ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਆਲ ਇੰਡੀਆ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਗੌਰਵ ਸੰਧੂ ਵੱਡੀ ਗਿਣਤੀ 'ਚ ਨੌਜਵਾਨਾਂ ਅਤੇ ਔਰਤਾਂ ਨੇ ਸੰਵਿਧਾਨ ਬਚਾਓ ਰੈਲੀ ਵਿਚ ਭਾਗ ਲਿਆ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਤਾਨਾਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਹਰ ਤਾਨਾਸ਼ਾਹ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਅਤੇ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਹੀ ਕਿਸਾਨ ਅੰਦੋਲਨ ਦੇ ਰੂਪ ਵਿਚ ਭਾਜਪਾ ਦੀਆਂ ਮਨਮਾਨੀਆਂ 'ਤੇ ਰੋਕ ਲਾਈ ਸੀ ਅਤੇ ਹੁਣ ਭਾਜਪਾ ਦੇ ਸੰਵਿਧਾਨ ਬਦਲਣ ਦੇ ਮਨਸੂਬੇ ਨੂੰ ਵੀ ਪੰਜਾਬ ਦੇ ਲੋਕ ਹੀ ਰੋਕਣਗੇ | ਗੌਰਵ ਸੰਧੂ ਨੇ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਰਾਜਨੀਤਿਕ ਪਾਰਟੀ ਹੈ, ਜਿਸ ਨੇ ਪਹਿਲਾਂ ਦੇਸ਼ ਨੂੰ ਆਜ਼ਾਦ ਕਰਵਾਇਆ, ਫਿਰ ਦੇਸ਼ ਨੂੰ ਅਪਣੇ ਪੈਰਾਂ 'ਤੇ ਖੜਾ ਕੀਤਾ | ਦੇਸ਼ ਦੇ ਦੁਸ਼ਮਣਾਂ ਦਾ ਭਾਵੇਂ ਚੀਨ ਸੀ ਜਾਂ ਪਾਕਿਸਤਾਨ ਡਟ ਕੇ ਮੁਕਾਬਲਾ ਕੀਤਾ ਅਤੇ ਹੁਣ ਜਦੋਂ ਲੋਕਾਂ ਦੇ ਰਾਜਨੀਤਿਕ ਅਧਿਕਾਰ ਅਤੇ ਮੌਲਿਕ ਅਧਿਕਾਰ ਸੀਮਤ ਕੀਤੇ ਜਾ ਰਹੇ ਹਨ, ਉਸ ਲੜਾਈ ਨੂੰ ਲੜਨ ਦੀ ਜ਼ਿੰਮੇਵਾਰੀ ਵੀ ਕਾਂਗਰਸ ਨੇ ਹੀ ਲਈ ਹੈ ਕਿਉਂਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ ਤੱਕ ਅਤੇ ਮਣੀਪੁਰ ਤੋਂ ਲੈ ਕੇ ਮਹਾਰਾਸ਼ਟਰ ਤੱਕ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਉਸ ਨਾਲ ਦੇਸ਼ 'ਚ ਨਵੀਂ ਲਹਿਰ ਬਣ ਚੁੱਕੇ ਹਨ | ਜਿਸ ਲਹਿਰ ਨੇ ਆਪਣਾ ਸਭ ਤੋਂ ਪਹਿਲਾਂ ਪ੍ਰਭਾਵ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਬਹੁਮਤ ਤੋਂ ਪਿੱਛੇ ਰੱਖ ਕੇ ਦਿਖਾਇਆ ਅਤੇ ਹੁਣ ਉਹੀ ਲਹਿਰ ਭਾਜਪਾ ਦੀ ਹਰ ਮਨਮਾਨੀ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਫ਼ਰਕ ਸਿਰਫ਼ ਇੰਨਾ ਹੈ ਕਿ ਕਾਂਗਰਸ ਦੀ ਨੀਅਤ 'ਚ ਕੋਈ ਖੋਟ ਨਹੀਂ ਹੈ ਅਤੇ ਭਾਜਪਾ ਹਰ ਮੌਕੇ 'ਤੇ ਸਾਜ਼ਿਸ਼ ਦਾ ਸਹਾਰਾ ਲੈ ਰਹੀ ਹੈ | ਇਸ ਨੂੰ ਦੇਸ਼ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ |