27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

'ਸ਼ਬਦਾਂਜਲੀ ਸਿਰਜਣਾ ਸੱਥ' ਵਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 05-06-2025
ਪਟਿਆਲਾ, 4 ਜੂਨ (ਗੁਰਵਿੰਦਰ ਸਿੰਘ ਔਲਖ)-ਉੱਚਕੋਟੀ ਦੀ ਸਾਹਿਤ ਸਿਰਜਣਾ ਹੀ ਦੇਸ਼ ਦੇ ਭਵਿੱਖ ਦੇ ਨਿਰਮਾਤਿਆਂ ਦੀ ਅਕਾਦਮਿਕ ਵਿੱਦਿਆ ਦੀ ਬੁਨਿਆਦ ਹੁੰਦੀ ਹੈ | ਸਾਹਿਤਕਾਰਾਂ ਦੀਆਂ ਰਚਨਾਵਾਂ ਨੇ ਹੀ ਸਮਾਜ ਵਿਚ ਸਿੱਟਾਜਨਕ ਤਬਦੀਲੀਆਂ ਲਿਆਉਣੀਆਂ ਹੁੰਦੀਆਂ ਹਨ | ਇਹ ਵਿਚਾਰ ਸ਼ਬਦਾਂਜਲੀ ਸਿਰਜਣਾ ਸੱਥ ਵਲੋਂ ਕਰਵਾਏ ਇਕ ਪ੍ਰੋਗਰਾਮ ਵਿਚ ਪੰਜਾਬੀ ਯੂਨੀਵਰਸਿਟੀ ਦੇ ਨਵ-ਨਿਯੁਕਤ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਹੇ | ਇਸ ਤੋਂ ਪਹਿਲਾਂ ਤੈ੍ਰ-ਭਾਸ਼ੀ ਸ਼ਾਇਰ ਅੰਮਿ੍ਤਪਾਲਪਾਲ ਸਿੰਘ ਸ਼ੈਦਾ ਨੇ ਕਿਹਾ ਕਿ ਬੀਤੇ ਲਗਭਗ ਇਕ ਸਾਲ ਤੋਂ ਉਪ-ਕੁਲਪਤੀ ਦੀ ਸੀਟ ਤੋਂ ਸੱਖਣੀ ਪੀਯੂ ਦੀ ਅਸਥਿਰ ਤੇ ਬਿਖਰਾਉ ਵਾਲੀ ਸਥਿਤੀ 'ਤੇ ਕਾਬੂ ਪਾਉਂਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਊਰਜਾਮਈ, ਉਤਸ਼ਾਹੀ ਅਤੇ ਅਨੁਭਵੀ ਅਕਾਦਮੀਸਨ ਡਾ. ਜਗਦੀਪ ਸਿੰਘ ਦੀ ਨਿਯੁਕਤੀ ਕਰ ਕੇ ਦੂਰ ਦਿ੍ਸ਼ਟੀ ਦਾ ਸਬੂਤ ਦਿੱਤਾ ਹੈ ਅਤੇ ਇਸ ਨਿਯੁਕਤੀ ਨੂੰ ਅਕਾਦਮਿਕ ਤੇ ਸਾਹਿਤਕ ਖੇਤਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸੱਥ ਵਲੋਂ ਉਪ ਕੁਲਪਤੀ ਨੂੰ ਨਿੱਘੀ ਜੀ ਆਇਆਂ ਆਖਦੇ ਹਾਂ | ਕਲਮਕਾਰ ਤਿਰਲੋਕ ਸਿੰਘ ਢਿੱਲੋਂ ਨੇ ਡਾ. ਜਗਦੀਪ ਸਿੰਘ ਦੀ ਨਿਯੁਕਤੀ ਨੂੰ ਪੀਯੂ ਦੇ ਰੌਸ਼ਨ ਭਵਿੱਖ ਦੀ ਗਰੰਟੀ ਦੱਸਿਆ | ਸ਼ਾਇਰ ਤੇਜਿੰਦਰ ਸਿੰਘ ਅਨਜਾਨਾ ਨੇ ਉਪ-ਕੁਲਪਤੀ ਨੂੰ ਇਕ ਮੋਹਵੰਤਾ ਮਿਲਾਪੜਾ ਇਨਸਾਨ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਆਖਿਆ | ਸਿਮਰਨਜੀਤ ਸਿੰਘ ਚੱਢਾ ਨੇ ਪੂਰਨ ਭਰੋਸਾ ਜਤਾਉਂਦਿਆਂ ਕਿਹਾ ਕਿ ਡਾ. ਜਗਦੀਪ ਸਿੰਘ ਦੀ ਨਿਯੁਕਤੀ ਉਪਰੰਤ ਹੁਣ ਪੰਜਾਬੀ ਯੂਨੀਵਰਸਿਟੀ ਵਿਚ ਯਕੀਨਨ ਤਰੱਕੀ ਦਾ ਸੁਨਹਿਰਾ ਦੌਰ ਆਰੰਭ ਹੋਏਗਾ | ਨਵਜੋਤ ਸਿੰਘ ਲੀਗਲ ਸੈੱਲ ਪੰਜਾਬੀ ਯੂਨੀਵਰਸਿਟੀ ਨੇ ਉਪ-ਕੁਲਪਤੀ ਦੀ ਨਿਯੁਕਤੀ ਨੂੰ ਪੀਯੂ ਦੇ ਚੰਗੇ ਭਵਿੱਖ ਲਈ ਸ਼ੁਭ ਸ਼ਗਨ ਦੱਸਿਆ | ਕਹਾਣੀਕਾਰ ਕੁਲਵਿੰਦਰ ਕੁਮਾਰ ਨੇ ਵਾਇਸ ਚਾਂਸਲਰ ਨੂੰ ਪ੍ਰਤੀਬੱਧ ਤੇ ਸਮਰਪਿਤ ਭਾਵਨਾ ਵਾਲੀ ਉਤਸ਼ਾਹੀ ਤੇ ਸਿਰੜੀ ਸ਼ਖ਼ਸੀਅਤ ਆਖਿਆ | ਜਸਪ੍ਰੀਤ ਸਿੰਘ ਆਨੰਦ ਨੇ ਆਖਿਆ ਕਿ ਆਪਣੀ ਮਿੱਟੀ ਨਾਲ ਜੁੜੇ ਉੱਦਮੀ ਤੇ ਸਿਰੜੀ ਉਪ ਕੁਲਪਤੀ ਤੋਂ ਸਾਨੂੰ ਸੰਘਰਸ਼ਮਈ ਜੀਵਨ ਜਿਊਣ ਦੀ ਪੇ੍ਰਰਨਾ ਮਿਲੀ ਹੈ | ਇਸ ਮੌਕੇ 'ਤੇ ਸੱਥ ਦੇ ਮੌਜੂਦ ਅਹੁਦੇਦਾਰਾਂ ਵਲੋਂ ਉਪ ਕੁਲਪਤੀ ਡਾ. ਜਗਦੀਪ ਸਿੰਘ ਦਾ ਸਨਮਾਨ ਕੀਤਾ ਗਿਆ | ਅਹੁਦੇਦਾਰਾਂ ਨੇ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਵੀ ਉਪ-ਕੁਲਪਤੀ ਨੂੰ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਧਰਤੀ ਹੇਠਲਾ ਪਾਣੀ ਬਚਾਉਣਾ ਸਰਕਾਰ ਦੀ ਪਹਿਲਕਦਮੀ- ਜੌੜਾਮਾਜਰਾ ਅਗਲੀ ਖ਼ਬਰ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਏ ਗਏ ਇਤਿਹਾਸਕ ਫ਼ੈਸਲੇ-ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ
Ad Position 24