01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਸਿਰਕੱਪੜਾ ਦੇ ਭੋਲਾ ਸਿੰਘ ਨੇ ਆਪਣੀ ਜਾਇਦਾਦ ਵੇਚ ਕੇ ਬਣਾਇਆ ਪੁਲ ਹੋਇਆ ਬੇਹਾਲ

Ad Position 21
No active advertisement
ਅਜੀਤ ਡੈਸਕ 03-09-2025
ਸਨੌਰ, 2 ਸਤੰਬਰ (ਮੋਹਣ ਸਿੰਘ ਭੱਟੀ)-ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਸਿਰਕੱਪੜਾ ਨੂੰ ਜੋੜਦਾ ਹੋਇਆ ਉਹ ਪੁਲ, ਜੋ ਕਿ ਪਿੰਡ ਦੇ ਹੀ ਭੋਲੇ ਸਿੰਘ ਨੇ ਲੋਕ ਭਲਾਈ ਲਈ ਆਪਣੀ ਸਾਰੀ ਜਾਇਦਾਦ ਵੇਚ ਕੇ ਬਣਾਇਆ ਸੀ, ਅੱਜ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਨਕਾਰਾ ਬਣਦਾ ਜਾ ਰਿਹਾ ਹੈ | ਪਾਣੀ ਦੇ ਤੇਜ਼ ਵਹਾ ਅਤੇ ਸੰਭਾਲ ਨਾ ਹੋਣ ਕਰਕੇ ਹੁਣ ਇਸ ਪੁਲ ਉੱਪਰੋਂ ਗੱਡੀਆਂ ਤਾਂ ਦੂਰ, ਪੈਦਲ ਚੱਲਣ ਵਾਲਿਆਂ ਦਾ ਵੀ ਲੰਘਣਾ ਮੁਸ਼ਕਲ ਹੋ ਗਿਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਲੋਕਾਂ ਵਲੋਂ ਕੀਤੀਆਂ ਅਜਿਹੀਆਂ ਮਹਾਨ ਕੁਰਬਾਨੀਆਂ ਅਤੇ ਅਮੋਲਕ ਨਿਸ਼ਾਨੀਆਂ ਦੀ ਰੱਖਿਆ ਵੀ ਨਹੀਂ ਕਰ ਸਕਦੀ ਤਾਂ ਇਹ ਬਹੁਤ ਹੀ ਦੁੱਖ ਦੀ ਗੱਲ ਹੈ | ਭੋਲਾ ਸਿੰਘ ਸਿਰ ਕੱਪੜਾ, ਜਿਨ੍ਹਾਂ ਨੇ ਆਪਣੇ ਪਿੰਡ ਦੇ ਹਿਤਾਂ ਅਤੇ ਆਵਾਜਾਈ ਦੀਆਂ ਸੁਵਿਧਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਉਸ ਪੈਸੇ ਨਾਲ ਪੁਲ ਦੀ ਉਸਾਰੀ ਕਰਵਾਈ, ਲੋਕਾਂ ਲਈ ਇਕ ਪ੍ਰੇਰਨਾ ਸਰੂਪ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਉਹ ਪੁਲ, ਜਿਸ ਨੇ ਕਈ ਸਾਲਾਂ ਤੱਕ ਲੋਕਾਂ ਨੂੰ ਸੁਵਿਧਾ ਦਿੱਤੀ, ਉਸ ਦੀ ਸਰਕਾਰ ਵਲੋਂ ਕੋਈ ਸੰਭਾਲ ਨਹੀਂ ਕੀਤੀ ਗਈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪੁਲ ਸਿਰਫ਼ ਆਵਾਜਾਈ ਦਾ ਸਾਧਨ ਨਹੀਂ ਸੀ, ਸਗੋਂ ਇਕ ਮਹਾਨ ਸੇਵਾਦਾਰ ਦੇ ਬਲੀਦਾਨ ਦੀ ਯਾਦਗਾਰ ਹੈ | ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਪੁਲ ਦੀ ਸੰਭਾਲ ਕਰਕੇ ਲੋਕਾਂ ਨੂੰ ਆਵਾਜਾਈ ਲਈ ਦੁਬਾਰਾ ਸੁਵਿਧਾ ਦਿੱਤੀ ਜਾਵੇ ਅਤੇ ਨਾਲ ਹੀ ਭੋਲੇ ਸਿੰਘ ਦੀ ਸੇਵਾ ਨੂੰ ਯਾਦਗਾਰ ਬਣਾਉਂਦੇ ਹੋਏ ਉਸ ਦਾ ਸਰਕਾਰੀ ਪੱਧਰ 'ਤੇ ਸਨਮਾਨ ਕੀਤਾ ਜਾਵੇ | ਲਗਾਤਾਰ ਕੁਦਰਤੀ ਆਫ਼ਤਾਂ ਨਾਲ ਟੁੱਟਦੇ ਜਾ ਰਹੇ ਪੁਲ ਦਾ ਜਾਇਜ਼ਾ ਲੈਣ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਿਸ਼ਨ ਸਿੰਘ ਸਨੌਰ ਨੇ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਸਮੇਤ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪੰਜਾਬ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਇਸ ਪੁਲ ਦੀ ਮੁਰੰਮਤ ਅਤੇ ਸੰਭਾਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਸ਼ੈੱਲਰ ਇੰਡਸਟਰੀ ਦਾ ਹੋਇਆ ਵੱਡਾ ਨੁਕਸਾਨ-ਬੁੱਟਰ, ਅਰੋੜਾ, ਸ਼ਿਲਪਾ <br/> ਅਗਲੀ ਖ਼ਬਰ ਕਬੀਰ ਦਾਸ ਨੇ ਹਲਕਾ ਸ਼ੁਤਰਾਣਾ ਅੰਦਰ ਹੜ੍ਹ ਪ੍ਰਭਾਵਿਤ ਹਲਕੇ ਦਾ ਕੀਤਾ ਦੌਰਾ <br/>
Ad Position 24