾ ਸਰਪੰਚ ਮੁਗਲਾਨੀ ਕੋਟ, ਨੰਬਰਦਾਰ ਡਾ: ਸ਼ਰਨਜੀਤ ਸਿੰਘ ਲੋਪੋਕੇ, ਪੀ.ਏ ਬਲਕਰਨ ਸਿੰਘ, ਬਚਿੱਤਰ ਸਿੰਘ ਅਦਲੀਵਾਲਾ, ਰਾਮ ਸਿੰਘ ਅਦਲੀਵਾਲਾ, ਨੰਬਰਦਾਰ ਇੰਦਰਜੀਤ ਸਿੰਘ ਅਦਲੀਵਾਲਾ, ਸੁਖਮਨ ਸਿੰਘ ਸੰਨੀ ਵੜੈਚ, ਮਨਜੀਤ ਸਿੰਘ ਅਦਲੀਵਾਲਾ, ਨਵਪ੍ਰੀਤ ਸਿੰਘ ਅਦਲੀਵਾਲਾ, ਕੁਲਦੀਪ ਸਿੰਘ ਅਦਲੀਵਾਲਾ (ਆੜਤੀ), ਜਗਜੀਤ ਸਿੰਘ ਅਦਲੀਵਾਲਾ, ਜੋਬਨਪ੍ਰੀਤ ਸਿੰਘ ਵੜੈਚ ਮੈਂਬਰ ਪੰਚਾਇਤ ਅਦਲੀਵਾਲਾ, ਰਾਣਾ ਰਣਬੀਰ ਸਿੰਘ ਮੈਂਬਰ ਪੰਚਾਇਤ ਅਦਲੀਵਾਲਾ, ਰਾਜਿੰਦਰ ਸਿੰਘ ਰਾਜੂ ਅਦਲੀਵਾਲਾ, ਡਾ: ਹਰਪ੍ਰੀਤ ਸਿੰਘ ਅਦਲੀਵਾਲਾ, ਰਵਿੰਦਰ ਸਿੰਘ, ਸਾਹਬ ਸਿੰਘ, ਹਰਪ੍ਰੀਤ ਸਿੰਘ, ਸਤਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਗੌਂਸਾਬਾਦ ਤੋਂ ਜੇਤੂ 'ਆਪ' ਦੇ ਦਲਬੀਰ ਸਿੰਘ ਵਡਾਲਾ ਦਾ ਸਨਮਾਨ ਅਗਲੀ ਖ਼ਬਰ ਅਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਹੋਈ ਜਿੱਤ ਨੇ 2027 ਦੇ ਅਕਾਲੀ ਸਰਕਾਰ ਦੇ ਬਣਨ ਦਾ ਰੱਖਿਆ ਨੀਂਹ...
Ad Position 24