ਘੱਗਰ ਦਾ ਖ਼ਤਰਾ ਬਰਕਰਾਰ, 250 ਫੁੱਟ ਲੰਬਾ ਪਾੜ ਪਿਆ, 6 ਪਿੰਡਾਂ ਦੇ ਖੇਤਾਂ 'ਚ ਭਰਿਆ ਪਾਣੀ
ਅਜੀਤ ਡੈਸਕ
05-09-2025
ਘਨੌਰ ਦੇ ਨੇੜਲੇ ਕਈ ਪਿੰਡਾਂ ਵਿਚ ਘੱਗਰ ਦੇ ਓਫਾਨ ਕਾਰਨ ਵਿਗੜੇ ਹਾਲਾਤਾਂ ਤੋਂ ਇਲਾਵਾ ਐਸ.ਵਾਈ.ਐਲ. ਨਹਿਰ ਵਿਚ ਪਾਣੀ ਦਾ ਪੱਧਰ ਵਧਿਆ ਅਤੇ ਸਰਾਹਲਾ ਹੈੱਡ ਕੋਲ ਵੀ ਪਾਣੀ ਦਾ ਪੱਧਰ 17.5 ਗੇਜ ਨੋਟ ਕੀਤਾ ਗਿਆ | ਇਸ ਵਧੇ ਪਾਣੀ ਕਾਰਨ ਸ਼ੁਤਰਾਣਾ ਨੇੜਲੇ ਲੋਕ ਵੀ ਘੱਗਰ ਦੇ ਦੋਨੇਂ ਪਾਸੇ ਮਿੱਟੀ ਦੇ ਥੈਲੇ ਲਗਾ ਕੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਨ ਤਾਂ ਜੋ ਉਹ ਇਸ ਦੇ ਪਾਣੀ ਦੀ ਮਾਰ ਤੋਂ ਬਚ ਸਕਣ | ਅਧਿਕਾਰੀਆਂ ਦੇ ਦੱਸਣ ਮੁਤਾਬਿਕ ਕੱਲ੍ਹ 93 ਹਜਾਰ ਕਿਊਸਿਕ ਪਾਣੀ ਭਾਂਖਰਪੁਰ ਵਿਚ ਦੇਖਣ ਨੂੰ ਮਿਲਿਆ ਸੀ ਜਿਸ ਵਿਚ ਪਾਣੀ ਦਾ ਪੱਧਰ ਘਟਿਆ ਹੈ ਅਤੇ ਇਹ ਪਾਣੀ ਸਰਹਾਲਾ ਹੈਡ ਹੁੰਦੇ ਹੋਏ ਦੇਵੀਗੜ੍ਹ ਰੋਡ ਕੋਲ ਦੀ ਲੰਘ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਅੱਜ ਵਾਲਾ ਪਾਣੀ ਨਰਵਾਣਾ ਬ੍ਰਾਂਚ ਨੂੰ ਸੱਜੇ ਪਾਸੇ 2023 ਵਾਂਗ ਮਾਰ ਕੀਤਾ | ਉਨ੍ਹਾਂ ਦੱਸਿਆ ਕਿ ਟਾਂਗਰੀ ਨਦੀ ਵਿਚ ਪਾਣੀ ਘੱਟ ਹੈ ਕਿਉਂਕਿ ਟਾਂਗਰੀ ਨਦੀ ਹਰਿਆਣਾ ਵਿਚ ਇਕ ਜਗ੍ਹਾ ਤੋਂ ਟੁੱਟੀ ਹੈ ਜਿਸ ਦਾ ਪਾਣੀ ਕੁਝ ਸਮੇਂ ਬਾਅਦ ਇਸ ਇਲਾਕੇ ਵੱਲ ਆਵੇਗਾ | ਮਾਰਕੰਡਾ ਤੋਂ ਪਾਣੀ ਇਸ ਪਾਸੇ ਵੱਲ ਆਉਣ ਲਈ ਢਾਈ ਦਿਨ ਦਾ ਸਮਾਂ ਲੈਂਦਾ ਹੈ | ਇਸ ਤੋਂ ਇਲਾਵਾ ਅੱਜ ਪ੍ਰਸ਼ਾਸਨ ਵਲੋਂ ਹਰਚੰਦਪੁਰਾ ਤੇ ਬਾਦਸ਼ਾਹਪੁਰ ਦੇ ਕੰਢੇ ਮਜਬੂਤ ਕੀਤੇ ਗਏ ਤਾਂ ਜੋ ਪਾਣੀ ਇਸ ਦੇ ਨੇੜਲੇ ਇਲਾਕਿਆਂ ਵਿਚ ਮਾਰ ਨਾ ਕਰ ਸਕੇ¢ ਡ੍ਰੇਨੇਜ ਵਿਭਾਗ ਵਲੋਂ ਪ੍ਰਭਾਵਿਤ ਕੰਢਿਆਂ 'ਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਰੇਤੇ ਦੇ ਥੈਲੇ ਰੱਖੇ ਗਏ ਅਤੇ ਇਹ ਯਕੀਨੀ ਬਣਾਇਆ ਕਿ ਦਰਿਆ ਦੇ ਵਹਾਅ ਦੌਰਾਨ ਇਲਾਕਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ |
ਘੱਗਰ ਦਾ ਨਿਸ਼ਾਨ ਖਤਰੇ ਦੇ ਪੱਧਰ ਤੋਂ ਇਕ ਫੁੱਟ ਉੱਪਰ, ਕਈ ਥਾਵਾਂ ਦੇ ਉੱਪਰ ਪਏ ਪਾੜ
ਘਨÏਰ, (ਸਰਦਾਰਾ ਸਿੰਘ ਲਾਛੜੂ)-ਘੱਗਰ ਦਰਿਆ ਦੇ ਵਿਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਅਤੇ ਖਤਰੇ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸ਼ਨ ਦੇ ਵਲੋਂ 21 ਪਿੰਡਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਅਤੇ ਜ਼ਿਆਦਾਤਰ ਪਿੰਡਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਗਈ¢ ਜੇਕਰ ਗੱਲ ਘੱਗਰ ਦੇ ਨਜ਼ਦੀਕ ਵਾਲੇ ਪਿੰਡਾਂ ਦੀ ਕੀਤੀ ਜਾਵੇ ਤਾਂ ਘੱਗਰ ਦੇ ਨਜ਼ਦੀਕ ਲੱਗਦੇ ਪਿੰਡ ਦੜਵਾ, ਸਮਸ਼ਪੁਰ, ਨਨਹੇੜੀ, ਕਾਮੀ, ਚਮਾਰੂ, ਲਾਛੜੂ ਆਦਿ ਪਿੰਡਾਂ ਦੇ ਵਿਚ ਪਾਣੀ ਦਾ ਪੱਧਰ ਪੰਜ ਫੁੱਟ ਤੋਂ ਵੀ ਉੱਪਰ ਚੱਲ ਰਿਹਾ ਸੀ¢ਪਿੰਡ ਚਮਾਰੂ ਦੇ ਵਿੱਚ ਫਲੱਡ ਕੰਟਰੋਲ ਰੂਮ ਉੱਪਰ ਆਈ ਸ਼ਿਕਾਇਤ ਵਿਚ ਇਕ ਵਿਅਕਤੀ ਨੂੰ ਸੱਪ ਲੜ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵਲੋਂ ਸੈਨਾ ਦੀ ਮਦਦ ਦੇ ਨਾਲ ਵਿਅਕਤੀ ਦਾ ਰੈਸਕਿਊ ਕਰ ਉਸ ਨੂੰ ਘਨÏਰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਦੂਜੀ ਤਰਫ ਪਿੰਡ ਦੜਵਾ ਦੇ ਵਿਚ ਘੱਗਰ ਓਵਰਫਲੋ ਹੋਣ ਕਾਰਨ ਪਿੰਡ ਦੇ ਵਿਚ ਕਈ ਫੁੱਟ ਤੱਕ ਪਾਣੀ ਦਾਖਲ ਹੋ ਗਿਆ¢ ਜਿਸ ਨੂੰ ਐਨ.ਡੀ.ਆਰ.