ਪਟਿਆਲਾ, 4 ਜੂਨ (ਮਨਦੀਪ ਸਿੰਘ ਖਰੌੜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਪੰਜਾਬ ਦੇ ਲੋਕਾਂ ਲਈ ਇਤਿਹਾਸਿਕ ਫ਼ੈਸਲੇ ਲਏ ਗਏ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪਟਿਆਲਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤੇ ਜਾ ਰਹੇ ਹਨ | ਜਿਵੇਂ ਕਿ ਮੰਤਰੀ ਮੰਡਲ ਦੀ ਮੀਟਿੰਗ ਵਿਚ ਛੋਟੇ ਵਪਾਰੀਆਂ ਲਈ ਇਤਿਹਾਸਕ ਫ਼ੈਸਲਾ ਲੈ ਕੇ ਇੰਸਪੈਕਟਰ ਰਾਜ ਖ਼ਤਮ ਕਰ ਦਿੱਤਾ ਹੈ | ਦੇਸ਼ ਵਿਚ ਪਹਿਲੀ ਵਾਰ 20 ਤੋਂ ਘੱਟ ਕਰਮਚਾਰੀ ਰੱਖਣ ਵਾਲੀਆਂ ਦੁਕਾਨਾਂ ਤੇ ਵਪਾਰਕ ਸੰਸਥਾਵਾਂ 'ਤੇ ਹੁਣ ਲੇਬਰ ਕਾਨੂੰਨ ਲਾਗੂ ਨਹੀਂ ਹੋਣਗੇ | ਤੇਜਿੰਦਰ ਮਹਿਤਾ ਨੇ ਕਿਹਾ ਕਿ ਹੁਣ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਡਰ ਅਤੇ ਕੋਈ ਚੱਕਰ ਨਹੀਂ ਹੋਵੇਗਾ ਸਿਰਫ਼ ਇਕ ਵਾਰੀ 6 ਮਹੀਨਿਆਂ ਦੇ ਅੰਦਰ ਆਪਣੀ ਜਾਣਕਾਰੀ ਦਿਓ, ਫਿਰ ਕੋਈ ਰਿਪੋਰਟ, ਇੰਸਪੈਕਸ਼ਨ ਜਾਂ ਪ੍ਰੇਸ਼ਾਨੀ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਜੋ ਮਾਨ ਸਰਕਾਰ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਕਰਮਚਾਰੀਆਂ ਲਈ ਓਵਰਟਾਈਮ 50 ਘੰਟੇ ਤੋਂ ਵਧਾ ਕੇ 144 ਘੰਟੇ (ਤਿੰਨ ਮਹੀਨੇ ਵਿਚ) ਦਿਨ 'ਚ 9 ਘੰਟਿਆਂ ਤੋਂ ਵੱਧ ਕੰਮ ਤੇ ਦੁੱਗਣੀ ਤਨਖ਼ਾਹ ਮਿਲੇਗੀ | ਉਨ੍ਹਾਂ ਕਿਹਾ ਕਿ ਵੱਡੇ ਵਪਾਰੀਆਂ ਲਈ ਸੁਵਿਧਾ ਦਿੱਤੀ ਗਈ ਹੈ, 20 ਜਾਂ ਵੱਧ ਕਰਮਚਾਰੀ ਵਾਲੇ ਵਪਾਰੀ ਅਰਜ਼ੀ ਦੇਣ ਤੋਂ 24 ਘੰਟਿਆਂ ਵਿਚ ਰਜਿਸਟੇ੍ਰਸ਼ਨ ਮਨਜ਼ੂਰ ਜੇ ਨਾ ਹੋਈ ਤਾਂ ਆਪਣੇ ਆਪ ਮਨਜ਼ੂਰ ਮੰਨ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਜੁਰਮਾਨਿਆਂ 'ਚ ਇਨਸਾਫ਼ ਵਿਚ ਪਹਿਲਾਂ 25100 ਹੁੰਦਾ ਸੀ, ਪਰ ਹੁਣ 1000 ਤੋਂ 30,000 ਤੱਕ ਪਹਿਲੀ ਗ਼ਲਤੀ 'ਤੇ 3 ਮਹੀਨੇ ਦੀ ਮਿਆਦ ਵਿਚ ਸੁਧਾਰ ਲਈ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਮਾਮਲੇ ਦੇ ਸਿੱਧੇ ਨਿਪਟਾਰੇ ਜਿਵੇਂ ਛੋਟੇ ਮਾਮਲਿਆਂ 'ਚ ਹੁਣ ਅਦਾਲਤ ਨਹੀਂ ਜਾਣਾ ਪਵੇਗਾ, ਜੁਰਮਾਨਾ ਭਰੋ ਤੇ ਹੁਣ ਮਾਮਲਾ ਨਿਪਟ ਜਾਵੇਗਾ | ਤੇਜਿੰਦਰ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਐਸ.ਸੀ. ਪਰਿਵਾਰਾਂ ਦੇ 68 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ | ਇਸ ਨਾਲ ਸੂਬੇ ਦੇ 4727