ਸਨੌਰ, 31 ਮਈ (ਸੋਖਲ)-ਪਟਿਆਲਾ ਦੇ ਸਨੌਰ ਅਧੀਨ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਧੰਜੂ ਪਰਿਵਾਰ ਵਲੋਂ ਸਰਕਾਰੀ ਹਾਈ ਸਕੂਲ ਦੀਆਂ ਹੋਣਹਾਰ ਲੋੜਵੰਦ ਬੱਚੀਆਂ ਨੂੰ ਸਵਰਗਵਾਸੀ ਮਾਤਾ ਕੁਲਦੀਪ ਕੌਰ ਧੰਜੂ ਦੀ ਯਾਦ ਵਿਚ 13 ਨਵੇਂ ਸਾਈਕਲ ਦਿੱਤੇ ਗਏ | ਇਸ ਮੌਕੇ ਧੰਜੂ ਪਰਿਵਾਰ ਵਲੋਂ ਐਡਵੋਕੇਟ ਦਲਵਿੰਦਰ ਸਿੰਘ ਧੰਜੂ ਉਪ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਹੋਏ ਇਹ ਲੋਕ ਸੇਵਾ ਦੇ ਉਪਰਾਲੇ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਵੱਡੇ ਭਰਾ ਦਿਲਦੀਪ ਸਿੰਘ ਧੰਜੂ ਅਤੇ ਸਾਰੇ ਧੰਜੂ ਪਰਿਵਾਰ ਦੇ ਸਾਥ ਅਤੇ ਪਟਿਆਲਾ ਦੇ ਸੰਸਦ ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਆਗੂਆਂ ਦੇ ਆਸ਼ੀਰਵਾਦ ਰਾਹੀਂ ਹੀ ਅਜਿਹੇ ਉਪਰਾਲੇ ਸਾਕਾਰ ਹੋ ਰਹੇ ਹਨ | ਇਸ ਮੌਕੇ ਪ੍ਰੋ. ਸ਼ਾਹਬਾਜ ਸਿੰਘ ਧੰਜੂ ਨੇ ਵੀ ਸਕੂਲੀ ਵਿਦਿਆਰਥਣਾਂ ਨੂੰ ਸੇਧ ਦੇਣ ਸੰਬੰਧੀ ਵਿਚਾਰ ਪੇਸ਼ ਕੀਤੇ | ਇਸ ਮੌਕੇ ਬਾਪੂ ਦਿਲਦਾਰ ਸਿੰਘ ਧੰਜੂ ਤੋਂ ਇਲਾਵਾ ਕੈਪਟਨ ਇੰਦਰਜੀਤ ਸਿੰਘ, ਮਨਦੀਪ ਸਿੰਘ ਫਤਿਹਪੁਰ, ਸਰਪੰਚ ਬੀਬੀ ਕੁਲਵਿੰਦਰ ਕੌਰ, ਸੁਖਦੀਪ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਫਤਿਹ ਵੈਲਫੇਅਰ, ਜਸਪਾਲ ਸਿੰਘ, ਜਥੇਦਾਰ ਕੁਲਬੀਰ ਸਿੰਘ ਡੇਰਾ, ਕੰਵਲ ਡੇਰਾ, ਵਿਸ਼ਾਲ, ਆਸ਼ੂ ਸਨੌਰ, ਮੋਹਨ ਲਾਲ ਹੀਰਾਗੜ੍ਹ, ਜਗੀਰ ਸਿੰਘ, ਅੰਗਰੇਜ ਸਿੰਘ, ਹਰਨੇਕ ਸਿੰਘ, ਐਡਵੋਕੇਟ ਮਨਮੋਹਨ ਸਿੰਘ ਸਮਰਾਓ, ਸੀਨੀਅਰ ਐਡਵੋਕੇਟ ਵਰਿੰਦਰ ਕੌਸ਼ਲ, ਐਡਵੋਕੇਟ ਬਲਕਾਰ ਸਿੰਘ, ਸਕੂਲ ਮੁਖੀ ਮਨਦੀਪ ਕੌਰ, ਕੁਲਦੀਪ ਸਿੰਘ ਫਤਿਹਪੁਰ, ਹਰਪਾਲ ਸਿੰਘ ਜੰਮੂ, ਵਿਸ਼ਾਲ ਫਤਿਹਪੁਰ, ਰਾਜਕੁਮਾਰ ਚੇਅਰਮੈਨ ਸਮੂਹ ਸਟਾਫ ਅਤੇ ਵਿਦਿਆਰਥਣਾਂ ਦੇ ਮਾਪੇ ਵੀ ਹਾਜਰ ਸਨ |