02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੋਦਰੇਜ ਕੰਪਨੀ ਦੇ ਵੇਅਰਹਾਊਸ 'ਚ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 03-09-2025
ਰਾਜਪੁਰਾ, 2 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ ਤੋਂ 4 ਕਿੱਲੋਮੀਟਰ ਦੂਰ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ 'ਤੇ ਪਿੰਡ ਮਹਿਤਾਬਗੜ੍ਹ ਨੇੜੇ ਗੋਦਰੇਜ ਕੰਪਨੀ ਦੇ ਇਕ ਵੱਡੇ ਵੇਅਰਹਾਊਸ ਨੂੰ ਅਚਾਨਕ ਅੱਗ ਲੱਗ ਗਈ | ਇਸ ਲੱਗੀ ਅੱਗ ਨੂੰ ਬੁਝਾਉਣ ਲਈ ਰਾਜਪੁਰਾ, ਪਟਿਆਲਾ, ਡੇਰਾਬੱਸੀ, ਜ਼ੀਰਕਪੁਰ, ਸਥਾਨਕ ਨਾਭਾ ਥਰਮਲ ਪਲਾਂਟ ਅਤੇ ਸੀਲ ਕੈਮੀਕਲ ਕੰਪਨੀ ਦੀਆਂ ਅੱਗ ਬੁਝਾਊ ਗੱਡੀਆਂ ਦੇ ਦਸਤੇ ਜੱਦੋ-ਜਹਿਦ ਕਰ ਰਹੇ ਸਨ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਪੌਣੇ 7 ਵਜੇ ਦੇ ਕਰੀਬ ਰਾਜਪੁਰਾ-ਅੰਬਾਲਾ ਮੁੱਖ ਕੌਮੀ ਸ਼ਾਹ ਮਾਰਗ 'ਤੇ ਪੈਂਦੇ ਪਿੰਡ ਮਹਿਤਾਬਗੜ੍ਹ ਦੇ ਨੇੜਲੇ ਗੋਦਰੇਜ ਕੰਪਨੀ ਦੇ ਵੇਅਰ ਹਾਊਸ ਨੂੰ ਅਚਾਨਕ ਅੱਗ ਲੱਗ ਗਈ | ਦੇਖਦਿਆਂ-ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਸਾਰੇ ਵੇਅਰਹਾਊਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਨਾਲ ਗੋਦਰੇਜ ਕੰਪਨੀ ਦੇ ਸੈਂਕੜੇ ਦੀ ਗਿਣਤੀ 'ਚ ਪਏ ਪ੍ਰੋਡੈਕਟਰ ਫ਼ਰਿਜ, ਵਾਸ਼ਿੰਗ ਮਸ਼ੀਨਾਂ, ਏ.ਸੀ. ਅਤੇ ਹੋਰ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ | ਮੌਕੇ 'ਤੇ ਮੌਜੂਦ ਰਾਜਪੁਰਾ ਫਾਇਰ ਬਿ੍ਗੇਡ ਵਿਭਾਗ ਦੇ ਫਾਇਰ ਅਫ਼ਸਰ ਅਮਰਦੀਪ ਸਿੰਘ ਰੂਬੀ ਨੇ ਦੱਸਿਆ ਕਿ ਉਨ੍ਹਾਂ ਨੂੰ 7 ਵਜੇ ਦੇ ਕਰੀਬ ਸੂਚਨਾ ਮਿਲੀ ਜਿਸ 'ਤੇ ਉਨ੍ਹਾਂ ਮੌਕੇ 'ਤੇ ਦੇਖਿਆ ਕਿ ਅੱਗ ਬਹੁਤ ਭਿਆਨਕ ਹੈ | ਜਿਸ 'ਤੇ ਉਨ੍ਹਾਂ ਤੁਰੰਤ ਨੇੜਲੇ ਸਥਾਨਕ ਥਰਮਲ ਪਲਾਂਟ, ਸੀਲ ਕੈਮੀਕਲ ਕੰਪਨੀ ਅਤੇ ਪਟਿਆਲਾ, ਜ਼ੀਰਕਪੁਰ, ਡੇਰਾਬੱਸੀ ਦੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਦੀਆਂ ਗੱਡੀਆਂ ਵੀ ਪਹੁੰਚੀਆਂ | ਇਸ ਭਿਆਨਕ ਅੱਗ ਨੇ ਸਾਰੇ ਵੇਅਰਹਾਊਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਨਾਲ ਕੰਪਨੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਦਸੋਂ ਨਗਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਭੇਜੀ ਰਾਹਤ ਸਮੱਗਰੀ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਪੈਨਸ਼ਨ ਦੇਣ ਦਾ ਐਲਾਨ
Ad Position 24