ਘਨੌਰ, 31 ਮਈ (ਸਰਦਾਰਾ ਸਿੰਘ ਲਾਛੜੂ)-ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਗੁਰਨਾ ਵਿਖੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਜ ਸੇਵੀ ਸੁਖਵੀਰ ਸਿੰਘ ਸੁੱਖੀ ਵਲੋਂ ਵਿਦਿਆਰਥੀਆਂ ਦੇ ਲਈ ਪੀਣ ਵਾਲੇ ਠੰਡੇ ਪਾਣੀ ਦਾ ਵਾਟਰ ਕੂਲਰ ਦਿੱਤਾ ਗਿਆ | ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਮਾਜ ਸੇਵੀ ਸੁਖਬੀਰ ਸਿੰਘ ਸੁੱਖੀ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੀਣ ਵਾਲੇ ਠੰਡੇ ਪਾਣੀ ਦਾ ਵਾਟਰ ਕੂਲਰ ਦਿੱਤਾ ਗਿਆ ਹੈ | ਜਿਸ ਨਾਲ ਹੁਣ ਬੱਚਿਆਂ ਨੂੰ ਠੰਡੇ ਪਾਣੀ ਦੇ ਲਈ ਕਿਤੇ ਦੂਰ ਨਹੀਂ ਜਾਣਾ ਪਵੇਗਾ | ਹੁਣ ਸਕੂਲ 'ਚ ਹੀ ਬੱਚਿਆਂ ਨੂੰ ਪੀਣ ਲਈ ਠੰਡਾ ਪਾਣੀ ਮਿਲ ਜਾਵੇਗਾ | ਇਸ ਮੌਕੇ ਸੰਦੀਪ ਕੁਮਾਰ ਐੱਚ.ਟੀ, ਪਾਲਵਿੰਦਰ ਸਿੰਘ, ਮੈਡਮ ਸਰਬਜੀਤ ਕੌਰ, ਅਨੂਸੁਈਆ, ਮਿਡ-ਡੇ-ਮੀਲ ਸਟਾਫ਼, ਆਂਗਣਵਾੜੀ ਹੈਲਪਰ, ਸਮੂਹ ਵਿਦਿਆਰਥੀ ਅਤੇ ਸਹਿਯੋਗੀ ਸਾਥੀ ਮਨਿੰਦਰ ਸਿੰਘ ਛੱਬੀ, ਹਰਸਿਮਰਨਜੀਤ ਸਿੰਘ ਪਿ੍ੰਸ, ਗੁਰਚਰਨ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ, ਪਿਆਰਾ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਸਾਬਕਾ ਪੰਚ, ਚਤੰਨ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਲੱਖੀ ਸਿੰਘ, ਗੁਰਵਿੰਦਰ ਸਿੰਘ, ਟੋਟੀ ਸਿੰਘ, ਹਰਪ੍ਰੀਤ ਸਿੰਘ ਅਤੇ ਰੌਸ਼ਨ ਖਾਨ ਹਾਜ਼ਰ ਸਨ |