ਐਫ. ਅਤੇ ਭਾਰਤੀ ਫÏਜ ਦੇ ਜਵਾਨਾਂ ਦੇ ਵਲੋਂ ਕਿਸ਼ਤੀ ਦੀ ਮਦਦ ਨਾਲ ਰੈਸਕਿਊ ਘਰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ¢ ਪਿੰਡ ਦੜਵਾ ਜਿਸ ਵਿੱਚ ਤਕਰੀਬਨ 16 ਲੋਕਾਂ ਨੂੰ ਰੈਸਕਿਊ ਕਰ ਸੁਰੱਖਿਆ ਥਾਵਾਂ ਦੇ ਉੱਪਰ ਭੇਜਿਆ ਗਿਆ¢
ਜਲ ਸਰੋਤ ਵਿਭਾਗ ਦੇ ਪੁਖਤਾ ਪ੍ਰਬੰਧਾਂ ਪ੍ਰਬੰਧਕ ਕਾਰਨ ਟਲਿਆ ਖਤਰਾ-ਐਸ.ਡੀ.ਓ. ਹਰਦੀਪ ਗੁਲਾਟੀ
ਜਲ ਸਰੋਤ ਵਿਭਾਗ ਤੇ ਐਸ.ਡੀ.ਓ. ਹਰਦੀਪ ਸਿੰਘ ਗੁਲਾਟੀ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਵੱਲੋਂ ਪਹਿਲਾ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਸਨ¢ ਜਿਨਾਂ ਥਾਵਾਂ ਦੇ ਉੱਪਰ ਬੰਨ੍ਹ ਕਮਜ਼ੋਰ ਸਨ ਉਹਨਾਂ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਸੀ¢ ਉਹਨਾਂ ਕਿਹਾ ਕਿ ਪਿੰਡ ਮੰਜੋਲੀ, ਦੜਵਾ, ਰਾਮਪੁਰ, ਸਮਸ਼ਪੁਰ, ਮਹਿਦੂਦਾ, ਲਾਛੜੂ, ਨਨਹੇੜੀ, ਰਾਜਗੜ੍ਹ ਥਾਵਾਂ ਦੇ ਉੱਪਰ ਬੰਦ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਨੂੰ ਜਲ ਸਰੋਤ ਵਿਭਾਗ ਦੇ ਪੁਖਤਾ ਪ੍ਰਬੰਧ ਕਾਰਨ ਖਤਰਾ ਟਲ ਗਿਆ ਹੈ¢
ਝੰਬੋ ਚੋਅ (ਭੁਪਿੰਦਰਾ ਸਾਗਰ ਡਰੇਨ) ਦੇ ਬੰਨ੍ਹ ਵਿਚ ਪਏ ਪਾੜ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਆਈ ਪਾਣੀ ਦੀ ਲਪੇਟ 'ਚ
ਪਾਤੜਾਂ, (ਗੁਰਇਕਬਾਲ ਸਿੰਘ ਖਾਲਸਾ)-ਸਬ ਡਿਵੀਜ਼ਨ ਪਾਤੜਾਂ ਵਿਚੋਂ ਲੰਘਦੀ ਝੰਬੋ ਵਾਲੀ ਚੋਅ (ਭੁਪਿੰਦਰਾ ਸਾਗਰ ਡਰੇਨ) ਵਿਚ ਵੱਡੀ ਪੱਧਰ 'ਤੇ ਆਏ ਬਰਸਾਤੀ ਪਾਣੀ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ ਹੈ | ਸ਼ਹਿਰ ਦੇ ਨਾਲ ਲੱਗਦੇ ਪਿੰਡ ਦੁਗਾਲ ਦੇ ਨਜ਼ਦੀਕ ਅੱਜ ਸਵੇਰੇ ਤੜਕਸਾਰ ਡਰੇਨ 'ਚ ਕਰੀਬ 30 