ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਵਲੋਂ ਅਲੀਪੁਰ ਅਰਾਈਆਂ 'ਚ ਮੀਟਿੰਗ ਹੋਈ | ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਤੁਕੇ ਬਿਆਨ ਦੇ ਰਿਹਾ ਕਿਸਾਨ ਜਥੇਬੰਦੀਆਂ ਦੇ ਖਿਲਾਫ ਉਨ੍ਹਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਹੈ, ਇਹ ਉਹ ਦੇ ਬਖਲਾਟ ਦੀ ਨਿਸ਼ਾਨੀ ਹੈ ਕਿਉਂਕਿ ਭਗਵੰਤ ਮਾਨ ਆਪਣੀਆਂ ਨਕਾਮੀਆਂ ਨੂੰ ਛਪਾਉਣ ਵਾਸਤੇ ਕਿਸਾਨ ਜਥੇਬੰਦੀਆਂ ਦੇ 'ਤੇ ਚਿੱਕੜ ਉਛਲ ਰਿਹਾ ਭਗਵੰਤ ਮਾਨ ਦੇ ਬਿਆਨ 'ਤੇ ਕਿ ਜਥੇਬੰਦੀਆਂ ਦੁਕਾਨਾਂ ਚਲਾ ਰਹੀਆਂ ਨੇ ਜਾਇਦਾਦਾਂ ਬਹੁਤ ਵੱਡੀਆਂ ਬਣਾ ਲਈਆਂ ਨੇ ਇਸ 'ਤੇ ਸ਼ਾਦੀਪੁਰ ਨੇ ਬੋਲਦਿਆਂ ਕਿਹਾ ਕਿ ਮਾਨ ਸਾਹਿਬ ਤੁਹਾਡੇ ਕੋਲ ਸਾਰਾ ਸਿਸਟਮ ਹੈ ਤੁਸੀਂ ਆਪਣੇ ਸਿਸਟਮ ਦੇ ਰਾਹੀਂ ਇਨ੍ਹਾਂ ਦੀ ਇਨਕੁਆਰੀਆਂ ਕਰਾਓ ਕਿਸਾਨ ਆਗੂਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੂਗਾ ਅਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਸਖ਼ਤ ਰੁਖ ਅਪਣਾਉਂਦਿਆਂ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਸੀਂ ਪਹਿਲਾਂ ਵੀ ਤੁਹਾਡੇ ਵਲੋਂ ਕੀਤਾ ਚੈਲੰਜ ਕਬੂਲ ਕੀਤਾ ਸੀ | ਇਸ ਮੌਕੇ 'ਤੇ ਜਥੇਬੰਦੀ ਦੇ ਸੀਨੀਅਰ ਆਗੂ ਹਾਕਮ ਸਿੰਘ ਥੂਹੀ ਨੇ ਕਿਹਾ ਕਿ ਜੋ ਮਾਨ ਸਰਕਾਰ ਜ਼ਬਰਦਸਤੀ ਜ਼ਮੀਨਾਂ ਖੋਹ ਕੇ ਕਿਸਾਨਾਂ ਕੋਲੋਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਹਨ ਇਹ ਬਿਲਕੁਲ ਵੀ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਦੇ ਖਿਲਾਫ ਜ਼ਬਰਦਸਤ ਲੜਾਈ ਲੜੀ ਜਾਵੇਗੀ ਜਿਹੜੀ ਉਹ ਕਿਸਾਨ ਜਥੇਬੰਦੀਆਂ ਅੱਜ ਵੀ ਲੜਾਈ ਲੜ ਰਹੀਆਂ ਨੇ ਅਤੇ ਪੰਜਾਬ ਦੇ ਮਸਲਿਆਂ ਦੇ ਸੰਬੰਧੀ ਲੜਦੀਆਂ ਰਹਿਣਗੀਆਂ | ਇਸ ਮੌਕੇ 'ਤੇ ਜਥੇਬੰਦੀ ਦੇ ਜਨਰਲ ਸਕੱਤਰ ਕੈਪਟਨ ਮੇਜਰ ਸਿੰਘ ਹਾਕਮ ਸਿੰਘ ਥੂਹੀ, ਮਨਜੀਤ ਸਿੰਘ ਥੂਹੀ, ਭਗਵੰਤ ਸਿੰਘ ਗੁਰਾਇਆ, ਜਰਨੈਲ ਸਿੰਘ ਅਵਤਾਰ ਸਿੰਘ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ, ਬਿਕਰਮ ਸਿੰਘ ਤੇ ਹੋਰ ਵੀ ਆਗੂ ਮÏਜੂਦ ਸਨ¢