08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੁਰਮਤਿ ਸਿੱਖਿਆ ਕੈਂਪ 'ਚ ਭਾਗ ਲੈਣ ਲਈ ਵਿਦਿਆਰਥੀ ਉਜੈਨ ਰਵਾਨਾ

Ad Position 21
No active advertisement
ਅਜੀਤ ਡੈਸਕ 01-06-2025
ਸਮਾਣਾ, 31 ਮਈ (ਪ੍ਰੀਤਮ ਸਿੰਘ ਨਾਗੀ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ (ਸਮਾਣਾ) ਵਲੋਂ ਬੱਚਿਆਂ ਨੂੰ ਧਰਮ ਵੱਲ ਪ੍ਰੇਰਿਤ ਕਰਨ ਲਈ ਸਕੂਲ ਦੇ ਜਰਨਲ ਸਕੱਤਰ ਡਾ. ਹਰਭਜਨ ਸਿੰਘ ਦੀ ਅਗਵਾਈ ਹੇਠ ਗੁਰਮਤਿ ਸਿੱਖਿਆ ਕੈਂਪ ਲਈ ਵਿਦਿਆਰਥੀ ਅਤੇ ਅਧਿਆਪਕ ਸਵੇਰੇ ਰਵਾਨਾ ਹੋਏ | ਇਹ ਕੈਂਪ 1 ਜੂਨ ਤੋਂ 8 ਜੂਨ ਤੱਕ ਗੁਰਦੁਆਰਾ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ-ਨਾਲ ਨਜ਼ਦੀਕੀ ਸਥਾਨਾਂ ਜਿਵੇਂ ਕਿਕਲੀਆਦੇਹ ਪੈਲੇਸ (ਸੰਨ ਟੈਂਪਲ), ਤਿ੍ਵੇਣੀ ਮਿਊਜ਼ੀਅਮ, ਕਾਲੀਦਾਸ ਅਕੈਡਮੀ, ਅਟਲ ਪਾਰਕ ਆਦਿ ਦੀ ਯਾਤਰਾ ਵੀ ਕਰਵਾਈ ਜਾਵੇਗੀ | ਰਵਾਨਗੀ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਦਮਨ ਸਿੰਘ ਵਿਰਕ, ਡਾ. ਹਰਭਜਨ ਸਿੰਘ, ਜਸਵੰਤ ਸਿੰਘ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਬਾਬਾ ਸਾਹਿਬ ਸਿੰਘ, ਕੁਲਦੀਪ ਸਿੰਘ ਢਿੱਲੋਂ, ਸਕੂਲ ਮੁਖੀ ਸੁਨੀਤਾ ਰਾਣੀ ਅਤੇ ਬਲਬੀਰ ਸਿੰਘ ਧਾਰੀਵਾਲ ਹਾਜ਼ਰ ਸਨ | ਸਾਰਿਆਂ ਨੇ ਪ੍ਰਮਾਤਮਾ ਅੱਗੇ ਬੱਚਿਆਂ ਦੀ ਯਾਤਰਾ ਨੂੰ ਸਫਲ ਬਣਾਉਣ ਲਈ ਅਰਦਾਸ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 14 ਪੇਟੀਆਂ ਚੰਡੀਗੜ੍ਹ ਸ਼ਰਾਬ ਦੀਆਂ ਬਰਾਮਦ ਅਗਲੀ ਖ਼ਬਰ ਸੜਕ ਹਾਦਸੇ ਦੇ ਸ਼ਿਕਾਰ ਬੱਚਿਆਂ ਦੇ ਪਰਿਵਾਰਾਂ ਨੂੰ ਨਿਆਂ ਨਾ ਮਿਲਿਆ ਤਾਂ ਧਰਨਾ ਵਿਸ਼ਾਲ ਕਰਾਂਗੇ-ਸਾਬਕਾ ਵਿਧਾਇਕ ਰਜਿੰਦ...
Ad Position 24