08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੜਕ ਹਾਦਸੇ ਦੇ ਸ਼ਿਕਾਰ ਬੱਚਿਆਂ ਦੇ ਪਰਿਵਾਰਾਂ ਨੂੰ ਨਿਆਂ ਨਾ ਮਿਲਿਆ ਤਾਂ ਧਰਨਾ ਵਿਸ਼ਾਲ ਕਰਾਂਗੇ-ਸਾਬਕਾ ਵਿਧਾਇਕ ਰਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 01-06-2025
ਸਮਾਣਾ, 31 ਮਈ (ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)-ਬੀਤੀ 7 ਮਈ ਨੂੰ ਸਮਾਣਾ-ਪਟਿਆਲਾ ਸੜਕ 'ਤੇ ਟਿੱਪਰ ਤੇ ਇਨੋਵਾ ਕਾਰ ਦਰਮਿਆਨ ਹੋਏ ਭਿਆਨਕ ਸੜਕ ਹਾਦਸੇ, ਜਿਸ ਵਿਚ ਸਮਾਣਾ ਦੇ 7 ਸਕੂਲੀ ਬੱਚੇ ਅਤੇ ਇਨੋਵਾ ਕਾਰ ਦੇ ਡਰਾਇਵਰ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਇਕ ਹੋਰ ਨਾਮਜ਼ਦ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰਾਂ ਵਲੋਂ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ | ਤਹਿਸੀਲ ਦੇ ਮੁੱਖ ਗੇਟ ਨੇੜੇ ਚੱਲ ਰਹੇ ਇਸ ਧਰਨੇ ਵਿਚ ਦੇਰ ਸ਼ਾਮ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਆਖਿਆ ਕਿ ਜੇਕਰ ਮਿ੍ਤਕ ਬੱਚਿਆਂ ਦੇ ਪਰਿਵਾਰਾਂ ਨੂੰ ਨਿਆਂ ਨਾ ਦਿੱਤਾ ਗਿਆ ਤਾਂ ਧਰਨਾ ਵਿਸ਼ਾਲ ਕੀਤਾ ਜਾਵੇਗਾ | ਜੇਕਰ ਪਹਿਲੇ ਦਿਨ ਹੀ ਪੁਲਿਸ ਨੇ ਢਿੱਲ ਨਾ ਕੀਤੀ ਹੁੰਦੀ ਤਾਂ ਸਾਰੇ ਕਥਿਤ ਦੋਸ਼ੀ ਅੰਦਰ ਹੁੰਦੇ | ਉਨ੍ਹਾਂ ਕਿਹਾ ਕਿ ਇਹ ਗੱਲ ਕਿੰਨੀ ਹੈਰਾਨੀ ਵਾਲੀ ਹੈ ਕਿ ਮੁੱਖ ਮੰਤਰੀ ਆਲੇ-ਦੁਆਲੇ ਫਿਰਦੇ ਹਨ ਪਰ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ | ਇਸ ਮੌਕੇ ਵਿਜੇ ਗਰਗ, ਯਤਿਨ ਵਰਮਾ, ਦੀਪ ਬੱਲੀ ਅਤੇ ਨਗਰ ਕੌਂਸਲ ਮੈਂਬਰ ਹਰਪ੍ਰੀਤ ਸਿੰਘ ਕੂਕਾ ਆਦਿ ਵੀ ਹਾਜ਼ਰ ਸਨ | ਖ਼ਬਰ ਲਿਖਣ ਤੱਕ ਵੀ ਧਰਨਾ ਲੱਗਾ ਹੋਇਆ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਿੱਖਿਆ ਕੈਂਪ 'ਚ ਭਾਗ ਲੈਣ ਲਈ ਵਿਦਿਆਰਥੀ ਉਜੈਨ ਰਵਾਨਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮੂੰਗੋਂ 'ਚ ਮਾਪੇ ਅਧਿਆਪਕ ਮਿਲਣੀ ਕਰਵਾਈ
Ad Position 24