12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੀਬੀ ਰਜਵੰਤ ਕੌਰ ਰਾਜਾਸਾਂਸੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 22-12-2025
ਰਾਜਾਸਾਂਸੀ, 21 ਦਸੰਬਰ (ਹਰਦੀਪ ਸਿੰਘ ਖੀਵਾ)-ਅਕਾਲੀ ਆਗੂ ਜਥੇਦਾਰ ਰਘਬੀਰ ਸਿੰਘ ਰਾਜਾਸਾਂਸੀ (ਸਾਬਕਾ ਸਕੱਤਰ ਸ਼੍ਰੋ ਗੁ:ਪ੍ਰੰ: ਕਮੇਟੀ) ਦੀ ਧਰਮ ਪਤਨੀ ਬੀਬੀ ਰਜਵੰਤ ਕੌਰ ਰਾਜਾਸਾਂਸੀ ਨਮਿਤ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਰਾਜਾਸਾਂਸੀ ਵਿਖੇ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪੰਰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅੰਤਿਮ ਅਰਦਾਸ ਭਾਈ ਦਰਬਾਰ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਡਾਲੇਕੇ ਵਲੋਂ ਕੀਤੀ ਗਈ | ਅੰਤਿਮ ਅਰਦਾਸ ਮੌਕੇ ਹਾਜ਼ਰੀ ਭਰਨ ਪੁੱਜੇ ਸਾਬਕਾ ਜਥੇਦਾਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸਤਬੀਰ ਸਿੰਘ ਓ.ਐੱਸ.ਡੀ. ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਪਝਧਾਨ ਹਰਜਿੰਦਰ ਸਿੰਘ ਧਾਮੀ ਦਾ ਭੇਜਿਆ ਗਿਆ ਸ਼ੋਕ ਸੰਦੇਸ਼ ਪੜਿ੍ਹਆ ਗਿਆ | ਭਾਈ ਮੁਖਤਾਰ ਸਿੰਘ ਮੁਖੀ ਯੂ. ਐਸ ਏ, ਪਰਜਾਪਤ ਸਮਾਜ ਦੇ ਆਗੂ ਕਿਰਪਾਲ ਸਿੰਘ, ਸੀਨੀ: ਆਗੂ ਭਾਈ ਮਨਜੀਤ ਸਿੰਘ, ਜਥੇ: ਸੁੱਚਾ ਸਿੰਘ ਛੋਟੇਪੁਰ, ਬਲਬੀਰ ਸਿੰਘ ਬਾਠ, ਜਸਬੀਰ ਸਿੰਘ ਘੁੰਮਣ, ਜਸਵਿੰਦਰ ਸਿੰਘ ਦੀਨਪੁਰ ਸਕੱਤਰ ਹਰਿਆਣਾ ਕਮੇਟੀ, ਡਾਕਟਰ ਸੰਤੋਖ ਸਿੰਘ ਸੇਵਾ ਮੁਕਤ ਪਿ੍ੰਸੀਪਲ ਵਲੋਂ ਬੀਬੀ ਰਜਵੰਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਚੀਜ਼ ਉਤਪਤ (ਪੈਦਾ) ਹੋਈ ਹੈ, ਉਸ ਨੇ ਇੱਕ ਦਿਨ ਬਿਨਸਣਾ (ਮੁੱਕਣਾ) ਹੈ | ਏਸੇ ਤਰ੍ਹਾਂ ਬੀਬੀ ਰਜਵੰਤ ਕੌਰ ਅਕਾਲ ਪੁਰਖ ਵਾਹਿਗੁਰੂ ਵਲੋਂ ਸਵਾਸਾਂ ਦੀ ਪੂੰਜੀ ਤੇ ਉਮਰ ਨੂੰ ਭੋਗ ਕੇ ਗਏ ਹਨ | ਅਕਾਲ ਪੁਰਖ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ | ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ 'ਚ ਰਾਜਵਿੰਦਰ ਸਿੰਘ ਰਾਜਾ ਲਦੇਹ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਪ੍ਰਤਾਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਰਜਿੰਦਰ ਸਿੰਘ ਰੂਬੀ ਮੈਨੇਜਰ ਦਰਬਾਰ ਸਾਹਿਬ, ਬਲਬੀਰ ਸਿੰਘ ਪੰਜਵੜ, ਮੁਖਵਿੰਦਰ ਸਿੰਘ ਮਾਹਲ ਹਲਕਾ ਇੰਚਾਰਜ ਭਾਜਪਾ ਰਾਜਾਸਾਂਸੀ, ਭਾਈ ਮੋਹਕਮ ਸਿੰਘ, ਭਾਈ ਸਵਿੰਦਰ ਦੋਬਲੀਆਂ, ਗੁਰਪ੍ਰੀਤ ਸਿੰਘ ਮੈਨੇਜਰ ਗੁਰਦੁਆਰਾ ਛੇਹਰਟਾ ਸਾਹਿਬ, ਪ੍ਰਗਟ ਸਿੰਘ ਤੇੜਾ, ਜਸਪਾਲ ਸਿੰਘ ਭੱਟੀ ਰਾਜਾਸਾਂਸੀ, ਨਗਰ ਪੰਚਾਇਤ ਦੇ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ, ਸੀ: ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਝਬਾਲ, ਸਮਸ਼ੇਰ ਸਿੰਘ ਕੋਹਰੀ, ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਸਾਬਕਾ ਕੌਂਸਲਰ ਪਰਮਪਾਲ ਸਿੰਘ ਸੰਧਾਵਾਲੀਆ, ਭੁਪਿੰਦਰਪਾਲ ਸਿੰਘ ਪ੍ਰਧਾਨ ਸੇਵਾ ਮੁਕਤ ਕਰਮਚਾਰੀ ਸ਼੍ਰੋਮਣੀ ਕਮੇਟੀ, ਸਰਕਲ ਪ੍ਰਧਾਨ ਗੁਰਦੀਪ ਸਿੰਘ ਅਦਲੀਵਾਲਾ, ਰਣਬੀਰ ਸਿੰਘ ਲਾਡਾ ਮਟੀਆ, ਜਗਵਿੰਦਰ ਸਿੰਘ ਸਾਬੀ ਛੀਨਾ, ਆੜਤੀ ਮੇਜਰ ਸਿੰਘ ਰਾਜਾਸਾਂਸੀ, ਕੌਂਸਲਰ ਸੁਖਦਿਆਲ ਸਿੰਘ ਸੋਢੀ, ਸਾਬਕਾ ਕੌਂਸਲਰ ਗੁਰਮੁਖ ਸਿੰਘ ਠੇਕੇਦਾਰ, ਸਾਬਕਾ ਕੌਂਸਲਰ ਹਰਜੀਤ ਸਿੰਘ ਰਾਜਾਸਾਂਸੀ, ਬਲਦੇਵ ਸਿੰਘ ਮੀਆਂਪੁਰ, ਹਰਬੰਸ ਸਿੰਘ ਮੱਲੀ, ਪੱਤਰਕਾਰ ਸੁਖਦੇਵ ਸਿੰਘ ਮੀਆਂਪੁਰ, ਭਾਈ ਗੁਰਮੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ, ਜਸਬੀਰ ਸਿੰਘ ਸਰਪੰਚ ਰਾਜਾਸਾਂਸੀ, ਗੁਰਦਿਆਲ ਸਿੰਘ ਰਾਜਾਸਾਂਸੀ, ਪਾਵਰਕਾਮ ਜਥੇਬੰਦੀ ਦੇ ਆਗੂ ਮਲਕੀਤ ਸਿੰਘ ਸੈਂਸਰਾਂ, ਪਤਵੰਤ ਸਿੰਘ ਕਨੇਡਾ, ਹਰਚਰਨ ਸਿੰਘ ਯੂ. ਐੱਸ. ਏ., ਕੁਲਵੰਤ ਕੌਰ ਯੂ. ਐੱਸ. ਏ., ਪ੍ਰੀਤਮ ਸਿੰਘ, ਪਰਮਿੰਦਰ ਕੌਰ ਸਮੇਤ ਰਾਜਾਸਾਂਸੀ ਦੇ ਮੌਜੂਦਾ ਤੇ ਸਾਬਕਾ ਕੌਂਸਲਰ, ਇਲਾਕੇ ਦੇ ਪੰਚ ਸਰਪੰਚ ਅਤੇ ਧਾਰਮਿਕ, ਸਮਾਜ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਅੰਤਿਮ ਅਰਦਾਸ ਵਿਚ ਹਾਜ਼ਰੀ ਭਰੀ ਗਈ | ਸਟੇਜ ਸਕੱਤਰ ਦੀ ਭੂਮਿਕਾ ਜਸਬੀਰ ਸਿੰਘ ਘੁੰਮਣ ਵਲੋਂ ਨਿਭਾਈ ਗਈ | ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਜਥੇ. ਰਘਬੀਰ ਸਿੰਘ ਰਾਜਾਸਾਂਸੀ ਅਤੇ ਉਨ੍ਹਾਂ ਦੇ ਸਪੁੱਤਰਾਂ 'ਚ ਮਨਦੀਪ ਸਿੰਘ ਰਾਜਾਸਾਂਸੀ ਅਤੇ ਸਿਮਰਜੀਤ ਸਿੰਘ ਰਾਜਾਸਾਂਸੀ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਡਾਇਰੈਕਟਰ ਨੇ ਦੌਲੋ ਨੰਗਲ ਸਕੂਲ ਦੇ ਬੱਚਿਆਂ ਨੂੰ ਟਰੈਕ ਸੂਟ ਵੰਡੇ <br/> ਅਗਲੀ ਖ਼ਬਰ ਸਰਕਾਰੀ ਸਕੂਲ ਜਗਦੇਵ ਕਲਾਂ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ <br/>
Ad Position 24