ਜੇਠੂਵਾਲ, 25 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਐਜੂਕੇਸ਼ਨ ਨਰਸਿੰਗ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀ.ਐੱਸ.ਸੀ. ਨਰਸਿੰਗ ਪਹਿਲੇ ਸਮੈਸਟਰ ਦੇ ਐਲਾਨੇ ਨਤੀਜਿਆਂ 'ਚ ਮੱਲਾਂ ਮਾਰ ਕੇ ਕਾਲਜ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ | ਇਸ ਤੋਂ ਇਲਾਵਾ ਹੋਰ ਵੀ ਹੋਣਹਾਰ ਵਿਦਿਆਰਥਣਾਂ ਵਲੋਂ ਚੰਗੇ ਅੰਕ ਲੈ ਕੇ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐਮ.ਐਮ. ਅਨੰਦ ਕਾਲਜ ਦੇ ਡਾਇਰੈਕਟਰ ਸੂਰਯਿਆ ਅਨੰਦ, ਐਡਮਿਨੀਸਟ੍ਰਟਰ ਮਿਸ ਰੇਨੂ ਠਾਕਰ, ਪਿ੍ੰਸੀਪਲ ਰਚਨਾ ਕੁਮਾਰੀ ਵਲੋਂ ਵਧਾਈ ਦਿੱਤੀ ਚੇਅਰਮੈਨ ਡਾ.ਐਮ.ਐਮ. ਅਨੰਦ ਨੇ ਉਕਤ ਪ੍ਰੀਖਿਆ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਚੰਗੀ ਸਿੱਖਿਆ ਹਾਸਿਲ ਕਰਕੇ ਇਸ ਨਤੀਜੇ ਵਿਚੋਂ ਵੱਖ-ਵੱਖ ਸਥਾਨ ਹਸਿਲ ਕੀਤੇ ਹਨ ਜਿਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ਼ ਦੇ ਸਿਰ ਜਾਂਦਾ ਹੈ ਜਿਨ੍ਹਾਂ ਨੇ ਉਚੇਰੀ ਸਿੱਖਿਆ ਲਈ ਸਖ਼ਤ ਅਭਿਆਸ ਕਰਵਾਇਆ ਹੈ | ਡਾ. ਅਨੰਦ ਨੇ ਕਿਹਾ ਕਿ ਅਨੰਦ ਕਾਲਜ ਜਿੱਥੇ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾ ਰਿਹਾ ਤੇ ਨਾਲ ਹੀ ਵਿਦਿਆਰਥਣਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰ ਰਿਹਾ ਹੈ | ਇਸ ਮੌਕੇ ਉੂਸ਼ਾ ਸਰੀਨ, ਵਾਈਸ ਪਿ੍ੰਸੀਪਲ ਰਮਨਜੀਤ ਕੌਰ ਸੋਹਲ, ਪ੍ਰੋਫੈਸਰ ਮਨਵਿੰਦਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਮਨਦੀਪ ਕੌਰ, ਪਿ੍ਯੰਕਾ, ਰੁਪਨਦੀਪ, ਹਰਮ, ਨਵਜੋਤ ਕੌਰ, ਕੋਮਲ ਢਿੱਲੋਂ, ਪੁਨਰ, ਰਮਨਦੀਪ ਕੌਰ, ਰਮਨ ਸੰਧੂ, ਹਰਮਨਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਆਬੀਦਾ, ਨਿਧੀ, ਰਿੱਪਨਦੀਪ ਕੌਰ, ਸ਼ਵੇਤਾ, ਪੱਲਵੀ ਤੇ ਅੰਜਲੀ ਸਮੇਤ ਹੋਰ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ |