ਵਿਧਾਇਕ ਟੌਂਗ ਨੇ ਪਿੰਡ ਰਜਾਦੇਵਾਲ ਵਿਖੇ ਘਰਾਂ ਦੇ ਮਾਲਕੀ ਹੱਕਾਂ ਦੇ ਸਰਟੀਫਿਕੇਟ ਸੌਂਪੇ
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਰਾਜਨ)-ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਰਜਾਦੇਵਾਲ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਂ’ ਸਕੀਮ ਤਹਿਤ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਦੇ ਸਰਟੀਫਿਕੇਟ ਸੌਂਪੇ ਗਏ । ਇਸ ਮੌਕੇ ਵਿਧਾਇਕ ਟੌਂਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਘਰ ਦੀ ਮਾਲਕੀ ਹਰ ਪਰਿਵਾਰ ਲਈ ਮਾਣ ਅਤੇ ਭਰੋਸੇ ਦੀ ਗੱਲ ਹੈ ।
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਰਾਜਨ)-ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਰਜਾਦੇਵਾਲ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਂ’ ਸਕੀਮ ਤਹਿਤ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਦੇ ਸਰਟੀਫਿਕੇਟ ਸੌਂਪੇ ਗਏ । ਇਸ ਮੌਕੇ ਵਿਧਾਇਕ ਟੌਂਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਘਰ ਦੀ ਮਾਲਕੀ ਹਰ ਪਰਿਵਾਰ ਲਈ ਮਾਣ ਅਤੇ ਭਰੋਸੇ ਦੀ ਗੱਲ ਹੈ । ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ 2027 ਦੀਆਂ ਚੋਣਾਂ ਵਿਚ ਵੀ ਆਪ ਜਿੱਤ ਦਾ ਪਰਚਮ ਲਹਿਰਾਵੇਗੀ । ਇਸ ਮੌਕੇ ਸਰਪੰਚ ਕੇਵਲ ਸਿੰਘ ਅਤੇ ਸਮੁੱਚੀ ਪੰਚਾਇਤ ਨੇ ਵਿਧਾਇਕ ਟੌਂਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇਸ ਮੌਕੇ ਬਲਜੀਤ ਸਿੰਘ ਗੁਰਾਇਆ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ, ਸੁਖਦੇਵ ਰਾਜ ਕਾਨੂੰਨਗੋ, ਜ: ਬਲਦੇਵ ਸਿੰਘ ਬੋਦੇਵਾਲ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਵਿੰਦਰ ਸਿੰਘ ਛੱਜਲਵੱਡੀ, ਯੂਥ ਆਗੂ ਤੇਜਵੰਤ ਸਿੰਘ ਬੱਲ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਹਰਜਿੰਦਰ ਸਿੰਘ ਟੌਂਗ, ਸਰਬਜੀਤ ਸਿੰਘ ਰਈਆ ਸੀ: ਮੀਤ ਪ੍ਰਧਾਨ ਨਗਰ ਪੰਚਾਇਤ ਰਈਆ, ਕੌਂਸਲਰ ਵਿਸ਼ਾਲ ਮੰਨਣ, ਲੱਖਾ ਸਿੰਘ ਚੱਕੀ ਵਾਲੇ ਠੱਠੀਆਂ ਅਤੇ ਹੋਰ ਹਾਜ਼ਰ ਸਨ । 11 ਏਐਸਆਰ42