ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਦੀ ਮਾਣਯੋਗ ਅਦਾਲਤ ਵਲੋਂ ਚੋਰੀ ਅਤੇ ਚੋਰੀ ਦੇ ਸਮਾਨ ਦੀ ਬਰਾਮਦਗੀ ਦੇ ਲਗਭਗ ਅੱਠ ਸਾਲ ਪੁਰਾਣੇ ਮਾਮਲੇ ਦੇ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਸਾਲ 2017 ਵਿਚ ਥਾਣਾ ਭਾਦਸੋਂ ਪੁਲਿਸ ਵਲੋਂ ਪਿੰਡ ਮਟੋਰੜਾ ਵਿਖੇ ਇੱਕ ਘਰ ਵਿਚੋਂ ਘਰੇਲੂ ਸਮਾਨ ਦੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ | ਮਾਮਲਾ ਦਰਜ ਹੋਣ ਤੋਂ ਲਗਭਗ ਚਾਰ ਦਿਨ ਬਾਅਦ ਭਾਦਸੋਂ ਪੁਲਿਸ ਵਲੋਂ ਕਥਿਤ ਨਾਕਾਬੰਦੀ ਕਰਕੇ ਸੁਰੇਸ਼ ਕੁਮਾਰ ਵਾਸੀ ਜ਼ਿਲ੍ਹਾ ਕੁਰਕਸ਼ੇਤਰ (ਹਰਿਆਣਾ) ਨੂੰ ਕਾਬੂ ਕਰਕੇ ਚੋਰੀ ਦੇ ਸਮਾਨ ਸਮੇਤ ਬਰਾਮਦ ਕਰਨ ਦਾ ਦਾਅਵਾ ਕੀਤਾ ਜਦਕਿ ਮੌਕੇ ਤੋਂ ਫ਼ਰਾਰ ਹੋਣ ਦੇ ਹਵਾਲੇ ਨਾਲ ਇਕ ਹੋਰ ਵਿਅਕਤੀ ਮਲਕੀਤ ਸਿੰਘ ਜ਼ਿਲ੍ਹਾ ਪਟਿਆਲਾ ਨਾਮੀ ਮੁਲਜ਼ਮ ਦਾ ਵੀ ਨਾਮ ਕੇਸ ਵਿਚ ਸ਼ਾਮਲ ਕੀਤਾ ਗਿਆ | ਮਾਮਲੇ ਵਿਚ ਦੋਨੋਂ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਬਾਅਦ ਭਾਦਸੋਂ ਪੁਲਿਸ ਵਲੋਂ ਧਾਰਾ 457, 380 ਅਤੇ 411 ਆਈਪੀਸੀ ਅਧੀਨ ਪੁਲਿਸ ਚਲਾਨ ਪੇਸ਼ ਕੀਤਾ ਗਿਆ | ਅਦਾਲਤੀ ਪ੍ਰਕਿ੍ਆ ਦੌਰਾਨ ਜਿੱਥੇ ਮੁਲਜ਼ਮ ਮਲਕੀਤ ਸਿੰਘ ਗੈਰ ਹਾਜ਼ਰ ਹੋ ਗਿਆ ਉੱਥੇ ਮਾਮਲੇ ਦੇ ਦੂਜੇ ਮੁਲਜ਼ਮ ਸੁਰੇਸ਼ ਕੁਮਾਰ ਵਲੋਂ ਪੇਸ਼ ਹੋਏ ਕਿ੍ਮੀਨਲ ਕੇਸਾਂ ਦੇ ਮਾਹਿਰ ਵਕੀਲ ਟੀ. ਕੇ. ਸ਼ਰਮਾ ਨੇ ਦੱਸਿਆ ਕਿ ਭਾਦਸੋਂ ਪੁਲਿਸ ਮੁਲਜ਼ਮ ਸੁਰੇਸ਼ ਕੁਮਾਰ ਖਿਲਾਫ ਪੁਖ਼ਤਾ ਸਬੂਤ ਪੇਸ਼ ਕਰਨ ਵਿਚ ਅਸਫਲ ਸਿੱਧ ਹੋਈ |