03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

15 ਰੋਜ਼ਾ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਸਮਾਪਤ ਹੋਇਆ

Ad Position 21
No active advertisement
ਅਜੀਤ ਡੈਸਕ 26-12-2025
ਜੰਡਿਆਲਾ ਗੁਰੂ, 25 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਐਸ. ਕੇ. ਬੈਡਮਿੰਟਨ ਕਲੱਬ ਜੰਡਿਆਲਾ ਗੁਰੂ ਵਲੋਂ ਸਤਪਾਲ ਪੁਜਾਰਾ ਦੇ ਉਪਰਾਲੇ ਸਦਕਾ ਇੱਥੇ ਕਰਵਾਏ ਗਏ 15 ਰੋਜ਼ਾ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਦਾ ਫਾਈਨਲ ਅੱਜ ਸਮਾਪਤ ਹੋਇਆ ਤੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਵਿਚ ਸੀਨੀਅਰ ਵਰਗ ਵਿਚ ਫਾਈਨਲ ਮੁਕਾਬਲਾ (ਡਬਲ) ਚਾਂਦ ਪ੍ਰੀਤ ਸਿੰਘ ਪ੍ਰੀਤ ਤੇ ਅਭਿਸ਼ੇਕ ਮਲਹੋਤਰਾ ਅਤੇ ਦੀਪਕ ਸਿੰਘ ਤੇ ਰੋਹਿਤ ਕੁਮਾਰ ਜੰਮੂ ਦੀਆਂ ਟੀਮਾਂ ਦਰਮਿਆਨ ਹੋਇਆ, ਜੋ ਦੀਪਕ ਸਿੰਘ ਤੇ ਰੋਹਿਤ ਕੁਮਾਰ ਜੰਮੂ ਦੀ ਟੀਮ ਨੇ 21-13, 21-14 ਅੰਕਾਂ ਦੇ ਫਰਕ ਨਾਲ ਜਿੱਤਿਆ | ਜੂਨੀਅਰ ਵਰਗ (ਡਬਲ) ਵਿਚ ਇਆਨ ਮਲਹੋਤਰਾ ਤੇ ਹਰਮਨ ਪੁਜਾਰਾ ਅਤੇ ਰੋਨਿਤ ਪਾਸਾਹਨ ਤੇ ਸਰਵਨ ਪੁਜਾਰਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ 21-17 ਅੰਕਾਂ ਦੇ ਫਰਕ ਨਾਲ ਰੋਨਿਤ ਪਾਸਾਹਨ ਤੇ ਸਰਵਨ ਪੁਜਾਰਾ ਦੀ ਟੀਮ ਨੇ ਬਾਜ਼ੀ ਮਾਰੀ | ਅਖੀਰ ਵਿਚ ਸਿੰਗਲ ਦਾ ਪਹਿਲਾ ਫਾਈਨਲ ਮੁਕਾਬਲਾ ਇਆਨ ਮਲਹੋਤਰਾ ਤੇ ਰੋਨਿਤ ਪਸਾਹਨ ਵਿਚਕਾਰ ਹੋਇਆ, ਜੋ ਰੋਨਿਤ ਪਸਾਹਨ ਨੇ 15-12 ਅੰਕਾਂ ਦੇ ਫਰਕ ਨਾਲ ਜਿੱਤਿਆ | ਸਿੰਗਲ ਦਾ ਦੂਸਰਾ ਫਾਈਨਲ ਮੁਕਾਬਲਾ ਸਰਵਨ ਪੁਜਾਰਾ ਤੇ ਹਰਮਨ ਪੁਜਾਰਾ ਵਿਚਕਾਰ ਹੋਇਆ, ਜੋ ਹਰਮਨ ਪੁਜਾਰਾ ਨੇ 15-11 ਅੰਕਾਂ ਨਾਲ ਜਿੱਤਿਆ ਤੇ ਤੀਸਰਾ ਮੁਕਾਬਲਾ ਰੋਨਿਤ ਪਸਾਹਨ ਤੇ ਹਰਮਨ ਪੁਜਾਰਾ ਵਿਚਕਾਰ ਖੇਡਿਆ ਗਿਆ ਜੋ ਰੋਨਿਤ ਨੇ ਜਿੱਤਿਆ | ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਵਿਚ ਬਤੌਰ ਮਹਿਮਾਨ ਪਹੁੰਚੇ ਜੰਡਿਆਲਾ ਗੁਰੂ ਸ਼ਹਿਰ ਦੇ ਨਾਮਵਰ ਸੀਨੀਅਰ ਖਿਡਾਰੀ ਬਲਦੇਵ ਰਾਜ, ਸੋਹਣਪਾਲ ਸਿੰਘ, ਜਬਰਜੀਤ ਸਿੰਘ ਲੱਕੀ, ਵਾਈਟ ਜੈਨ, ਮਾਸਟਰ ਧਰਮਿੰਦਰ ਸਿੰਘ, ਰੋਬਿਨ ਪਸਾਹਨ, ਮਾਝਾ ਪ੍ਰੈੱਸ ਕਲੱਬ, ਅੰਮਿ੍ਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਗੁਲਸ਼ਨ ਜੈਨ ਨੇ ਜੇਤੂ ਟੀਮਾਂ ਨੂੰ ਸਰਟੀਫਕੇਟ, ਟਰਾਫ਼ੀ ਅਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ | ਮਾਝਾ ਪ੍ਰੈੱਸ ਕਲੱਬ, ਅੰਮਿ੍ਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਤਪਾਲ ਪੁਜਾਰਾ ਵਲੋਂ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸਤਪਾਲ ਪੁਜਾਰਾ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਅਜਿਹੇ ਟੂਰਨਾਮੈਂਟ ਜਾਰੀ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਮੰਤਰਾਲਾ ਸੱਚਖੰਡ ਐਕਸਪ੍ਰੈੱਸ ਦੀ ਸਮਾਂ ਸਾਰਣੀ 'ਚ ਬਦਲਾਅ ਕਰੇ- ਛੀਨਾ ਅਗਲੀ ਖ਼ਬਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹਮਲਾ ਕਰਨ ਦੇ ਲਗਾਏ ਦੋਸ਼, ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ
Ad Position 24
No active advertisement