ਰਾਮ ਤੀਰਥ, 20 ਦਸੰਬਰ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਬਲਾਕ ਸੰਮਤੀ ਜੋਨ 17 ਗੌਸਾਬਾਦ ਤੋਂ 916 ਵੋਟਾਂ ਲੈ ਕੇ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਵਡਾਲਾ ਦਾ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਅਤੇ ਬਲਾਕ ਪ੍ਰਧਾਨ ਹਰਦੇਵ ਸਿੰਘ ਗੌਂਸਾਬਾਦ, ਪਿੰਡ ਧੌਲ ਕਲਾਂ ਦੇ ਸਰਪੰਚ ਧਰਮਿੰਦਰ ਸਿੰਘ ਸ਼ਾਹ, ਜਗਰੂਪ ਸਿੰਘ ਸੰਧੂ ਸਰਪੰਚ ਕੋਟਲਾ ਦਲ ਸਿੰਘ, ਸਰਪੰਚ ਮਦਨ ਸਿੰਘ ਵਡਾਲਾ, ਰਜਵੰਤ ਸਿੰਘ ਵਡਾਲਾ, ਬਲਜੀਤ ਸਿੰਘ ਬਲਾਕ ਪ੍ਰਧਾਨ, ਦਿਲਬਾਗ ਸਿੰਘ, ਹਰਪਾਲ ਸਿੰਘ, ਕਰਨਬੀਰ ਸਿੰਘ ਢੀਂਗਰਾ ਕਲੋਨੀ ਆਦਿ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੈਮਲ ਸਿੰਘ ਵਡਾਲਾ ਅਤੇ ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ ਹੈਪੀ ਮਾਹਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ |