02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਸਿਰਕਪੜਾ ਦੇ ਲੋਕ ਸਹਿਮ ਦੇ ਮਾਹੌਲ 'ਚ-ਸ਼ੈਰੀ ਰਿਆੜ <br/>

Ad Position 21
No active advertisement
ਅਜੀਤ ਡੈਸਕ 03-09-2025
ਸਨੌਰ, 2 ਸਤੰਬਰ (ਸੋਖਲ)-ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਅੱਜ ਪਿੰਡ ਸਿਰਕਪੜਾ ਦਾ ਦੌਰਾ ਕਰਦਿਆਂ ਕਿਹਾ ਕਿ ਪਿੰਡ ਵਿਚ ਲੋਕ ਗੰਭੀਰ ਸਹਿਮ ਦੇ ਮਾਹੌਲ ਵਿਚ ਜੀ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦਾ ਮੁੱਖ ਪੁਲ ਲਗਭਗ ਟੁੱਟਣ ਦੇ ਕਿਨਾਰੇ ਹੈ ਅਤੇ ਕਿਨਾਰਿਆਂ ਤੋਂ ਮਿੱਟੀ ਵੀ ਖੁਰ ਰਹੀ ਹੈ, ਜਿਸ ਕਾਰਨ ਆਵਾਜਾਈ ਕਰਨਾ ਖ਼ਤਰੇ ਤੋਂ ਖਾਲੀ ਨਹੀਂ | ਸ਼ੈਰੀ ਰਿਆੜ ਨੇ ਕਿਹਾ ਕਿ ਪਿੰਡ ਦੇ ਲੋਕ ਆਪਣੇ ਸਤਰ 'ਤੇ ਹੀ ਮਿੱਟੀ ਦੇ ਥੈਲੇ ਭਰ ਕੇ ਪੁਲ ਦੇ ਪਾਸਿਆਂ ਨੂੰ ਖੁਰਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਤਰਕਸ਼ੀਲ ਹੱਲ ਨਹੀਂ ਹੈ | ਉਨ੍ਹਾਂ ਯਾਦ ਦਿਵਾਇਆ ਕਿ ਇਹ ਪੁਲ ਉਸ ਸਮੇਂ ਦੇ ਸਰਪੰਚ ਭੋਲਾ ਸਿੰਘ ਅਤੇ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਬਣਾਇਆ ਗਿਆ ਸੀ, ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਸ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ | ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਹੜ੍ਹਾਂ ਦੇ ਮੌਸਮ ਵਿੱਚ ਇਸ ਪੁਲ ਕੋਲ ਪੁਲਸ ਚੌਂਕੀ ਲਗਾਈ ਜਾਂਦੀ ਸੀ, ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਪਰ ਇਸ ਵਾਰ ਨਾ ਸਿਰਫ਼ ਪੁਲਸ ਦੀ ਡਿਊਟੀ ਨਹੀਂ ਲਗਾਈ ਗਈ, ਸਗੋਂ ਬੇਲਦਾਰ ਵੀ ਤੈਨਾਤ ਨਹੀਂ ਕੀਤਾ ਗਿਆ, ਜਿਸ ਨਾਲ ਪਿੰਡ ਵਾਸੀਆਂ ਦਾ ਪ੍ਰਸ਼ਾਸਨ 'ਤੇ ਭਰੋਸਾ ਉੱਠਦਾ ਜਾ ਰਿਹਾ ਹੈ | ਇਸ ਮੌਕੇ ਪਿੰਡ ਦੇ ਵਾਸੀ ਹਰਮਨ ਸਿੰਘ, ਹੈਰੀ ਸਿਰਕਪੜਾ, ਬਹਾਦਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ, ਜਿਨ੍ਹਾਂ ਨੇ ਵੀ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦੀ ਸੁਰੱਖਿਆ ਲਈ ਡਰੇਨ ਦੀ ਸਫ਼ਾਈ ਜ਼ਰੂਰੀ-ਸਰਪੰਚ ਅਮਰਿੰਦਰ ਰਾਠੀਆ <br/> ਅਗਲੀ ਖ਼ਬਰ ਚੋਰੀ ਦੇ ਮਾਮਲੇ 'ਚੋਂ ਵਿਅਕਤੀ ਬਰੀ
Ad Position 24