18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕੇਂਦਰ ਦੀਆਂ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਵਾਰਡ ਮੁਤਾਬਿਕ ਜਾਣੂ ਕਰਵਾ ਰਹੇ ਹਾਂ- ਬੰਗੜ

Ad Position 21
No active advertisement
ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੋਈ ਬੈਠਕ ਦਾ ਦਿ੍ਸ਼ | ਅਜੀਤ ਤਸਵੀਰ <br/> 31-08-2025
ਪਟਿਆਲਾ, 30 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਦੇ ਵਾਰਡ ਨੰਬਰ 9, 10, 11 20 ਵਿਚ ਹਾਈ ਕਮਾਂਡ ਦੇ ਦਿMਾ ਨਿਰਦੇਸ਼ਾਂ ਰਾਹੀਂ ਮੀਟਿੰਗਾਂ ਕਰਕੇ ਬੀ.ਜੇ.ਪੀ. ਵਲੋਂ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਜਾਗਰੂਕ ਕੀਤਾ ਗਿਆ | ਸੂਬਾ ਸਕੱਤਰ ਮਾਲਵਾ ਈਸਟ ਜ਼ੋਨ ਅਮਰੀਕ ਸਿੰਘ ਬੰਗੜ ਨੇ ਦੱਸਿਆ ਕਿ ਪੰਜਾਬ ਵਿਚ 1.53 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਹੈ | ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਇਹ ਸਹੂਲਤ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ | ਹਰੇਕ ਤਿੰਨ ਗਰੀਬ ਪਰਿਵਾਰਾਂ ਵਿਚੋਂ ਇਕ ਦਾ ਰਾਸ਼ਨ ਖੋਹਿਆ ਜਾ ਰਿਹਾ ਹੈ | ਕੇਂਦਰ ਸਰਕਾਰ ਨੇ ਜੁਲਾਈ ਤੋਂ ਪੰਜਾਬ ਦੇ 23 ਲੱਖ ਗਰੀਬ ਪਰਿਵਾਰਾਂ ਦਾ ਰਾਸ਼ਨ ਇਹ ਕਹਿ ਕੇ ਰੋਕ ਦਿਤਾ ਹੈ ਕਿ ਈ-ਕੇ.ਵਾਈ.ਸੀ. ਨਹੀਂ ਕਰਵਾਈ | ਭਾਜਪਾ ਸਤੰਬਰ ਮਹੀਨੇ ਤੋਂ ਲਗਭਗ 32 ਲੱਖ ਹੋਰ ਪੰਜਾਬੀਆਂ ਦਾ ਰਾਸ਼ਨ ਇਹ ਕਹਿ ਕੇ ਰੋਕਣ ਜਾ ਰਹੀ ਹੈ ਕਿ ਇਹ ਲੋਕ ਗਰੀਬ ਨਹੀਂ ਹਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਗਰੀਬ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੈ ਤੁਹਾਡੇ ਨਾਲ ਖੜ੍ਹਾ ਹਾਂ |
ਕਿਸੇ ਦਾ ਰਾਸ਼ਨ ਕਾਰਡ ਕੱਟਣ ਨਹੀਂ ਦੇਵਾਂਗਾ | ਅਸੀ 1.29 ਕਰੋੜ ਲਾਭਪਾਤਰੀਆਂ ਦੀ ਤਸਦੀਕ ਪਹਿਲਾਂ ਹੀ ਕਰ ਲਈ ਹੈ ਅਤੇ ਬਾਕੀ ਕੰਮ ਛੇ ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ | ਭਾਜਪਾ ਪੰਜਾਬ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ | ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਇਨ੍ਹਾਂ ਮੀਟਿੰਗਾਂ ਵਿਚ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਵੈਤਾ ਜਿੰਦਲ, ਕੌਂਸਲਰ ਨੇਹਾ ਕੁਕਰੇਜਾ, ਕੌਂਸਲਰ ਸ਼ਿਵਰਾਜ ਸਿੰਘ, ਕੌਂਸਲਰ ਨਿਰਮਲਾ ਦੇਵੀ, ਵਾਰਡ ਇੰਚਾਰਜ ਲਲਿਤ ਕੁਮਾਰ, ਇੰਦਰਪਾਲ ਸਿੰਘ ਪਕੌੜਿਆਂ ਵਾਲਾ ਤੋਂ ਇਲਾਵਾ ਸਤਵਿੰਦਰ ਸਿੰਘ ਸੈਣੀ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚਰਨਦਾਸ ਗੋਇਲ, ਚੇਅਰਮੈਨ, ਨਰੇਸ਼ ਮਿੱਤਲ, ਖਰਦੁਪਣ ਰਾਏ, ਦਵਿੰਦਰ ਕੁਮਾਰ ਬੱਗਾ, ਉਪ ਪ੍ਰਧਾਨ, ਦਰਬਾਰਾ ਸਿੰਘ, ਮਹੇਸ਼ ਗੋਇਲ, ਗੁਲਸ਼ਨ ਕੁਮਾਰ ਲੌਟ, ਲੱਕੀ ਲੌਟ, ਨਰਿੰਦਰ ਕੁਮਾਰ ਲੌਟ, ਪ੍ਰਗਟ ਸਿੰਘ, ਗਿਆਨ ਚੰਦ ਗੋਇਲ, ਕੁਮਾਰ ਮਿੱਤਲ, ਉਪ ਪ੍ਰਧਾਨ, ਗਿਆਨ ਚੰਦ ਗੋਇਲ, ਮੈਂਬਰਜ਼ ਹਰੀ ਚੰਦ ਬਾਂਸਲ, ਅਮਰ ਨਾਥ ਤੋਂ ਇਲਾਵਾ ਹੋਰ ਵਾਰਡਾਂ ਦੇ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਸਪਾ ਨੇ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਤੋੜਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ-ਮਹਿਰਾ, ਪਨੋਦੀਆ ਅਗਲੀ ਖ਼ਬਰ 26ਵੇਂ ਚੇਤਨਾ ਮਾਰਚ ਦੀਆਂ ਤਿਆਰੀਆਂ ਮੁਕੰਮਲ-ਅਮਨਦੀਪ ਸਿੰਘ <br/>
Ad Position 24