08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵੱਖ-ਵੱਖ ਸਕੂਲਾਂ 'ਚ ਅਧਿਆਪਕ-ਮਾਪੇ ਮਿਲਣੀ

Ad Position 21
No active advertisement
ਅਜੀਤ ਡੈਸਕ 01-06-2025
ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਗਾਂਧੀਨਗਰ ਪਟਿਆਲਾ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਮੁੱਖ ਅਧਿਆਪਕਾ ਨੀਲਮ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਇਕ ਕਾਊਾਸਲਿੰਗ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਡਾ. ਸ਼ਿਖਾ ਐਮ.ਡੀ. ਅਤੇ ਡਾ. ਵਿਨੈ ਗੋਇਲ ਐਮ.ਡੀ.(ਸਾਈਕੈਟਗਿ੍ਸ) ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਵਿਵਹਾਰ ਵਿਚ ਆ ਰਹੇ ਬਦਲਾਅ ਨੂੰ ਸਮਝਣ, ਯੋਗ ਵਿਧੀ ਰਾਹੀ ਆਪਣਾ ਭਵਿੱਖ ਚੁਣਨ ਲਈ ਮਾਰਗ ਦਰਸ਼ਨ ਕੀਤਾ ਗਿਆ | ਇਸ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਤਹਿਤ ਪੌਦੇ ਵੀ ਲਗਾਏ ਗਏ | ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੇ ਇਸ ਪ੍ਰੋਗਰਾਮ 'ਚ ਭਾਗ ਲਿਆ | ਸਰਕਾਰੀ ਐਲੀਮੈਂਟਰੀ ਸਕੂਲ ਸਿੱਧੂਵਾਲ ਮਾਪੇ ਮਿਲਣੀ 'ਚ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)- ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਦੁਆਰਾ ਕਲਸਟਰ ਬਖਸ਼ੀਵਾਲ ਦਾ ਸਰਕਾਰੀ ਐਲੀਮੈਂਟਰੀ ਸਕੂਲ ਸਿੱਧੂਵਾਲ 'ਚ ਅਚਨਚੇਤ ਸ਼ਿਰਕਤ ਕੀਤੀ | ਇਸ ਮੌਕੇ ਮਾਪੇ ਅਧਿਆਪਕ ਮਿਲਣੀ ਦੌਰਾਨ ਉਨ੍ਹਾਂ ਦੁਆਰਾ ਮਾਪਿਆਂ ਨੂੰ ਛੁੱਟੀਆਂ ਦਾ ਕੰਮ, ਜੁਲਾਈ ਮਹੀਨੇ ਹੋਣ ਵਾਲੀ ਪ੍ਰੀਖਿਆ, ਸਿਹਤ ਸੰਭਾਲ, ਬੱਚਿਆਂ ਨਾਲ ਸਮਾਂ ਗੁਜ਼ਾਰਨਾ, ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਤੋਂ ਇਲਾਵਾ ਇਲੈਕਟ੍ਰੋਨਿਕ ਗੈਜੇਟ ਦੀ ਸਾਰਥਿਕ ਵਰਤੋਂ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਸਕੂਲ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਮਾਪਿਆਂ ਤੋਂ ਸੁਝਾਅ ਲਏ ਗਏ | ਅੰਤ 'ਚ ਸੀ.ਐਚ.ਟੀ. ਹਰਵਿੰਦਰ ਸਿੰਘ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਨਿਰਲੇਪ ਕੌਰ (ਸਕੂਲ ਮੁਖੀ), ਸੁਖਦੀਪ ਕੌਰ, ਮਨਮੀਤ ਕੌਰ, ਮਲਕੀਤ ਕੌਰ ਅਤੇ ਮਮਤਾ ਸ਼ਰਮਾ ਹਾਜ਼ਰ ਹਨ | ਸ.ਸੀ.ਸੈ. ਸਮਾਰਟ ਸਕੂਲ ਮਾਡਲ ਟਾਊਨ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ-ਸ.ਸੀ.ਸੈ. ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਵਿਭਾਗੀ ਨਿਰਦੇਸ਼ਾਂ ਤਹਿਤ ਕਰਵਾਈ ਗਈ 'ਮਾਪੇ ਅਧਿਆਪਕ ਮਿਲਣੀ' ਦੌਰਾਨ ਸਕੂਲ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਭਰਵੀਂ ਹਾਜ਼ਰੀ ਵਿਚ ਸਕੂਲ ਦੇ ਸੌ ਫ਼ੀਸਦੀ ਨਤੀਜੇ ਦੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪੁਨੀਤ ਗੋਇਲ ਨੇ ਆਪਣੇ ਮਾਤਾ ਊਸ਼ਾ ਦੀ ਯਾਦ ਵਿਚ ਨੌਵੀਂ ਅਤੇ ਗਿਆਰ੍ਹਵੀਂ ਦੇ ਪਹਿਲੇ ਨੰਬਰ 'ਤੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਮੈਡਮ ਸਤਿੰਦਰ ਵਾਲੀਆ ਉੱਗੇ ਸਮਾਜ ਸੇਵੀ ਸਮੇਤ ਰਾਜੇਸ਼ ਪੰਜੋਲਾ ਨੇ ਬੱਚਿਆਂ ਨੂੰ ਵਿੱਦਿਆ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਐਸ.ਐਮ.ਸੀ. ਦੇ ਚੇਅਰਮੈਨ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ | ਸਕੂਲ ਪਿ੍ੰਸੀਪਲ ਨਰੇਸ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਛੁੱਟੀਆਂ ਦੇ ਕੰਮ ਪ੍ਰਤੀ ਸੁਚੇਤ ਕੀਤਾ | ਉਨ੍ਹਾਂ ਦੱਸਿਆ ਕਿ ਇਸ ਵਾਰ ਛੁੱਟੀਆਂ ਦਾ ਕੰਮ ਵਿਭਾਗ ਵਲੋਂ ਭੇਜਿਆ ਗਿਆ | ਇਸ ਮੌਕੇ 'ਤੇ ਵੱਖ-ਵੱਖ ਕਲਾਸਾਂ ਦੇ ਇੰਚਾਰਜਾਂ ਤੋਂ ਬਿਨਾਂ ਸਕੂਲ ਦੀਆਂ ਘਰੇਲੂ ਪ੍ਰੀਖਿਆਵਾਂ ਦੇ ਇੰਚਾਰਜ ਵਰਿੰਦਰ ਕੌਰ, ਨਵਨੀਤ ਕੌਰ, ਨਵਦੀਪ ਕੌਰ, ਨਵਕਿਰਨ ਕੌਰ, ਲੈਕਚਰਾਰ ਰਜਿੰਦਰ ਸਿੰਘ, ਪਾਲ ਸ਼ਰਮਾ, ਸੰਦੀਪ ਕੁਮਾਰ, ਸੋਸ਼ਲ ਮੀਡੀਆ ਇੰਚਾਰਜ ਹਰਪ੍ਰੀਤ ਕੌਰ ਅਤੇ ਲੈਕਚਰਾਰ ਮੈਡਮ ਪੂਨਮ ਵੀ ਹਾਜ਼ਰ ਰਹੇ | ਇਹ ਸਮਾਗਮ ਦੇ ਅੰਤ 'ਚ ਮਾਤਾ-ਪਿਤਾ ਨੂੰ ਸਕੂਲ ਦੇ ਗਾਰਮੈਂਟ ਮੇਕਿੰਗ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਕੱਪੜੇ ਦੇ ਥੈਲੇ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਛਬੀਲ ਲਗਾਈ
Ad Position 24