02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਦਸ਼ਾਹਪੁਰ ਦੇ ਬਿਜਲੀ ਗਰਿੱਡ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਕਿਸਾਨ ਯੂਨੀਅਨ ਨੇ ਮਾਰਿਆ ਬੰਨ੍ਹ <br/>

Ad Position 21
No active advertisement
ਅਜੀਤ ਡੈਸਕ 03-09-2025
ਪਾਤੜਾਂ, 2 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਬਾਦਸ਼ਾਹਪੁਰ ਇਲਾਕੇ ਵਿਚ ਜਿੱਥੇ ਹੜਾਂ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਮਰ ਜਾਂਦੀਆਂ ਹਨ ਉਥੇ ਹੀ ਬਿਜਲੀ ਗਰਿੱਡ ਵਿਚ ਹੜ੍ਹ ਦਾ ਪਾਣੀ ਵੜ ਜਾਣ ਨਾਲ ਬਿਜਲੀ ਸਪਲਾਈ ਬੰਦ ਹੋਣ ਨਾਲ ਕਰੀਬ 80 ਪਿੰਡਾਂ ਦੇ ਲੋਕ ਪ੍ਰਭਾਵਿਤ ਹੁੰਦੇ ਹਨ | ਇਸ ਦੇ ਬਚਾਅ ਲਈ ਪੰਜਾਬ ਸਰਕਾਰ ਵਲੋਂ ਕੁਝ ਨਾ ਕੀਤੇ ਜਾਣ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਇਲਾਕੇ ਦੇ ਲੋਕਾਂ ਵਲੋਂ ਆਪਣੇ ਕੋਲੋਂ ਪੈਸੇ ਖਰਚ ਕੇ ਬਿਜਲੀ ਗਰਿੱਡ ਦੇ ਅੱਗੇ ਬੰਨ੍ਹ ਮਾਰਿਆ ਗਿਆ | ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਅਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਧੂੜੀਆਂ ਨੇ ਦੱਸਿਆ ਕਿ ਘੱਗਰ ਦਰਿਆ ਦੇ ਨਾਲ ਲੱਗਦਾ ਬਾਦਸ਼ਾਹਪੁਰ ਦਾ ਇਲਾਕਾ ਹੜ੍ਹ ਦੀ ਮਾਰਦਾ ਸ਼ਿਕਾਰ ਹੁੰਦਾ ਰਿਹਾ ਹੈ ਜਦੋਂ ਵੀ ਘੱਗਰ ਦਰਿਆ ਵਿਚ ਹੜ੍ਹ ਆਉਂਦਾ ਹੈ ਤਾਂ ਇਸ ਦਾ ਪਾਣੀ ਬਿਜਲੀ ਗਰੇਡ ਦੀ ਅੰਦਰ ਦਾਖਲ ਹੋ ਜਾਂਦਾ ਹੈ | ਸਾਲ 1993 ਅਤੇ 2023 ਵਿਚ ਆਏ ਹੜ੍ਹ ਦਾ ਪਾਣੀ ਬਿਜਲੀ ਦੀਆਂ ਮਸ਼ੀਨਾਂ ਵਿਚ ਵੜ ਜਾਣ ਨਾਲ ਸਾਰੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਜਿਸ ਨਾਲ ਬਾਦਸ਼ਾਹਪੁਰ ਗਰਿੱਡ ਤੋਂ ਚਲਦੇ ਕਰੀਬ 80 ਤੋਂ ਵੱਧ ਪਿੰਡਾਂ ਦੇ ਵਿਚ ਬਿਜਲੀ ਗੁਲ ਹੋ ਕੇ ਰਹਿ ਗਈ ਸੀ ਜਿਸ ਨਾਲ ਲੋਕਾਂ ਨੂੰ ਜਿੱਥੇ ਰੌਸ਼ਨੀ ਨਹੀ ਮਿਲ ਸਕੀ ਉੱਥੇ ਹੀ ਪੀਣ ਵਾਲੇ ਪਾਣੀ ਤੋਂ ਵੀ ਲੋਕ ਬਹੁਤ ਪਰੇਸ਼ਾਨ ਹੋਏ ਸਨ | ਉਸ ਸਮੇਂ ਦੌਰਾ ਕਰਨ ਆਏ ਉਸ ਸਮੇਂ ਦੇ ਪੰਜਾਬ ਦੇ ਕੈਬਨਿਟ ਮੰਤਰੀ ਈਟੀਓ ਹਰਭਜਨ ਸਿੰਘ ਨੇ ਭਰੋਸਾ ਦਵਾਇਆ ਕਿ ਸੀ ਕੇ ਜਿੱਥੇ ਇਸ ਬਿਜਲੀ ਗਰਿੱਡ ਦੀ ਇਮਾਰਤ ਨਵੀ ਬਣਾਈ ਜਾਵੇਗੀ ਉਥੇ ਹੀ ਇਸ ਦੀ ਸਮਰੱਥਾ ਵੀ ਵਧਾਈ ਜਾਵੇਗੀ | ਪਰ ਦੋ ਸਾਲ ਬੀਤ ਜਾਣ ਤੇ ਬਾਵਜੂਦ ਵੀ ਨਾ ਤਾਂ ਪੰਜਾਬ ਸਰਕਾਰ ਵਲੋਂ ਇਸ ਬਿਜਲੀ ਗਰੇਡ ਦੀ ਨਵੀਂ ਇਮਾਰਤ ਬਣਾਈ ਗਈ ਹੈ ਤੇ ਨਾ ਹੀ ਇਸ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ | ਇਸ ਵਾਰ ਵੀ ਲੋਕਾਂ ਉੱਤੇ ਘੱਗਰ ਦਰਿਆ ਦੇ ਹੜ ਦਾ ਖਤਰਾ ਫਿਰ ਤੋਂ ਮੰਡਰਾ ਰਿਹਾ ਹੈ ਇਸ ਨੂੰ ਦੇਖਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਬਿਜਲੀ ਗਰਿੱਡ ਵਿਚ ਪਾਣੀ ਜਾਣ ਤੋਂ ਬਚਾਉਣ ਲਈ ਖੁਦ ਮਸ਼ੀਨਾਂ ਲਾ ਕੇ ਇਸ ਦੇ ਆਲੇ ਦੁਆਲੇ ਬੰਨ ਮਾਰਿਆ ਜਾ ਰਿਹਾ | ਬਿਜਲੀ ਗਰਿੱਡ ਦੇ ਐਸ ਡੀਓ ਕੈਲਸ਼ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਜਾਣ ਮਗਰੋਂ ਬਿਜਲੀ ਗਰਿੱਡ ਦੀ ਨਵੀ ਬਿਲਡਿੰਗ ਬਣਾਉਣ ਨੂੰ ਮੰਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਛੇਤੀ ਹੀ ਬਿਜਲੀ ਗਰਿੱਡ ਦੀ ਨਵੀ ਇਬਾਰਤ ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਹੈ | ਇਸ ਮੌਕੇ ਤੇਗਾ ਸਿੰਘ ਨੰਬਰਦਾਰ, ਅਕਾਲੀ ਦਲ ਤੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਮਾਹਲ, ਗੁਰਪ੍ਰੀਤ ਸਿੰਘ ਸਰਪੰਚ ਸਿਉਣਾ, ਜਰਨੈਲ ਸਿੰਘ ਬਕਰਾਹਾ, ਸਤਨਾਮ ਸਿੰਘ ਭੰਗੂ, ਨਿਰਵੈਰ ਸਿੰਘ ਕਲਵਾਨੂੰ, ਜਰਨੈਲ ਸਿੰਘ ਕਲਵਾਨੂੰ, ਗੁਰਮਨ ਸਿੰਘ ਆਰ.ਏ., ਆਦਰਸ਼ ਗੁਪਤਾ ਆਰ.ਏ., ਬੂਟਾ ਸਿੰਘ ਲਾਇਨਮੈਨ, ਗੁਰਦੀਪ ਸਿੰਘ ਚੀਮਾ ਕੈਸੀਅਰ, ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ ਮੁੱਤੀ ਬਾਦਸ਼ਾਹਪੁਰ, ਹਰਵੇਲ ਸਿੰਘ ਜਲਾਲਪੁਰ, ਅਮਰ ਸਿੰਘ, ਮਹਿੰਦਰ ਸਿੰਘ ਬਾਦਸ਼ਾਹਪੁਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮਾਮਲੇ 'ਚੋਂ ਵਿਅਕਤੀ ਬਰੀ ਅਗਲੀ ਖ਼ਬਰ ਭਾਦਸੋਂ ਨਗਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਭੇਜੀ ਰਾਹਤ ਸਮੱਗਰੀ <br/>
Ad Position 24