15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਟਿਆਲਾ 'ਚ ਸੂਦ ਭਵਨ ਬਣਾਉਣ ਲਈ ਸੂਦ ਭਾਈਚਾਰੇ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-06-2025
ਪਟਿਆਲਾ, 2 ਜੂਨ (ਧਰਮਿੰਦਰ ਸਿੰਘ ਸਿੱਧੂ)-ਸੂਦ ਸਭਾ ਪਟਿਆਲਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੰਜੀਵ ਮਹਿੰਦਰਾ ਦੀ ਪ੍ਰਧਾਨਗੀ ਤੇ ਡਾ. ਹਰੀਸ਼ ਸੂਦ ਦੀ ਅਗਵਾਈ ਹੇਠ ਇਥੇ ਹੋਈ, ਜਿਸ 'ਚ ਸੂਦ ਭਵਨ ਦੀ ਉਸਾਰੀ ਲਈ ਸੂਦ ਭਵਨ ਸਾਈਟ ਦਾ ਦੌਰਾ ਕਰਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਵਿਚ ਭਾਦਸੋਂ, ਅਮਲੋਹ ਤੇ ਗੁਆਂਢੀ ਸ਼ਹਿਰਾਂ ਦੀ ਸੂਦ ਬਰਾਦਰੀ ਨੂੰ ਵੀ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ | ਮੀਟਿੰਗ 'ਚ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਮਲੋਹ, ਹੈਪੀ ਸੂਦ, ਸੁੰਦਰ ਕੁਮਾਰ, ਪਟਿਆਲਾ ਸਭਾ ਦੇ ਮੈਂਬਰ ਆਤਮ ਵਿਵੇਕ ਸਿੰਘ ਬੇਰੀ, ਰਾਜ ਸੂਦ, ਡੀ. ਕੇ. ਸੂਦ, ਨੀਰਜ ਮਹਿੰਦਰਾ, ਰਾਜ ਕੁਮਾਰ, ਸੰਦੀਪ ਕੁਮਾਰ ਸੂਦ, ਜਗਜੀਤ ਸੂਦ, ਅਜੇ ਸੂਦ ਅਤੇ ਵਿਕਾਸ ਸੂਦ ਆਦਿ ਨੇ ਵਿਚਾਰ ਪੇਸ਼ ਕੀਤੇ | ਬੁਲਾਰਿਆਂ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੰਬਲੀ ਵਾਲਾ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬਨੂੜ ਦੇ ਵਿਦਿਆਰਥੀਆਂ ਦਾ ਸਨਮਾਨ
Ad Position 24