ਓਠੀਆਂ, 25 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਸੱਤਾ ਸੰਭਾਲਣ ਲਈ ਪੰਜਾਬੀਆਂ ਨਾਲ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਪੂਰਾ ਨਾ ਕਰਨ ਕਰਕੇ ਪੰਜਾਬ ਦੀ ਜਨਤਾ ਠੱਗੀ ਠੱਗੀ ਮਹਿਸੂਸ ਕਰ ਰਹੀ ਹੈ ਤੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਯਾਦ ਕਰ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਅੱਜ ਅਕਾਲੀ ਦਲ ਦੀ ਮੀਟਿੰਗ ਦੌਰਾਨ ਪਿੰਡ ਮੁਹਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਪਿੰਡ ਮੁਹਾਰ ਦੇ ਸਾਬਕਾ ਸਰਪੰਚ ਤੇਜਇਕਬਾਲ ਮੁਹਾਰ ਦੇ ਗ੍ਰਹਿ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਾਅਦੇ ਗ਼ਰੀਬ ਘਰਾਂ ਦੀਆਂ ਲੜਕੀਆਂ ਦੀ ਸ਼ਾਦੀ ਤੇ ਸ਼ਗਨ ਸਕੀਮ, ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ, ਗ਼ਰੀਬਾਂ ਲਈ ਆਟਾ ਦਾਲ ਸਕੀਮ ਅਤੇ ਹੋਰ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਪੂਰਾ ਕਰਕੇ ਦਿਖਾਇਆ ਸੀ | ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ | ਉਨ੍ਹਾਂ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਅਕਾਲੀ ਉਮੀਦਵਾਰਾਂ ਨੂੰ ਥਾਪੜਾ ਦਿੰਦਿਆਂ ਕਿਹਾ ਹੁਣ ਪੰਜਾਬ ਦੇ ਵਾਸੀ ਪੰਜਾਬ ਵਿਚ 2027 ਵਿਚ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਪਾਰਟੀ ਸਰਕਾਰ ਬਣਾਉਣਗੇ | ਇਸ ਮੌਕੇ ਤੇ ਸਰਕਲ ਪ੍ਰਧਾਨ ਸਾਬਕਾ ਸਰਪੰਚ ਤੇਜਇਕਬਾਲ ਸਿੰਘ ਮੁਹਾਰ, ਸਾਬਕਾ ਸਰਪੰਚ ਹਰਭਾਲ ਸਿੰਘ ਜੋਸ਼, ਰਤਨ ਸਿੰਘ ਜੋਸ਼, ਬਖਤਾਵਰ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ ਈਸਾਪੁਰ, ਸਾਬਕਾ ਸਰਪੰਚ ਜਸਵਿੰਦਰ ਸਿੰਘ ਉਮਰਪੁਰਾ, ਸਾਬਕਾ ਸਰਪੰਚ ਜਗਬੀਰ ਸਿੰਘ ਕੋਟਲੀ ਸੱਕਾ, ਸਾਬਕਾ ਸੰਮਤੀ ਮੈਂਬਰ ਰਾਜਬੀਰ ਸਿੰਘ ਛੀਨਾ, ਹਰਜਿੰਦਰ ਸਿੰਘ ਛੀਨਾ ਆਦਿ ਹਾਜਰ ਸਨ |
2027 'ਚ ਸ਼੍ਰੋਮਣੀ ਅਕਾਲੀ ਦਲ ਹੂੰਝਾ ਫੇਰੂ ਜਿੱਤ ਪ੍ਰਾਪਤ ਕਰੇਗਾ - ਰਾਣਾ ਲੋਪੋਕੇ
ਅਜੀਤ ਡੈਸਕ
26-12-2025