08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ 'ਚ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 01-06-2025
ਭਾਦਸੋਂ, 31 ਮਈ (ਗੁਰਬਖਸ਼ ਸਿੰਘ ਵੜੈਚ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ (ਪਾਤਸ਼ਾਹੀ ਨੌਵੀਂ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਪਾਉਣ ਉਪਰੰਤ ਸੰਤ ਬਾਬਾ ਮਨਮੋਹਨਪ੍ਰੀਤ ਸਿੰਘ ਚੀਮਾ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭਾਈ ਅ੍ਰਮਿਤਪਾਲ ਸਿੰਘ ਹੈਡ ਗ੍ਰੰਥੀ, ਗੁਰਮੇਲ ਸਿੰਘ ਖੱਟੜਾ, ਅੰਗਰੇਜ ਸਿੰਘ ਸਰਪੰਚ, ਦਰਸ਼ਨ ਸਿੰਘ ਖਾਲਸਾ, ਜਸਵੰਤ ਸਿੰਘ ਦੇਵੇ, ਗੁਰਦੀਪ ਸਿੰਘ ਦੇਵੇ, ਹਰਜਿੰਦਰ ਸਿੰਘ ਗਾਲ਼ੇ, ਗੁਰਸੇਵਕ ਸਿੰਘ, ਦਿਆਲ ਸਿੰਘ, ਲਖਵਿੰਦਰ ਸਿੰਘ ਰੂਪਰਾਏ, ਅਕਾਲਜੋਤ ਸਿੰਘ, ਦੀਦਾਰ ਸਿੰਘ ਇੰਸਪੈਕਟਰ, ਦਵਿੰਦਰ ਸਿੰਘ ਕਾਕਾ, ਨਛੱਤਰ ਸਿੰਘ ਫੌਜੀ, ਸੁਖਦੇਵ ਸਿੰਘ ਡਕੋਂਦਾ, ਸੁਖਵਿੰਦਰ ਸਿੰਘ ਗੁੱਡੂ, ਭੂਸ਼ਣ ਬਾਬਾ, ਜੋਬਨਪਾਲ ਸਿੰਘ, ਅਜੈਪਾਲ ਸਿੰਘ, ਅਮਨਜੋਤ ਸਿੰਘ ਸਮੇਤ ਵੱਡੀ ਸੰਗਤ ਹਾਜਰ ਸੀ | ਸਟੇਜ ਸਕੱਤਰ ਦੀ ਭੂਮਿਕਾ ਗੁਰਸੇਵਕ ਸਿੰਘ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਧੰਜੂ ਪਰਿਵਾਰ ਵਲੋਂ ਲੋੜਵੰਦ ਸਕੂਲੀ ਬੱਚੀਆਂ ਨੂੰ ਸਾਈਕਲ ਦਿੱਤੇ ਅਗਲੀ ਖ਼ਬਰ ਵੱਖ-ਵੱਖ ਸਕੂਲਾਂ 'ਚ ਅਧਿਆਪਕ-ਮਾਪੇ ਮਿਲਣੀ
Ad Position 24