11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਘੱਗਰ ਪਾਰ ਦੇ ਪਿੰਡਾਂ 'ਚ ਹੜ੍ਹਾਂ ਦਾ ਕਾਰਨ ਬਣਦੇ ਦਰਿਆ ਦੇ ਬੰਨ੍ਹਾਂ ਦੀ ਸਾਰ ਨਾ ਲਏ ਜਾਣ 'ਤੇ ਲੋਕਾਂ 'ਚ ਰੋਸ

Ad Position 21
No active advertisement
ਪਿੰਡ ਤੇਈਪੁਰ ਵਿਖੇ ਘੱਗਰ ਦਰਿਆ ਦੇ ਬੰਨ੍ਹ 'ਤੇ ਲੋਕਾਂ ਦੀ ਮੁਸ਼ਕਿਲ ਘੜੀ ਵਿਚ ਸਾਰ ਲੈ ਰਹੇ ਜਗਮੀਤ ਸਿੰਘ ਹਰਿਆਊ | ਤਸਵੀਰ : ਦਰਸ਼ਨ ਸਿੰਘ ਪਰਮਾਰ <br/> 05-09-2025
ਅਰਨੋਂ, 4 ਸਤੰਬਰ (ਦਰਸ਼ਨ ਪਰਮਾਰ)-ਜਿਉਂ ਜਿਉਂ ਘੱਗਰ ਦਰਿਆ ਵਿੱਚ ਪਾਣੀ ਦਾ ਵਹਾ ਵਧ ਰਿਹਾ ਹੈ ਉਵੇਂ ਉਵੇਂ ਹੀ ਨਾਲ ਲੱਗਦੇ ਕਿਸਾਨਾਂ ਵਲੋਂ ਬੰਨੇ ਰੁੜਨ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਕਿਸਾਨਾਂ ਵਲੋਂ ਜੇ.ਸੀ.ਬੀ. ਮਸ਼ੀਨਾਂ ਅਤੇ ਟਰੈਕਟਰਾਂ ਨਾਲ ਬੰਨਿਆ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ | ਸਰਕਾਰ ਵਲੋਂ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਕੋਈ ਵੀ ਸਹਾਇਤਾ ਨਾ ਕੀਤੇ ਜਾਣ ਤੇ ਘੱਗਰ ਪਾਰ ਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਦੇਖ ਕੇ ਪਹੁੰਚੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਬੰਨਾ ਨੂੰ ਮਜਬੂਤ ਕਰਨ ਲਈ ਕਿਸਾਨ ਾਂ ਵਲੋਂ ਵਰਤੇ ਜਾ ਰਹੇ ਟਰੈਕਟਰਾਂ ਲਈ ਤੁਰੰਤ ਡੀਜ਼ਲ ਲਿਆ ਕੇ ਦਿੱਤਾ ਗਿਆ ਅਤੇ ਲੋੜ ਪੈਣ ਤੇ ਹੋਰ ਵੀ ਮਦਦ ਕੀਤੇ ਜਾਣ ਦਾ ਯਕੀਨ ਦਵਾਇਆ ਗਿਆ | ਜੋਗਿੰਦਰ ਸਿੰਘ ਬਾਵਾ ਦੀ ਅਗਵਾਈ ਦੇ ਵਿਚ ਕਿਸਾਨਾਂ ਨੇ ਜਗਮੀਤ ਸਿੰਘ ਹਰਿਆਊ ਨੂੰ ਆਪਣੀ ਤਕਲੀਫ ਦੱਸਦਿਆਂ ਕਿਹਾ ਕਿ ਦਿੱਲੀ ਜੰਮੂ ਕਟੜਾ ਹਾਈਵੇ ਦੇ ਨਿਰਮਾਣ ਦੌਰਾਨ ਘੱਗਰ ਦਰਿਆ ਤੇ ਠੇਕੇਦਾਰ ਨੇ ਬੰਨ ਦੀ ਸਾਰੀ ਮਿੱਟੀ ਜਿੱਥੇ ਚੁੱਕ ਕੇ ਦਿੱਲੀ ਜੰਮੂ ਕਟੜਾ ਹਾਈਵੇ ਦੇ ਨਿਰਮਾਣ ਵਿਚ ਵਰਤ ਲਈ ਉਥੇ ਹੀ ਕਾਫੀ ਸਾਰੀ ਜਮੀਨ ਵਿੱਚੋਂ ਮਿੱਟੀ ਚੁੱਕ ਕੇ ਬਣਾਈ ਜਾ ਰਹੀ ਸੜਕ ਉੱਤੇ ਪਾ ਲਈ ਹੈ | ਜਿਸ ਨਾਲ ਘੱਗਰ ਦਰਿਆ ਵਿਚ ਆਇਆ ਥੋੜਾ ਜਿਹਾ ਪਾਣੀ ਵੀ ਘੱਗਰ ਪਾਰ ਦੇ ਦਰਜਨਾਂ ਪਿੰਡਾ ਖਨੌਰੀ ਸ਼ਹਿਰ ਵਿਚ ਵੱਡੇ ਪੱਧਰ 'ਤੇ ਹੜ੍ਹ ਦਾ ਕਾਰਨ ਬਣ ਸਕਦਾ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਜਗਮੀਤ ਸਿੰਘ ਹਰਿਆਊ ਵਲੋਂ ਮੌਕੇ 'ਤੇ ਪੁੱਜ ਕੇ ਟਰੈਕਟਰਾਂ ਲਈ ਡੀਜ਼ਲ ਤੇਲ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਅਕਾਲੀ ਦਲ ਦੇ ਉੱਗੇ ਆਗੂ ਅਜੈਬ ਸਿੰਘ ਮੱਲੀ ਨੇ ਦੱਸਿਆ ਕਿ ਅੱਜ ਜਗਮੀਤ ਸਿੰਘ ਹਰਿਆਊ ਵੱਲੋਂ ਹਲਕਾ ਸ਼ਤਰਾਣਾ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਬੰਨਾਂ ਦੀ ਮਜਬੂਤੀ ਕਰ ਰਹੇ ਕਿਸਾਨਾਂ ਨੂੰ ਡੀਜ਼ਲ ਦੀ ਸਹਾਇਤਾ ਕੀਤੀ ਗਈ ਜਿਸ ਵਿੱਚ ਮਤੌਲੀ ਅਤੇ ਤੇਈਪੁਰ ਦੇ ਕਿਸਾਨਾਂ ਨੂੰ 500 ਲੀਟਰ, ਅਰਨੇਟੂ ਬਾਦਸ਼ਾਹਪੁਰ ਦੇ ਕਿਸਾਨਾਂ ਨੂੰ 800 ਲੀਟਰ ਡੀਜ਼ਲ ਦੀ ਸਹਾਇਤਾ ਦਿੱਤੀ ਗਈ ਇਸ ਤਰ੍ਹਾਂ ਹੁਣ ਤੱਕ 1500 ਲੀਟਰ ਵੱਧ ਡੀਜਲ ਕਿਸਾਨਾਂ ਨੂੰ ਦਿੱਤਾ ਗਿਆ ਹੈ | ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਜਗਮੀਤ ਹਰਿਆਊ ਨੇ ਕਿਹਾ ਕਿ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਨੂੰ ਪਾਰਟੀ ਵੱਲੋਂ ਹਰ ਸੰਭਵ ਮਦਦ ਦੇਣ ਦੇ ਜਾਰੀ ਨਿਰਦੇਸ਼ ਤਹਿਤ ਉਹ ਕਿਸਾਨਾਂ ਦੀ ਡੀਜ਼ਲ ਤੇਲ ਰਾਹੀਂ ਸੇਵਾ ਕਰ ਰਹੇ ਹਨ | ਇਸ ਸਮੇਂ ਉਨ੍ਹਾਂ ਨਾਲ ਹਲਕਾ ਇੰਚਾਰਜ ਲਹਿਰਾ ਗਗਨਦੀਪ ਖੰਡੇਬਾਦ, ਜਨਰਲ ਸਕੱਤਰ ਪੰਜਾਬ ਅਤੇ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਤੇਜਿੰਦਰ ਸਿੰਘ ਸੰਘਰੇੜੀ, ਸਰਪੰਚ ਸੰਦੀਪ ਸਿੰਘ ਤੇਈਪੁਰ,, ਦਲਜੀਤ ਸਿੰਘ ਗਲੌਲੀ, ਦਲਵੀਰ ਸਿੰਘ ਠਰੂਆ, ਜਗਤਾਰ ਸਿੰਘ ਕਾਂਗਥਲ,ਸਮਾਜ ਸੇਵੀ ਫਤਿਹ ਸਿੰਘ, ਲਖਵਿੰਦਰ ਸਿੰਘ ਠਰੂਆ, ਮਹਿਲ ਸਿੰਘ ਗਲੋਲੀ ਨਿਧਾਨ ਸਿੰਘ, ਸੁਖਜੀਤ ਸਿੰਘ ਬਕਰਾਹਾ, ਗੁਰਬਚਨ ਸਿੰਘ, ਰਣਜੀਤ ਸਿੰਘ ਹੀਰਾ, ਗੁਰਨਾਮ ਵੜੈਚ, ਮਨਜੀਤ ਸਿੰਘ ਤੇਈਪੁਰ, ਸਤਨਾਮ ਸਿੰਘ ਵੜੈਚ, ਬਲਬੀਰ ਸਿੰਘ ਗਲੌਲੀ, ਜਰਨੈਲ ਸਿੰਘ ਠਰੂਆ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜੋ ਸਹਾਇਤਾ ਕਿਸਾਨਾਂ ਦੀ ਕੀਤੀ ਗਈ ਹੈ ਕਿਸਾਨ ਉਸ ਨੂੰ ਹਮੇਸ਼ਾਂ ਯਾਦ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਘੱਗਰ ਦਾ ਖ਼ਤਰਾ ਬਰਕਰਾਰ, 250 ਫੁੱਟ ਲੰਬਾ ਪਾੜ ਪਿਆ, 6 ਪਿੰਡਾਂ ਦੇ ਖੇਤਾਂ 'ਚ ਭਰਿਆ ਪਾਣੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੇਵਾਮੁਕਤ ਡੀ.ਟੀ.ਓ. ਕਰਨ ਸਿੰਘ ਵਲੋਂ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਵਿਖੇ ਘੱ...
Ad Position 24