21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਤਿੰਨ ਸਾਲ ਪਹਿਲਾਂ ਐਸ . ਡੀ . ਐਮ . ਨੇ ਦਿੱਤੇ ਸਨ ਹੁਕਮ , ਅੱਜ ਤੱਕ ਨਹੀਂ ਬਣੀ ਕੋਈ ਠੋਸ ਵਿਵਸਥਾ

ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਤੇ ਟਰੱਕਾਂ ਦੀ ਆਵਾਜਾਈ ਦਾ ਸਮਾਂ ਤੈਅ ਕਰ ਦਿੱਤਾ ਹੈ। ਦੂਜੇ ਪਾਸੇ ਡੇਰਾਬੱਸੀ ਹਲਕੇ ਵਿਚ ਸੈਂਕੜੇ ਲੋਕਾਂ ਤੇ ਮਾਸੂਮ ਬੱਚਿਆਂ ਦੀਆਂ ਜਾਨਾਂ ਲੈਣ ਵਾਲੇ ਟਿੱਪਰ ਅਤੇ ਟਰੱਕ ਅੱਜ ਵੀ ਬਿਨਾਂ ਕਿਸੇ ਸਮਾਂ ਸੀਮਾ ਦੇ ਸੜਕਾਂ ’ਤੇ ਦੌੜ ਰਹੇ ਹਨ।

Ad Position 21
No active advertisement
ਚਿੱਟੇ ਦਿਨੀ ਸੜਕ ’ਤੇ ਦੌੜਦੇ ਟਿੱਪਰ ਦੀ ਤਸਵੀਰ। ਤਸਵੀਰ : ਗੁਰਮੀਤ ਸਿੰਘ 22-11-2026
ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਤੇ ਟਰੱਕਾਂ ਦੀ ਆਵਾਜਾਈ ਦਾ ਸਮਾਂ ਤੈਅ ਕਰ ਦਿੱਤਾ ਹੈ। ਦੂਜੇ ਪਾਸੇ ਡੇਰਾਬੱਸੀ ਹਲਕੇ ਵਿਚ ਸੈਂਕੜੇ ਲੋਕਾਂ ਤੇ ਮਾਸੂਮ ਬੱਚਿਆਂ ਦੀਆਂ ਜਾਨਾਂ ਲੈਣ ਵਾਲੇ ਟਿੱਪਰ ਅਤੇ ਟਰੱਕ ਅੱਜ ਵੀ ਬਿਨਾਂ ਕਿਸੇ ਸਮਾਂ ਸੀਮਾ ਦੇ ਸੜਕਾਂ ’ਤੇ ਦੌੜ ਰਹੇ ਹਨ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਡੇਰਾਬੱਸੀ ਵਿਚ ਲੋਕਾਂ ਦੀ ਸੁਰੱਖਿਆ ਲਈ ਅਜਿਹੀ ਨੀਤੀ ਕਦੋਂ ਲਾਗੂ ਹੋਵੇਗੀ। ਪ੍ਰਸ਼ਾਸਨ ਮੁਤਾਬਕ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਤੇ ਟਰੱਕਾਂ ਕਾਰਨ ਸੜਕ ਹਾਦਸੇ ਵਾਪਰ ਰਹੇ ਸਨ। ਇਸ ਲਈ ਓਵਰਸਪੀਡ ਅਤੇ ਓਵਰਲੋਡਿੰਗ ਦੀ ਜਾਂਚ ਲਈ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਉਲਟ ਡੇਰਾਬੱਸੀ ਵਿਚ ਹਾਲਾਤ ਲੰਬੇ ਸਮੇਂ ਤੋਂ ਚਿੰਤਾਜਨਕ ਬਣੇ ਹੋਏ ਹਨ। ਕਰੀਬ ਤਿੰਨ ਸਾਲ ਪਹਿਲਾਂ ਤਤਕਾਲੀ ਐਸ. ਡੀ. ਐਮ. ਵਲੋਂ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਵਾਹਨਾਂ ਲਈ ਰੂਟ ਮੈਪ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਅੱਜ ਤੱਕ ਇਸ ਦਿਸ਼ਾ ਵਿਚ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਡੇਰਾਬੱਸੀ ਪੁਲਿਸ ਥਾਣੇ ਕੋਲੋਂ ਲੰਘਦੀ ਸਰਕਾਰੀ ਕਾਲਜ ਵਾਲੀ ਸੜਕ ਹੋਵੇ ਜਾਂ ਸ਼ਹਿਰ ਦੀ ਸਭ ਤੋਂ ਭੀੜ-ਭੜੱਕੇ ਵਾਲੀ ਤਹਿਸੀਲ ਸੜਕ, ਇਨ੍ਹਾਂ ਰਸਤਿਆਂ ’ਤੇ ਦਿਨ ਭਰ ਭਾਰੀ ਟਿੱਪਰ ਅਤੇ ਟਰੈਕਟਰ-ਟਰਾਲੀਆਂ ਦੌੜਦੇ ਨਜ਼ਰ ਆਉਂਦੇ ਹਨ। ਡੇਰਾਬੱਸੀ ਖੇਤਰ ਵਿਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠਦੇ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਇਸ ਸਮੱਸਿਆ ’ਤੇ ਪ੍ਰਭਾਵਸ਼ਾਲੀ ਰੋਕ ਨਾ ਲੱਗਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੈ। ਲੋਕਾਂ ਦੀ ਮੰਗ ਹੈ ਕਿ ਹੁਸ਼ਿਆਰਪੁਰ ਦੀ ਤਰਜ਼ ’ਤੇ ਡੇਰਾਬੱਸੀ ਵਿਚ ਵੀ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਵਾਹਨਾਂ ਲਈ ਸਮਾਂ ਤੈਅ ਕੀਤਾ ਜਾਵੇ, ਰੂਟ ਮੈਪ ਲਾਗੂ ਕੀਤਾ ਜਾਵੇ ਅਤੇ ਓਵਰਲੋਡਿੰਗ ਤੇ ਤੇਜ਼ ਰਫ਼ਤਾਰ ਵਿਰੁੱਧ ਸਖ਼ਤ ਕਾਰਵਾਈ ਹੋਵੇ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਗੁਲਾਬਗੜ੍ਹ ਸੜਕ ’ਤੇ ਬਲੈਰੋ ਦੀ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਿਆ, ਵੱਡਾ ਹਾਦਸਾ ਟਲਿਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੋਲਡੀ ਨੇ ਦੁਕਾਨਦਾਰਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24