ਗੱਗੋਮਾਹਲ/ਰਮਦਾਸ, 25 ਦਸੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਸੇਵਕ ਜੱਥਾ ਇਸ਼ਨਾਨ ਵਲੋਂ ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਪਰਸੋਂ ਰੋਜ਼ ਤੋਂ ਅਰੰਭ ਸ੍ਰੀ ਅਖੰਡ ਪਾਠ ਸਾਹਿਬਾਨ ਜੀ ਦੇ ਭੋਗਾਂ ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਤੇ ਕਥਾ ਨਾਲ ਸੰਗਤਾਂ ਨੂੰ ਇਸ ਅਦੁੱਤੀ ਸ਼ਹਾਦਤ ਬਾਰੇ ਜਾਣੂ ਕਰਵਾਇਆ | ਇਸ ਸਮੇਂ ਵਿਸ਼ੇਸ਼ ਸਕਰੀਨ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਅਧਾਰਿਤ ਬਣੀ ਫਿਲਮ ਸੰਗਤਾਂ ਨੂੰ ਦਿਖਾਈ ਗਈ ਜਿਸ ਨੂੰ ਸੰਗਤਾਂ ਨੇ ਬੜੀ ਉਤਸੁਕਤਾ ਨਾਲ ਵੇਖਿਆ ਤੇ ਕਈਆਂ ਦੇ ਮਨ ਭਰ ਆਏ | ਇਸ ਸਮੇਂ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸੇਵਕ ਜੱਥਾ ਇਸ਼ਨਾਨ ਦੇ ਪ੍ਰਧਾਨ ਸੁਖਵੰਤ ਸਿੰਘ, ਗੁਰਮੇਜ ਸਿੰਘ, ਗੁਰਪਾਲ ਸਿੰਘ ਭਿੰਡਰ, ਸੋਨੂੰ ਰੇਡੀਏਟਰ ਵਾਲੇ, ਦਮਨ ਰਮਦਾਸ, ਅਮਨਦੀਪ ਸਿੰਘ, ਇਕਬਾਲ ਸਿੰਘ ਭਿੰਡਰ, ਇੰਦਰਜੀਤ ਸਿੰਘ, ਬਾਬਾ ਬਲਬੀਰ ਸਿੰਘ, ਡਾ. ਲਖਵਿੰਦਰ ਸਿੰਘ, ਦਰਸ਼ਨ ਸਿੰਘ ਕੋਠੇ, ਅੰਮਿ੍ਤਪਾਲ ਸਿੰਘ, ਸੰਨੀ ਰਾਮਗੜੀਆ, ਹੀਰਾ ਮੋਟਰਗੈਰਿਜ ਵਾਲਾ, ਪ੍ਰੀਤਮ ਸਿੰਘ, ਸੋਨੂੰ ਪੰਡਿਤ, ਮੋਹਨ ਸਿੰਘ, ਪੇਂਟਰ ਜਨਕ, ਮਾਨਵ ਬਾਜਵਾ, ਕਮਲਦੀਪ ਕੌਰ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ |