07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

400 ਲੀਟਰ ਲਾਹਣ ਬਰਾਮਦ

Ad Position 21
No active advertisement
ਅਜੀਤ ਡੈਸਕ 01-06-2025
ਪਟਿਆਲਾ, 31 ਮਈ (ਮਨਦੀਪ ਸਿੰਘ ਖਰੌੜ)-ਥਾਣਾ ਪਸਿਆਣਾ ਦੀ ਪੁਲਿਸ ਨੇ ਪਿੰਡ ਦਸਮੇਸ਼ ਨਗਰ ਦੇ ਇਲਾਕੇ ਵਿਚੋਂ 400 ਲੀਟਰ ਲਾਹਣ ਬਰਾਮਦ ਹੋਇਆ ਹੈ | ਇਸ ਸੰਬੰਧੀ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਕਰਹਾਲੀ ਸਾਹਿਬ ਗੁਰੂ ਘਰ ਕੋਲ ਮੌਜੂਦ ਸਨ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਨਾਜਾਇਜ਼ ਸ਼ਰਾਬ ਕਸੀਦ ਕੇ ਵੇਚਣ ਦੇ ਆਦੀ ਹਨ | ਜਿਸ ਤਹਿਤ ਉਨ੍ਹਾਂ ਪੁਲਿਸ ਪਾਰਟੀ ਸਮੇਤ ਇਕ ਘਰ ਵਿਚ ਛਾਪੇਮਾਰੀ ਕੀਤੀ ਤਾਂ ਉਨ੍ਹਾਂ 50 ਲੀਟਰ ਅਤੇ ਦੂਜੇ ਘਰ ਵਿਚੋਂ 350 ਲੀਟਰ ਲਾਹਣ ਬਰਾਮਦ ਹੋਇਆ ਅਤੇ ਤੀਜੇ ਵਿਅਕਤੀ ਤੋਂ 19 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ | ਜਿਸ ਆਧਾਰ ਉਤੇ ਪੁਲਿਸ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਨੌਰ 'ਚ ਅਹਿੱਲਿਆ ਬਾਈ ਦੀ 300ਵੀਂ ਜੈਅੰਤੀ ਮਨਾਈ ਅਗਲੀ ਖ਼ਬਰ ਸਕੂਲੀ ਬੱਚਿਆਂ ਨੂੰ ਬੈਗ ਕੀਤੇ ਤਕਸੀਮ
Ad Position 24