ਸਨੌਰ, 31 ਮਈ (ਭੱਟੀ)-ਸਨੌਰ ਬੱਸ ਸਟੈਂਡ ਦੇ ਨੇੜੇ ਮਾਡਰਨ ਲੈਬਾਰਟਰੀ ਅਤੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਸਨੌਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢਾਈ ਦੀ ਛਬੀਲ ਲਗਾਈ ਗਈ | ਇਸ ਮੌਕੇ ਗੁਰਦੁਆਰਾ ਟਿੱਬੀ ਸਾਹਿਬ ਦੇ ਪ੍ਰਧਾਨ ਗੁਰਮੁਖ ਸਿੰਘ, ਸਮਾਜ ਸੇਵਕ ਮਨਜੀਤ ਸਿੰਘ ਚੌਹਾਨ, ਭਜਨ ਸਿੰਘ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਫ਼ੌਜੀ, ਪਲਵਾਨ ਸਿੰਘ, ਜਸਵੰਤ ਸਿੰਘ, ਬਾਬਾ ਹਰਨੇਕ ਸਿੰਘ, ਬਾਬਾ ਸੁਖਪਾਲ ਸਿੰਘ, ਲਾਲ ਸਿੰਘ, ਮਨਪ੍ਰੀਤ ਸਿੰਘ ਅਤੇ ਪਲਵਿੰਦਰ ਸਿੰਘ ਹਾਜ਼ਰ ਸਨ |