06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਰਘਬੀਰ ਸਿੰਘ ਮਲਕਪੁਰ ਵਲੋਂ ਵੋਟਰਾਂ ਤੇ ਢਿੱਲੋਂ ਦਾ ਵਿਸ਼ੇਸ਼ ਧੰਨਵਾਦ <br/>

Ad Position 21
No active advertisement
ਆਪਣੇ ਪਰਿਵਾਰ ਤੇ ਪਾਰਟੀ ਵਰਕਰਾਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ ਰਘਬੀਰ ਸਿੰਘ ਮਲਕਪੁਰ | ਤਸਵੀਰ : ਰਾਜਬੀਰ ਸਿੰਘ <br/> 21-12-2025
ਲਾਲੜੂ, 20 ਦਸੰਬਰ (ਰਾਜਬੀਰ ਸਿੰਘ)-ਮਲਕਪੁਰ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਘਬੀਰ ਸਿੰਘ ਮਲਕਪੁਰ ਵਲੋਂ ਬਲਾਕ ਸੰਮਤੀ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਨਾਲ ਜਿਥੇ ਕਾਂਗਰਸੀ ਖੇਮੇ 'ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪਿੰਡ ਵਾਸੀ ਵੀ ਬਹੁਤ ਖੁਸ਼ ਹਨ | ਆਪਣੀ ਜਿੱਤ ਉਪਰੰਤ ਰਘਬੀਰ ਸਿੰਘ ਮਲਕਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੀਪਇੰਦਰ ਸਿੰਘ ਢਿੱਲੋਂ ਵਲੋਂ ਮਲਕਪੁਰ ਜ਼ੋਨ ਤੋਂ ਬਲਾਕ ਸੰਮਤੀ ਚੋਣ ਲਈ ਚੁਣਿਆ ਗਿਆ ਸੀ, ਜਿਨ੍ਹਾਂ ਦੇ ਯੋਗ ਅਗਵਾਈ ਤੇ ਯਤਨਾਂ ਸਦਕਾ ਉਨ੍ਹਾਂ ਦੀ ਜਿੱਤ ਹੋਈ ਹੈ | ਰਘਬੀਰ ਸਿੰਘ ਨੇ 'ਆਪ' ਦੇ ਉਮੀਦਵਾਰ ਨੂੰ 157 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ ਹੈ | ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਪਾਰਟੀ ਨਾਲ ਖੜ੍ਹੇ ਹਨ ਤੇ ਹਲਕਾ ਡੇਰਾਬੱਸੀ ਦੇ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਰਹੇ ਹਨ | ਉਨ੍ਹਾਂ ਕਿਹਾ ਕਿ ਮਲਕਪੁਰ ਜ਼ੋਨ 'ਚ ਪੈਂਦੇ ਪਿੰਡ ਮਲਕਪੁਰ, ਜਾਸਤਨਾਂ ਕਲਾਂ, ਜਾਸਤਨਾਂ ਖੁਰਦ ਤੇ ਬੱਲੋਪੁਰ ਦੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੇ ਹੱਕ 'ਚ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦਿੱਤੀ ਗਈ ਹੈ ਅਤੇ ਉਹ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ | ਰਘਬੀਰ ਸਿੰਘ ਨੇ ਕਿਹਾ ਕਿ ਉਹ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡਾਂ 'ਚ ਵਿਕਾਸ ਕਾਰਜਾਂ 'ਚ ਆਈ ਖੜੌਤ ਨੂੰ ਤੋੜਨ ਲਈ ਅੱਗੇ ਆਉਣਗੇ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ | ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲ ਦੇ ਆਧਾਰ 'ਤੇ ਪਿੰਡਾਂ 'ਚ ਵਿਕਾਸ ਕਾਰਜ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਹੈਬਤਪੁਰ ਤੋਂ ਲਾਪਤਾ 12 ਸਾਲਾ ਬੱਚਾ ਡੇਰਾਬੱਸੀ ਹਸਪਤਾਲ ਨੇੜਿਓਾ ਸੁਰੱਖਿਅਤ ਬਰਾਮਦ <br/> ਅਗਲੀ ਖ਼ਬਰ ਸਿਡਾਨਾ ਇੰਟਰਨੈਸ਼ਨਲ ਸਕੂਲ ਜੈਮ ਆਫ ਸਹੋਦਿਆ ਐਵਾਰਡ ਨਾਲ ਸਨਮਾਨਿਤ
Ad Position 24