08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰੀ ਪ੍ਰਾਇਮਰੀ ਸਕੂਲ ਮੂੰਗੋਂ 'ਚ ਮਾਪੇ ਅਧਿਆਪਕ ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 01-06-2025
ਭਾਦਸੋਂ, 31 ਮਈ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਮੂੰਗੋਂ ਵਿਖੇ ਵਿਸ਼ੇਸ਼ ਮਾਪਿਆਂ ਮਿਲਣੀ ਕਰਵਾਈ ਗਈ ਜੋ ਕਿ ਬੱਚਿਆਂ ਦੇ ਛੁੱਟੀਆਂ ਦੇ ਕੰਮ ਸੰਬੰਧੀ ਸੀ | ਇਸ ਮੌਕੇ ਸਕੂਲ ਸਟਾਫ਼, ਐੱਸ.ਐੱਮ.ਸੀ. ਕਮੇਟੀ ਮੈਂਬਰ, ਆਂਗਣਵਾੜੀ ਸਟਾਫ਼ ਅਤੇ ਵਲੋਂ ਸਕੂਲ 'ਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਤੋਂ ਇਲਾਵਾ ਸਕੂਲ ਮੁਖੀ ਹਰਮੇਸ਼ ਸਿੰਘ ਨੇ ਦੱਸਿਆ ਕਿ ਅੱਜ ਦਾ ਦਿਨ ਸਕੂਲ 'ਚ 'ਬੈਗਲੈੱਸ ਡੇ' ਵਜੋਂ ਮਨਾਇਆ ਗਿਆ ਤੇ ਨਾਲ ਹੀ ਬੱਚਿਆਂ ਨੂੰ ਵਿਸ਼ਵ ਵਾਤਾਵਰਣ ਦਿਵਸ ਸੰਬੰਧੀ ਜਾਣਕਾਰੀ ਦਿੰਦੇ ਹੋਏ 'ਹਰ ਮਨੁੱਖ ਸਾਂਭੇ ਇਕ ਰੁੱਖ' ਅਧੀਨ ਹਰੇਕ ਬੱਚੇ ਨੂੰ ਰੁੱਖ ਲਗਾਉਣ ਅਤੇ ਸੰਭਾਲਣ ਲਈ ਕਿਹਾ ਗਿਆ | ਸਕੂਲ ਮੁਖੀ ਵਲੋਂ ਬੱਚਿਆਂ ਦੇ ਮਾਪਿਆਂ ਅਤੇ ਐੱਸ.ਐੱਮ.ਸੀ. ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੇ ਸ਼ਿਕਾਰ ਬੱਚਿਆਂ ਦੇ ਪਰਿਵਾਰਾਂ ਨੂੰ ਨਿਆਂ ਨਾ ਮਿਲਿਆ ਤਾਂ ਧਰਨਾ ਵਿਸ਼ਾਲ ਕਰਾਂਗੇ-ਸਾਬਕਾ ਵਿਧਾਇਕ ਰਜਿੰਦ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24