01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰੀ ਮੀਂਹ ਕਾਰਨ ਸ਼ੈੱਲਰ ਇੰਡਸਟਰੀ ਦਾ ਹੋਇਆ ਵੱਡਾ ਨੁਕਸਾਨ-ਬੁੱਟਰ, ਅਰੋੜਾ, ਸ਼ਿਲਪਾ <br/>

Ad Position 21
No active advertisement
ਅਜੀਤ ਡੈਸਕ 03-09-2025
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨਾਂ ਤੋਂ ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ ਉੱਥੇ ਇਨ੍ਹਾਂ ਹੜ੍ਹਾਂ ਕਰਕੇ ਸੂਬੇ ਦੀ ਸੈਲਰ ਇੰਡਸਟਰੀ ਨੂੰ ਵੀ ਬਹੁਤ ਵੱਡਾ ਧੱਕਾ ਲੱਗਿਆ ਹੈ ਜਿਸ ਕਰਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਸੈੱਲਰ ਇੰਡਸਟਰੀ ਨੂੰ ਰਾਹਤ ਦੇਣ ਲਈ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਉਦਯੋਗਪਤੀ ਹਰਦੀਪ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਰਾਈਸ ਸੈੱਲਰ ਐਸੋਸੀਏਸ਼ਨ ਸੰਗਰੂਰ, ਚੇਅਰਮੈਨ ਦਰਸ਼ਨ ਅਰੋੜਾ ਅਤੇ ਸੰਜੀਵ ਸ਼ਿਲਪਾ ਨੇ ਗੱਲਬਾਤ ਕਰਦਿਆਂ ਕੀਤਾ | ਵਪਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਸੈੱਲਰ ਇੰਡਸਟਰੀ ਲਈ ਕੋਈ ਐਲਾਨ ਨਾ ਕੀਤਾ ਤਾਂ ਸੈੱਲਰ ਇੰਡਸਟਰੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਕਿਉਂ ਜੋ ਪਿਛਲੇ ਕਈ ਸਾਲਾਂ ਤੋਂ ਸੈੱਲਰ ਇੰਡਸਟਰੀ ਕਾਫੀ ਮੁਸ਼ਕਲਾਂ ਵਿਚੋਂ ਲੰਘ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗਡਾਉਨਾਂ ਦੀ ਬਹੁਤ ਵੱਡੀ ਸਮੱਸਿਆ ਹੈ ਜਿਸ ਕਰਕੇ ਸੈੱਲਰ ਮਾਲਕਾਂ ਨੂੰ ਚਾਵਲ ਲਗਾਉਣ ਸਮੇਂ ਕਾਫੀ ਦਿੱਕਤਾਂ ਆਉਂਦੀਆਂ ਹਨ ਤੇ ਸੀਜ਼ਨ ਵੀ ਬਹੁਤ ਲੰਮਾ ਸਮਾਂ ਚਲਦਾ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਲੇਬਰ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਕਿਉਂ ਜੋ ਕਣਕ ਦੇ ਸੀਜ਼ਨ ਕਾਰਨ ਕੋਈ ਵੀ ਲੇਬਰ ਸੈੱਲਰ ਵਿਚ ਕੰਮ ਕਰਨ ਨੂੰ ਤਿਆਰ ਨਹੀਂ ਹੁੰਦੀ ਜਿਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਅਨਾਜ ਪ੍ਰਧਾਨ ਸੂਬਾ ਹੈ ਇਸ ਕਰਕੇ ਪੰਜਾਬ ਦੇ ਗਡਾਉਨਾਂ ਵਿਚੋਂ ਵੱਧ ਤੋਂ ਵੱਧ ਸਪੈਸ਼ਲਾਂ ਹੁਣੇ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਚਾਵਲ ਲਗਾਉਣ ਸਮੇਂ ਤੱਕ ਵੱਧ ਤੋਂ ਵੱਧ ਜਗ੍ਹਾ ਬਣ ਸਕੇ | ਸਮੂਹ ਸੈੱਲਰ ਮਾਲਕਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਮਾਪਦੰਡਾਂ ਵਿਚ ਕਮੀ ਕਰੇ ਤਾਂ ਜੋ ਝੋਨੇ ਦਾ ਸੀਜ਼ਨ ਅਮਨ-ਅਮਾਨ ਨਾਲ ਨੇਪਰੇ ਚੜ ਸਕੇ |

Ad Position 22
No active advertisement
ਪਿਛਲੀ ਖ਼ਬਰ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਨੂੰ ਬੈਂਕ ਖ਼ਾਤੇ, ਮੋਬਾਈਲ ਤੇ ਸਿੰਮ ਕਾਰਡ ਮੁਹੱਈਆ ਕਰਵਾਉਣ ਵਾਲਾ ਗਰੋਹ ਕਾਬੂ <br/>... ਅਗਲੀ ਖ਼ਬਰ ਪਿੰਡ ਸਿਰਕੱਪੜਾ ਦੇ ਭੋਲਾ ਸਿੰਘ ਨੇ ਆਪਣੀ ਜਾਇਦਾਦ ਵੇਚ ਕੇ ਬਣਾਇਆ ਪੁਲ ਹੋਇਆ ਬੇਹਾਲ
Ad Position 24