01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਘੱਗਰ ਵਿਚ ਮੁੜ ਵਧਿਆ ਪਾਣੀ ਦਾ ਪੱਧਰ <br/>

Ad Position 21
No active advertisement
ਅਜੀਤ ਡੈਸਕ 03-09-2025
ਘਨੌਰ, 2 ਸਤੰਬਰ (ਸਰਦਾਰਾ ਸਿੰਘ ਲਾਛੜੂ)-ਘਨੌਰ ਨੇੜਲੇ ਪਿੰਡ ਲਾਛੜੂ ਦੇ ਗੁਰਦੁਆਰਾ ਸ੍ਰੀ ਭਗਤ ਧੰਨਾ ਜੀ ਨਜ਼ਦੀਕ ਗੁਜ਼ਰਦੀ ਘੱਗਰ ਦੇ ਵਿਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ | ਦੱਸ ਦਈਏ ਕਿ ਘੱਗਰ ਦੇ ਵਿਚ ਕੁਝ ਸਮੇਂ ਦੇ ਲਈ ਪਾਣੀ ਦਾ ਪੱਧਰ ਘਟਿਆ ਸੀ ਪਰੰਤੂ ਮੁੜ ਘੱਗਰ ਦੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਲੋਕਾਂ ਦੇ ਵਿਚ ਮੁੜ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘੱਗਰ ਦੇ ਕਿਨਾਰਿਆਂ 'ਤੇ ਘੱਗਰ ਦਾ ਪਾਣੀ ਪਹੁੰਚ ਚੁੱਕਿਆ ਹੈ ਅਤੇ ਘਨੌਰ ਦੇ ਪਿੰਡ ਬੱਲੋਪੁਰ, ਸੰਜਰਪੁਰ, ਕਾਮੀ, ਚਮਾਰੂ, ਲਾਛੜੂ, ਸਰਾਲਾ ਕਲਾਂ, ਕਮਾਲਪੁਰ ਆਦਿ ਪਿੰਡਾਂ ਦੇ ਖੇਤਾਂ ਵਿਚ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ 2023 ਦੇ ਵਿਚ ਵੀ ਹਾਲਾਤ ਕੁਝ ਅਜਿਹੀ ਬਣਨੇ ਸ਼ੁਰੂ ਹੋਏ ਸਨ ਜੋ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਜਿਸ ਵਿਚ ਬਰਬਾਦ ਹੋ ਚੁੱਕੀ ਹੈ ਅਤੇ ਹੁਣ ਜਿਸ ਤਰ੍ਹਾਂ ਪਾਣੀ ਦਾ ਪੱਧਰ ਘਟਣ ਦੀ ਬਜਾਏ ਮੁੜ ਵਧਣ ਲੱਗਿਆ ਹੈ | ਹਲਕਾ ਘਨੌਰ ਦੇ ਹੀ ਪਿੰਡ ਕਾਮੀ, ਚਮਾਰੂ ਪਿੰਡਾਂ ਦੇ ਵਿਚ ਪਾਣੀ ਦਾ ਪੱਧਰ ਢਾਈ ਫੁੱਟ ਤੱਕ ਪਹੁੰਚ ਚੁੱਕਿਆ ਹੈ ਜੋ ਹੁਣ ਪਿੰਡ ਦੀਆਂ ਗਲੀਆਂ ਤੱਕ ਪਹੁੰਚ ਚੁੱਕਿਆ ਹੈ |
ਕੀ ਕਹਿਣਾ ਹੈ ਡਰੇਨੇਜ ਵਿਭਾਗ ਦੇ ਐਸ.ਡੀ.ਓ. ਹਰਦੀਪ ਸਿੰਘ ਗੁਲ੍ਹਾਟੀ ਦਾ-
ਇਸ ਮੌਕੇ ਜਦੋਂ ਡਰੇਨੇਜ ਵਿਭਾਗ ਦੇ ਐਸ.ਡੀ.ਓ. ਹਰਦੀਪ ਸਿੰਘ ਗੁਲ੍ਹਾਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਾੜੀ ਇਲਾਕਿਆਂ ਦੇ ਵਿਚ ਪੈ ਰਹੀ ਮੀਂਹ ਕਾਰਨ ਘੱਗਰ ਦੇ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਘੱਗਰ ਦਰਿਆ ਦੀ ਸਰਾਲਾ ਸਾਈਫ਼ਨ ਵਿਖੇ ਰੇਂਜ ਦਾ ਪੱਧਰ 16 ਫੁੱਟ ਤੋਂ ਵੱਧ ਚੁੱਕਿਆ ਹੈ ਜੋ ਖ਼ਤਰੇ ਦੇ ਨਿਸ਼ਾਨ 'ਤੇ ਹੈ ਅਤੇ ਸਰਕਾਰ ਵਲੋਂ ਲੋਕਾਂ ਨੂੰ ਘੱਗਰ ਦੇ ਨਜ਼ਦੀਕ ਨਾ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜੇ-ਟੌਹੜਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ''ਹਿਊਮੈਨਿਟੀ ਫ਼ਸਟ'' ਨੇ ਮੁਹਿੰਮ ਕੀਤੀ ਤੇਜ਼ <br/>
Ad Position 24