07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੈਲਿਕਸ ਸਕੂਲ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਚੰਡੀਗੜ੍ਹ ਵਰਗੀਆਂ ਸਹੂਲਤਾਂ-ਹਰੀਕਾ

Ad Position 21
No active advertisement
ਅਜੀਤ ਡੈਸਕ 01-06-2025
ਪਾਤੜਾਂ, 31 ਮਈ (ਜਗਦੀਸ਼ ਸਿੰਘ ਕੰਬੋਜ)-'ਦ ਹੈਲਿਕਸ ਐਕਸਫੋਰਡ ਸਮਾਰਟ ਸਕੂਲ ਪਾਤੜਾਂ ਦੇ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਕਿ ਸਕੂਲ ਦੀ ਮਨੇਜਮੈਟ ਵਲੋਂ ਪਾਤੜਾਂ ਇਲਾਕੇ ਦੇ ਵਿੱਦਿਆਰਥੀਆਂ ਨੂੰ ਦਿੱਤੇ ਜਾ ਰਹੇ ਵਧੀਆ ਵਿੱਦਿਅਕ ਮਾਹੌਲ ਦੀ ਬਦੋਲਤ ਬਹੁਤ ਸਾਰੇ ਵਿੱਦਿਆਰਥੀ ਡਾਕਟਰ ਬਣ ਕੇ ਜਿੱਥੇ ਮੈਡੀਕਲ ਖੇਤਰ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ ਉੱਥੇ ਹੀ ਹੋਰ ਖੇਤਰਾਂ ਵਿਚ ਜਾ ਕੇ ਸੇਵਾਵਾਂ ਨਿਭਾ ਰਹੇ ਹਨ | ਵਿਦਿਆਰਥੀਆਂ ਨੂੰ ਇੰਟਰਨੈਸ਼ਲ ਪੱਧਰ ਦਾ ਇਨਡੋਰ ਸਵੀਮਿੰਗਪੂਲ ਸਮੇਤ ਹੋਰ ਬਹੁਤ ਸਾਰੀਆਂ ਸਹੂਲਤਾਂ ਹਲੈਕਸ ਸਕੂਲ ਦੇ ਰਿਹਾ ਹੈ ਜੋ ਚੰਡੀਗੜ੍ਹੀ ਦੇ ਵਧੀਆ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀਆਂ ਹਨ | ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਨੇ ਹੈਲਿਕਸ ਸਕੂਲ ਦੀਆਂ ਪ੍ਰਾਪਾਤੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਸਾਲ 2011 'ਚ ਹੋਂਦ ਵਿਚ ਆਏ ਹੈਲਿਕਸ ਸਕੂਲ ਵਿਚ ਵਿੱਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੇ ਮੁਕਾਬਾਲੇ ਦੀ ਵਿੱਦਿਆ ਅਤੇ ਖੇਡਾਂ ਸਮੇਤ ਹੋਰ ਬਹੁਤ ਸਾਰੀਆਂ ਗਤੀਵਿਧਿਆ ਵਿੱਚ ਨਿਪੁੰਨ ਕੀਤਾ ਗਿਆ ਹੈ |ਹੜ੍ਹ ਦੀ ਮਾਰ ਵਾਲੇ ਇਸ ਇਲਾਕੇ ਵਿਚ ਬੱਚਿਆਂ ਨੂੰ ਪਾਣੀ ਦੀ ਮਾਰ ਤੋਂ ਬਚਣ ਲਈ ਤੈਰਾਕੀ ਸਿਖਾਉਣ ਵਾਸਤੇ ਇੱਕ ਇਨਡੋਰ ਸਵੀਮਿੰਗ ਪੂਲ ਬਣਾ ਕੇ ਦਿੱਤਾ ਗਿਆ ਹੈ ਅਤੇ ਤੈਰਾਕੀ ਦੀ ਸਿਖਲਾਈ ਦੇਣ ਵਾਸਤੇ ਇਕ ਟਰੇਨਰ ਦਾ ਪ੍ਰਬੰਧ ਕੀਤਾ ਗਿਆ ਹੈ | ਵਿਦਿਆ ਦੇ ਖੇਤਰ ਵਿਚ ਮੱਲ੍ਹਾਂ ਮਾਰਦਿਆਂ ਜਿੱਥੇ ਸਕੂਲ ਦੇ ਵਿੱਦਿਆਰਥੀਆਂ ਦਾ ਦਸਵੀਂ ਅਤੇ ਬਾਂਰਵੀ ਦਾ ਨਤੀਜਾ ਜਿੱਥੇ ਹਮੇਸ਼ਾ ਵਧੀਆ ਰਿਹਾ ਉੱਥੇ ਹੀ ਜੇਈਮੇਨਜ 'ਚ ਸਾਨੀਆ ਬਾਂਸਲ ਵਿੱਦਿਆਰਥਣ ਨੇ 99 ਫੀਸਦੀ ਤੋਂ ਵੱਧ ਜਦੋਂ ਕਿ 4 ਹੋਰ ਵਿੱਦਿਆਰਥੀਆਂ ਨੇ 98 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ 30 ਵਿੱਦਿਆਰਥੀ ਨੀਟ ਦੇ ਵਿਚ ਮੋਹਰੀ ਰਹੇ ਹਨ ਇਸ ਤੋਂ ਇਲਾਵਾ 50 ਤੋਂ ਵੱਧ ਵਿੱਦਿਆਰਥੀ ਐਮ.ਬੀ.ਬੀ.ਐਸ. ਕਰਕੇ ਡਾਕਟਰ ਬਣ ਚੁੱਕੇ ਹਨ | ਬਹੁਤ ਸਾਰੇ ਬੱਚੇ ਏ.ਆਈ.ਟੀ ਕਰੈਕ ਕਰ ਚੁੱਕੇ ਹਨ ਅਤੇ ਕਈ ਏ.ਐਨ.ਆਈ ਟੀ ਵਿੱਚ ਇੰਜਨੀਅਰਿੰਗ ਕਰ ਰਹੇ ਹਨ ਇਸ ਤੋ ਇਲਾਵਾ ਵਾਇਸ ਪਿ੍ੰਸੀਪਲ ਮੰਨਤ ਮੈਡਮ ਦੀ ਮਿਹਨਤ ਦੀ ਬਦੋਲਤ ਹਰ ਤਰਾਂ ਦੀਆਂ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਹੈਲਿਕਸ ਸਕੂਲ ਦੇ ਵਿੱਦਿਆਰਥੀ ਮੱਲ੍ਹਾਂ ਮਾਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਭਾਜਪਾ ਤਾਨਾਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ-ਗੌਰਵ ਸੰਧੂ ਅਗਲੀ ਖ਼ਬਰ ਸਿੰਬੜੋ ਪਿੰਡ 'ਚ ਕਿਸਾਨਾਂ ਤੇ ਪਿੰਡ ਵਾਸੀਆਂ ਵਲੋਂ ਡਾ.ਬਲਬੀਰ ਸਿੰਘ ਦਾ ਵਿਰੋਧ
Ad Position 24