ਸਨੌਰ, 31 ਮਈ (ਸੋਖਲ)-ਸਨੌਰ ਵਿਖੇ ਹਿੰਦੂ ਸਿੱਖ ਭਾਈਚਾਰਾ ਅਤੇ ਸਮਾਜਿਕ ਸੰਸਥਾਵਾਂ ਵਲੋਂ ਲੋਕ ਮਾਤਾ ਮਹਾਰਾਣੀ ਅਹਲਿਆ ਬਾਈ ਦੀ 300ਵੀਂ ਜੰਯਤੀ ਮਨਾਈ | ਇਸ ਮੌਕੇ ਪਰਮਵੀਰ ਸਿੰਘ ਸਨੌਰ ਮੰਡਲ ਪ੍ਰਧਾਨ ਨੇ ਮਹਾਰਾਣੀ ਅਹਲਿਆ ਬਾਈ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕੀ ਮਹਾਰਾਣੀ ਅਹਲਿਆ ਬਾਈ ਦਾ ਜੀਵਨ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ | ਜੋ ਉਨ੍ਹਾਂ ਨੇ ਭਾਰਤ ਦੇਸ ਦੇ ਸਮਾਜ ਦੇ ਲੋਕਾਂ ਵਾਸਤੇ ਕੀਤਾ | ਇਹ ਦੁਨੀਆ ਲਈ ਇਕ ਮਿਸਾਲ ਹੈ ਇਸ ਮੌਕੇ ਡਾ. ਰਜਿੰਦਰ ਸਿੰਘ ਨੇ ਲੋਕ ਮਾਤਾ ਮਹਾਰਾਣੀ ਅਹਲਿਆ ਬਾਈ ਦੇ ਜੀਵਨ ਬਾਰੇ ਸਨੌਰ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਅਹਲਿਆ ਬਾਈ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਅਤੇ ਸਾਨੂੰ ਆਪਣੇ ਦੇਸ ਦੀ ਉੱਨਤੀ ਅਤੇ ਤਰੱਕੀ ਲਈ ਸਾਡੇ ਦੇਸ ਦੀਆਂ ਮਹਿਲਾਵਾਂ ਨੂੰ ਸਮਾਜ ਵਿਚ ਖਾਸ ਉੱਚੇ ਦਰਜੇ ਦੀ ਥਾਂ ਦੇਣੀ ਚਾਹੀਦੀ ਹੈ | ਮਹਿਲਾਵਾਂ ਦੇਸ ਦਾ ਗੌਰਵ ਹਨ ਅਤੇ ਮਹਿਲਾਵਾਂ ਦੇ ਬਲੀਦਾਨ ਭਾਰਤ ਦੇਸ ਦੇ ਲੋਕਾਂ ਲਈ ਸੇਧ ਹਨ ਕਿ ਮਹਿਲਾਵਾਂ ਨੇ ਭਾਰਤ ਦੇਸ ਦੀ ਉੱਨਤੀ ਲਈ ਕਿੰਨਾ ਯੋਗਦਾਨ ਪਾਇਆ ਹੈ | ਇਸ ਮੌਕੇ ਨੀਰਜ ਸਨੌਰ, ਬੱਬੀ ਬਾਤਿਸ, ਰਜਤ ਬਾਤਿਸ, ਮਨੀਸ਼, ਮਨਦੀਪ ਸਿੰਘ, ਸਬਲਵੀਰ ਸਿੰਘ ਰਿੰਕੂ, ਗੁਰਪ੍ਰੀਤ ਸਿੰਘ, ਅਮਨਦੀਪ, ਹਰਮਨ ਢੋਟ ਸਨੌਰ, ਗੁਰਪ੍ਰੀਤ ਸਿੰਘ ਸੂਬੇਦਾਰ, ਮੇਜਰ ਭਗਵਾਨ ਸਿੰਘ, ਅਵਲਦਾਰ, ਗੁਰਪ੍ਰੀਤ ਸਿੰਘ, ਹਵਲਦਾਰ ਸੁਰਿੰਦਰ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ ,ਚਰਨ ਸਨੌਰ, ਮੰਗੀ ਵੈਦ ਤੇ ਹੋਰ ਮੌਜੂਦ ਹਨ |