ਭਾਦਸੋਂ, 2 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਸੂਬੇ 'ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਨਾਲ ਮਾਝਾ ਖੇਤਰ 'ਚ ਹੋਏ ਭਾਰੀ ਨੁਕਸਾਨ ਕਰਕੇ ਨਾਭਾ ਹਲਕੇ ਦੇ ਨਗਰ ਭਾਦਸੋਂ ਤੋਂ ਹੜ੍ਹ ਪੀੜਤ ਬੇਜ਼ੁਬਾਨ ਪਸ਼ੂਆਂ ਵਾਸਤੇ ਚਾਰੇ ਦੀਆਂ ਗੱਠਾਂ ਦੀ ਖੇਪ ਦਾ ਪਹਿਲਾ ਟਰੱਕ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਰਵਾਨਾ ਕੀਤਾ ਗਿਆ | ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਹ ਮਦਦ ਭਾਦਸੋਂ ਦੇ ਦੁਕਾਨਦਾਰ ਵਰਗ, ਨਗਰ ਪੰਚਾਇਤ ਦੇ ਕੌਂਸਲਰਾਂ, ਟਰੱਕ ਯੂਨੀਅਨ ਅਤੇ ਪਤਵੰਤਿਆਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਤੌਰ 'ਤੇ ਭੇਜੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਦਸੋਂ ਤੋਂ ਰਾਹਤ ਸਮਗਰੀ ਦਾ ਇਕ ਟਰੱਕ ਕੱਲ੍ਹ ਜਾਂ ਪਰਸੋਂ ਹੋਰ ਰਵਾਨਾ ਹੋਵੇਗਾ | ਜਿਸ ਤੋਂ ਇਲਾਵਾ ਨਾਭਾ ਤੋਂ ਚਾਰ ਦੇ ਕਰੀਬ ਟਰੱਕ ਰਾਹਤ ਸਮਗਰੀ ਲੈ ਕੇ ਜਲਦ ਭੇਜੇ ਜਾ ਰਹੇ ਹਨ | ਦੇਵ ਮਾਨ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਸਮੇਂ ਸਾਨੂੰ ਮਿਲਜੁਲ ਕੇ ਮਦਦ ਲਈ ਹੰਭਲਾ ਮਾਰਨਾ ਚਾਹੀਦਾ ਹੈ | ਇਸ ਦੌਰਾਨ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸੁਦਰਸ਼ਨ ਗੁਪਤਾ, ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਸੈਂਕੀ ਸਿੰਗਲਾ ਪ੍ਰਧਾਨ, ਬੱਬੀ ਰੰਘੇੜੀ ਜਰਨਲ ਸਕੱਤਰ ਵਪਾਰ ਮੰਡਲ ਨੇ ਵਪਾਰੀ ਵਰਗ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਕਜੁਟ ਹੋ ਕੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ | ਇਸ ਮੌਕੇ ਮਨਪ੍ਰੀਤ ਸਿੰਘ ਕਰਤਾਰ ਕੰਬਾਈਨ, ਸੰਜੀਵ ਸੂਦ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਵਿਕਾਸ ਬੋਰਡ, ਬੱਬੀ ਰੰਘੇੜੀ ਪ੍ਰਧਾਨ ਸਵਰਨਕਾਰ ਯੂਨੀਅਨ, ਚਰਨਜੀਤ ਸਿੰਘ ਰਿੰਪੀ, ਸਤਨਾਮ ਸਿੰਘ ਖ਼ਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ, ਕਮਲਪ੍ਰੀਤ ਸਿੰਘ ਭਾਦਸੋਂ, ਲਾਡੀ ਖੱਟੜਾ, ਰਜਿੰਦਰ ਖਨੌੜਾ, ਨਿਤਿਨ ਗੁਪਤਾ, ਦਲਜੀਤ ਸਿੰਘ ਟਿਵਾਣਾ ਰਾਇਮਲਮਾਜਰੀ, ਭੁਪਿੰਦਰ ਸਿੰਘ