06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 26-12-2025

ਗੱਗੋਮਾਹਲ/ਰਮਦਾਸ, 25 ਦਸੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)- ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਇਸਾਈ ਭਾਈਚਾਰੇ ਵੱਲੋ ਸਰਹੱਦੀ ਖੇਤਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਦੌਰਾਨ ਗਿਰਜਾ ਘਰਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਤੇ ਰਾਤ ਭਰ ਗਿਰਜਾਘਰਾਂ 'ਚ ਪ੍ਰਾਰਥਨਾ ਦਾ ਦੌਰ ਜਾਰੀ ਰਿਹਾ | ਸਵੇਰ ਸਮੇਂ ਵੀ ਗਿਰਜਾਘਰਾਂ ਅੰਦਰ ਮਸੀਹ ਭਜਨ ਗਾਏ ਜਾ ਰਹੇ ਹਨ | ਮਸੀਹ ਭਾਈਚਾਰੇ ਵਲੋਂ ਵੱਖ-ਵੱਖ ਪਿੰਡਾਂ ਅੰਦਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ 'ਚ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਸਾਬਕਾ ਸਰਪੰਚ ਰੁਪਿੰਦਰ ਸਿੰਘ ਵਾਹਲਾ, ਸਾਬਕਾ ਸਰਪੰਚ ਰਣਜੀਤ ਸਿੰਘ, ਸਰਪੰਚ ਸ਼ੇਰ ਸਿੰਘ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਸਰਪੰਚ ਅੰਮਿ੍ਤਪਾਲ ਸਿੰਘ ਪੰਡੋਰੀ, ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਪ੍ਰਗਟ ਸਿੰਘ ਆੜ੍ਹਤੀ, ਸਰਪੰਚ ਡਿੰਪਲ ਬਗਵਾਨਪੁਰਾ, ਦਲਜੀਤ ਬਗਵਾਨਪੁਰਾ, ਬੱਬਲੂ ਮਸੀਹ, ਦਾਨੀਅਲ ਮਸੀਹ, ਲਾਡੀ ਮਸੀਹ, ਮੱਤੀ ਮਸੀਹ, ਅਸ਼ੋਕ ਮਸੀਹ, ਸੋਨੀ ਮਸੀਹ, ਕੁਲਵੰਤ ਮਸੀਹ, ਜੱਜ ਮਸੀਹ, ਲਵਲੀ ਮਸੀਹ, ਅਵਤਾਰ ਮਸੀਹ, ਹਾਵਲ ਮਸੀਹ, ਹੈਪੀ ਮਸੀਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 2027 'ਚ ਸ਼੍ਰੋਮਣੀ ਅਕਾਲੀ ਦਲ ਹੂੰਝਾ ਫੇਰੂ ਜਿੱਤ ਪ੍ਰਾਪਤ ਕਰੇਗਾ - ਰਾਣਾ ਲੋਪੋਕੇ ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਵਿਕਾਸ ਪ੍ਰਦਰਸ਼ਨੀ ਲਗਾਈ
Ad Position 24
No active advertisement