ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ''ਹਿਊਮੈਨਿਟੀ ਫ਼ਸਟ'' ਨੇ ਮੁਹਿੰਮ ਕੀਤੀ ਤੇਜ਼ <br/>
(1) ''ਹਿਊਮੈਨਿਟੀ ਫ਼ਸਟ'' ਟੀਮ ਜ਼ਰੂਰੀ ਸਮਾਨ ਭੇਟ ਕਰਨ ਮੌਕੇ | (2) ਹੜ੍ਹ ਪੀੜਤਾਂ ਨੂੰ ਤਰਪਾਲਾਂ ਵੰਡਦੇ ਹੋਏ ਹਰਦੀਪ ਕੌਰ ਲਾਲਪੁਰਾ | (3) ਅਜੈਵੀਰ ਸਿੰਘ ਲਾਲਪੁਰਾ ਪੀੜਤਾਂ ਨੂੰ ਰਾਹਤ ਸਮਗਰੀ ਵੰਡਣ ਦੌਰਾਨ | ਤਸਵੀਰਾਂ : ਜਸਵੀਰ ਸਿੰਘ ਸੈਣੀ
<br/>
03-09-2025
ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਹੜ੍ਹ ਪੀੜਤਾਂ ਨੂੰ ਵੰਡੀਆਂ ਤਰਪਾਲਾਂ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ-ਰੂਪਨਗਰ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨੇ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀ ਹੈ | ਕਈ ਪਿੰਡਾਂ ਵਿਚ ਘਰਾਂ ਦੀਆਂ ਛੱਤਾਂ ਚੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਪਿੰਡ ਵਾਸੀਆਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਹੈ | ਇਸ ਗੰਭੀਰ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਭਾਰਤੀ ਜਨਤਾ ਪਾਰਟੀ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਤੇ ''ਹਿਊਮੈਨਿਟੀ ਫ਼ਸਟ'' ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਪਿੰਡ ਗਰੇਵਾਲ, ਜਟਵਾਹੜ ਅਤੇ ਖੱਡ ਰਾਜਗੀਰੀ ਦਾ ਦੌਰਾ ਕੀਤਾ | ਹਰਦੀਪ ਕੌਰ ਲਾਲਪੁਰਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਕਿਹਾ ਇਸ ਔਖੇ ਸਮੇਂ ਵਿਚ ਅਸੀਂ ਹਰ ਪ੍ਰਭਾਵਿਤ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਹਰੇਕ ਸੰਭਵ ਮਦਦ ਪਹੁੰਚਾਈ ਜਾਵੇਗੀ | ਇਸ ਮੌਕੇ ਧਰਮਿੰਦਰ ਸਿੰਘ ਭਿੰਦਾ, ਮੋਨਿਕਾ ਸ਼ਰਮਾ, ਚੰਦ ਰਾਣਾ ਅਤੇ ਪ੍ਰਭਜੋਤ ਕੌਰ ਵੀ ਮੌਜੂਦ ਸਨ | ਜਿਨ੍ਹਾਂ ਨੇ ਪੀੜਤਾਂ ਨੂੰ ਤਰਪਾਲਾਂ ਭੇਟ ਕੀਤੀਆਂ |
ਘਨੌਲੀ ਦੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ 'ਚ ਲਾਲਪੁਰਾ ਨੇ ਲੋੜਵੰਦ ਪਰਿਵਾਰਾਂ ਦੀ ਕੀਤੀ ਮਦਦ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-''ਹਿਊਮੈਨਿਟੀ ਫ਼ਸਟ'' ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਘਨੌਲੀ ਬਲਾਕ ਦੇ ਕਈ ਤੇਜ਼ ਮੀਂਹ ਨਾਲ-ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਲੋੜਵੰਦ ਪਰਿਵਾਰਾਂ ਤੱਕ ਰਾਹਤ ਸਮਗਰੀ ਪਹੁੰਚਾਈ | ਲਾਲਪੁਰਾ ਦੀ ਟੀਮ ਨੇ ਪਿੰਡ ਆਲਮਪੁਰ, ਲੋਧੀਮਾਜਰਾ, ਮੱਦੋਮਾਜਰਾ, ਲੋਹਗੜ੍ਹ ਫਿੱਡੇ, ਨੂੰ ਹੋਂ, ਰਤਨਪੁਰਾ, ਘਨੌਲੀ, ਬੇਗਮਪੁਰਾ, ਮਕੋੜੀ 'ਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ, ਦਵਾਈਆਂ, ਸਫ਼ਾਈ ਸਮਗਰੀ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਨਹੀਂ ਮਿਲ ਜਾਂਦੀ | ਇਸ ਰਾਹਤ ਕਾਰਜ ਵਿਚ ਅਮਨਪ੍ਰੀਤ ਸਿੰਘ ਕਾਬੜਵਾਲ, ਇੰਦਰਪਾਲ ਸਿੰਘ (ਲੋਹਗੜ੍ਹ ਫਿੱਡੇ), ਓਾਕਾਰ (ਅਬਿਆਨਾ), ਗੁਰਵਿੰਦਰ ਸਿੰਘ, ਜਗਮਨਦੀਪ ਸਿੰਘ (ਪੜੀ), ਅਰਸ਼, ਬਾਥ (ਮਗਰੋੜ), ਪਿ੍ੰਸ ਕੌਸ਼ਿਕ, ਸਤਨਾਮ ਸਿੰਘ ਸੱਤੂ, ਆਦਿਤਿਆ ਤਿਵਾੜੀ, ਸਾਹਿਲ ਯਾਦਵ ਮੌਜੂਦ ਸਨ |