06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਿਡਾਨਾ ਇੰਟਰਨੈਸ਼ਨਲ ਸਕੂਲ ਜੈਮ ਆਫ ਸਹੋਦਿਆ ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-12-2025
ਰਾਮ ਤੀਰਥ, 20 ਦਸੰਬਰ (ਧਰਵਿੰਦਰ ਸਿੰਘ ਔਲਖ)-ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ ਮਨਜੋਤ ਕੌਰ ਜੋ ਕਿ ਨੌਵੀਂ ਜਮਾਤ ਵਿਚ ਪੜ੍ਹਦੀ ਹੈ, ਨੂੰ ਸੀ. ਬੀ. ਐੱਸ. ਈ., ਦੀ ਸੰਸਥਾ ਸਹੋਦਿਆ ਸਕੂਲ ਕੰਪਲੈਕਸ ਅੰਮਿ੍ਤਸਰ ਵਲੋਂ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਰੋਹ ਅਜੰਤਾ ਪਬਲਿਕ ਸਕੂਲ, ਬਸੰਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ | ਜਿਸ ਵਿਚ 100 ਤੋਂ ਵੱਧ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਅਵਲ ਰਹਿਣ ਲਈ ਸਨਮਾਨਿਤ ਕੀਤਾ ਗਿਆ | ਸਕੂਲ ਦੇ ਐੱਮ. ਡੀ. ਡਾ. ਜੀਵਨ ਜੋਤੀ ਸਿਡਾਨਾ, ਐਡਵਾਈਜ਼ਰ ਡਾ. ਧਰਮਵੀਰ ਸਿੰਘ, ਪਿ੍ੰ: ਮਨਪ੍ਰੀਤ ਕੌਰ ਅਟਵਾਲ, ਵਾਈਸ ਪਿ੍ੰ: ਸ਼ਰਨਜੀਤ ਕੌਰ ਵਲੋਂ ਬੱਚੇ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਮੌਕੇ ਉੱਤੇ ਵਧਾਈ ਦਿੱਤੀ ਗਈ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਿਰਤੀ ਅਰੋੜਾ ਸਨ | ਇਸ ਮੌਕੇ ਸਹੋਦਿਆ ਸਕੂਲ ਦੇ ਅਧਿਕਾਰੀ ਪਿ੍ੰ: ਵਿਨੋਦਿਤਾ ਸਨਖਿਆ, ਕਮਲ ਕੁਮਾਰ, ਪਿ੍ੰ: ਰਮਨ ਦੁਆ, ਪਿ੍ੰ: ਨਿਧੀ ਮਹਿਰਾ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਰਘਬੀਰ ਸਿੰਘ ਮਲਕਪੁਰ ਵਲੋਂ ਵੋਟਰਾਂ ਤੇ ਢਿੱਲੋਂ ਦਾ ਵਿਸ਼ੇਸ਼ ਧੰਨਵਾਦ <br/> ਅਗਲੀ ਖ਼ਬਰ ਜ਼ੋਨ ਗੌਂਸਾਬਾਦ ਤੋਂ ਜੇਤੂ 'ਆਪ' ਦੇ ਦਲਬੀਰ ਸਿੰਘ ਵਡਾਲਾ ਦਾ ਸਨਮਾਨ
Ad Position 24