ਫੁੱਟ ਦੇ ਕਰੀਬ ਪਏ ਪਾੜ ਕਰਕੇ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ | ਡਰੇਨ ਵਿਚ ਪਏ ਪਾੜ ਦਾ ਪਤਾ ਲੱਗਦਿਆਂ ਹੀ ਸਬ ਡਿਵੀਜ਼ਨ ਪਾਤੜਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਰਾਹਤ ਕਾਰਜਾਂ ਲਈ ਕਰਨਲ ਵਿਨੋਦ ਸਿੰਘ ਰਾਵਤ ਦੀ ਅਗਵਾਈ ਵਿਚ ਪੁੱਜੀ ਭਾਰਤੀ ਫੌਜ ਦੇ ਜਵਾਨਾਂ ਨੇ ਕਾਫੀ ਮੁਸ਼ੱਕਤ ਮਗਰੋਂ ਬੰਨ੍ਹ ਨੂੰ ਬੰਨਿਆਂ, ਦੂਜੇ ਪਾਸੇ ਡਰੇਨ ਦੇ ਘੱਗਰ ਦਰਿਆ ਵਿਚ ਡਿੱਗਣ ਵਾਲੀ ਥਾਂ ਉੱਤੇ ਘੱਗਰ ਦੇ ਓਵਰਫਲੋ ਹੋਏ ਪਾਣੀ ਨੂੰ ਰੋਕਣ ਲਈ ਲਗਾਏ ਗਏ ਰੈਗੂਲੇਟਰ ਦੇ ਗੇਟ ਬੰਦ ਕਰ ਦਿੱਤੇ ਜਾਣ ਕਰਕੇ ਵਧੇ ਪਾਣੀ ਵਿਚ ਪਿੰਡ ਖੇੜੀ ਨਿਗਾਈਆਂ, ਦਿਓਗੜ ਅਤੇ ਹਰਿਆਊ ਖੁਰਦ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਦੀ ਭੇਟ ਚੜ੍ਹ ਗਈ | ਪਿੰਡ ਦੁਗਾਲ ਵਾਸੀ ਦਰਸ਼ਨ ਸਿੰਘ ਕਾਲੇਕਾ, ਪਰਮਜੀਤ ਸਿੰਘ, ਕਿਸਾਨ ਆਗੂ ਸੁਖਦੇਵ ਸਿੰਘ ਹਰਿਆਊ, ਭਗਵੰਤ ਸਿੰਘ, ਮੁਖਤਿਆਰ ਸਿੰਘ, ਬਲਵੀਰ ਸਿੰਘ, ਨਾਹਰ ਸਿੰਘ ਦਿਉਗੜ, ਲਾਭ ਸਿੰਘ ਦੁਗਾਲ ਆਦਿ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਆਉਣ ਵਾਲੇ ਹੜ੍ਹ ਕਰਕੇ ਹਰ ਸਾਲ ਝੰਬੋ ਵਾਲੀ ਚੋਅ ਦੇ ਪਿੰਡ ਖਾਨੇਵਾਲ ਦੀ ਨਜਦੀਕ ਜਿੱਥੋਂ ਡਰੇਨ ਘੱਗਰ ਦਰਿਆ ਵਿੱਚ ਡਿੱਗਦੀ ਹੈ ਉੱਥੇ ਘੱਗਰ ਦਰਿਆ ਦਾ ਪਾਣੀ ਡਰੇਨ ਰਾਹੀਂ ਵਾਪਸ ਆ ਕੇ ਲੋਕਾਂ ਦਾ ਨੁਕਸਾਨ ਨਾ ਕਰੇ ਇਸ ਮਕਸਦ ਨਾਲ ਡਰੇਨਜ ਵਿਭਾਗ ਵੱਲੋਂ ਲਗਾਏ ਗਏ ਰੈਗੂਲੇਟਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਕਰਕੇ ਭੁਪਿੰਦਰਾ ਸਾਗਰ ਡਰੇਨ ਵਿਚ ਆਉਣ ਵਾਲਾ ਪਾਣੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹਰ ਸਾਲ ਤਬਾਹ ਕਰ ਦਿੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਡਰੇਨ ਦੇ ਦੋਨੇ ਪਾਸੇ ਬੰਨਿਆ ਨੂੰ ਮਜਬੂਤ ਕੀਤਾ ਜਾਵੇ ਤਾਂ ਕਿ ਹਰ ਸਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ |
ਘੱਗਰ 'ਚ ਹੜ੍ਹਾਂ ਦੇ ਠੋਸ ਪ੍ਰਬੰਧਾਂ ਲਈ ਵਿਸ਼ੇਸ਼ ਯੋਜਨਾਬੰਦੀ ਦੀ ਲੋੜ-ਸੁਰਜੀਤ ਸਿੰਘ ਰੱਖੜਾ
ਪਟਿਆਲਾ, (ਗੁਰਪ੍ਰੀਤ ਸਿੰਘ ਚੱਠਾ)-ਘੱਗਰ ਦਰਿਆ 'ਚ ਆਉਂਦੇ ਹੜ੍ਹਾਂ ਨੂੰ ਰੋਕਣ ਲਈ ਠੋਸ ਪ੍ਰਬੰਧ ਕਰਨ ਵਾਸਤੇ ਵਿਸ਼ੇਸ਼ ਯੋਜਨਾਬੰਦੀ ਦੀ ਜ਼ਰੂਰਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਘੱਗਰ ਕੰਢੇ ਪੈਂਦੇ ਪਿੰਡ ਧਰਮਹੇੜੀ ਦੇ ਹਾਲਾਤ ਦੇਖਣ ਮੌਕੇ ਕੀਤਾ | ਸਾਬਕਾ ਚੇਅਰਮੈਨ ਜੋਗਾ ਸਿੰਘ ਚੱਠਾ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਵਲੋਂ ਘੱਗਰ ਤੇ ਖੇਤਾਂ ਵਿਚਕਾਰ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਮਿੱਟੀ ਪਾਉਣ ਦੀ ਮੰਗ ਨੂੰ ਪੂਰੀ ਕਰਨ ਲਈ ਸ. ਰੱਖੜਾ ਨੇ ਮੌਕੇ 'ਤੇ 10 ਹਜਾਰ ਨਗਦ ਵਿੱਤੀ ਮਦਦ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਘੱਗਰ ਦਰਿਆ ਕਾਰਨ ਕਿਸਾਨਾਂ ਨੂੰ ਪੈਂਦੀ ਵੱਡੀ ਮਾਰ ਦਾ ਦਰਦ ਵੀ ਵੱਡਾ ਹੈ ਪਰ ਇਸ ਵਿਚ ਉਹ ਆਪਣੇ ਵਲੋਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਮੋਹਾਲੀ ਤੋਂ ਲੈ ਕੇ ਘਨੌਰ, ਸਨੌਰ, ਸਮਾਣਾ ਅਤੇ ਸ਼ੁਤਰਾਣਾ ਹਲਕੇ ਦੇ ਸੈਂਕੜੇ ਪਿੰਡ ਲੰਮੇ ਸਮੇਂ ਤੋਂ ਹੜ੍ਹ ਦੀ ਮਾਰ ਝੱਲ ਰਹੇ ਹਨ ਅਤੇ ਅਜੋਕੇ ਯੁੱਗ ਵਿਚ ਇਕ ਵਿੱਤੀ ਘਾਟਾ ਸਹਿਣਾ ਵੀ ਔਖਾ ਹੈ ਪਰ ਫਿਰ ਵੀ ਇਸ ਇਲਾਕੇ ਦੇ ਲੋਕ ਵੱਡੇ ਦਿਲ ਨਾਲ ਆਪਣੀ ਜ਼ਿੰਦਗੀ ਜੀਅ ਰਹੇ ਹਨ | ਸ. ਰੱਖੜਾ ਨੇ ਕਿਹਾ ਕਿ ਸਰਕਾਰਾਂ ਮੌਕੇ ਤੇ ਇਸ ਮੁੱਦੇ ਨੂੰ ਲਾਰੇ ਲਾ ਕੇ ਹੱਲ ਕਰਨ ਦੀਆਂ ਗੱਲ੍ਹਾਂ ਕਰਦੀਆਂ ਹਨ ਪਰ ਫਿਰ ਉਹ ਇਸ ਮੁੱਦੇ ਨੂੰ ਵਿਸਾਰ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮੁੱਦੇ 'ਤੇ ਰਲ ਕੇ ਠੋਸ ਹੱਲ ਲਈ ਵਿਸ਼ੇਸ਼ ਯੋਜਨਾਬੰਦੀ ਦੀ ਗੱਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਸ ਦੀ ਨਵੀਂ ਯੋਜਨਾਬੰਦੀ ਲਈ ਕਦਮ ਚੁੱਕਣਗੇ | ਇਸ ਮੌਕੇ ਜੋਗਾ ਸਿੰਘ ਚੱਠਾ ਨੇ ਕਿਹਾ ਕਿ ਸ. ਰੱਖੜਾ ਦੀ ਅਗਵਾਈ ਹੇਠ ਉਨ੍ਹਾਂ ਦੀ ਪੂਰੀ ਟੀਮ ਹੜ੍ਹਾਂ ਤੇ ਨਜ਼ਰ ਰੱਖ ਰਹੀ ਹੈ | ਜਿਥੇ ਵੀ ਕਿਸੇ ਮਦਦ ਦੀ ਜ਼ਰੂਰਤ ਪਈ ਉਹ ਤੁਰੰਤ ਭੇਜ ਦਿੱਤੀ ਜਾਵੇਗੀ | ਇਸ ਮੌਕੇ ਸਾਬਕਾ ਸਰਪੰਚ ਮਹਿਲ ਸਿੰਘ ਢੀਂਡਸਾ, ਹਾਕਮ, ਕਪੂਰ ਚੰਦ ਬਾਂਸਲ, ਪਿ੍ੰਸੀਪਲ ਮੋਹਨ ਲਾਲ, ਰਾਣਾ ਸੇਖੋਂ, ਗੁਰਦੀਪ ਗਾਜੇਵਾਸ, ਗੁਰਦੀਪ ਬਾਮਣਾ, ਸੁਖਵਿੰਦਰ ਸਿੰਘ ਰਾਜਲਾ, ਹਰਮਨ ਸਿੰਘ ਬੱਲ, ਜਗਜੀਤ ਸਿੰਘ ਸੋਨੀ, ਕਸ਼ਮੀਰ ਸਿੰਘ ਸਰਪੰਚ, ਪੱਪੀ ਬਾਜੀਗਰ, ਬਲਜੀਤ ਸਰਪੰਚ, ਰਾਮ ਸਰਪੰਚ, ਜਤਿੰਦਰ ਸਿੰਘ, ਨਿਸ਼ਾਨ ਸਿੰਘ ਆਦਿ ਹਾਜਰ ਸਨ |
ਪੰਜਾਬ ਸਰਕਾਰ ਹੜ੍ਹਾਂ ਦੀ ਰੋਕਥਾਮ ਦਾ ਸਥਾਈ ਹੱਲ ਲੱਭੇ-ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ
ਦੇਵੀਗੜ੍ਹ, 4 ਸਤੰਬਰ (ਰਾਜਿੰਦਰ ਸਿੰਘ ਮੌਜੀ)-ਨਵੇਂ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਕੋਈ ਸਥਾਈ ਹੱਲ ਲੱਭੇ | ਉਹ ਅੱਜ ਇੱਥੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਆਏ ਸਨ | ਉਨ੍ਹਾਂ ਕਿਹਾ ਘੱਗਰ ਦਰਿਆ ਵਿਚੋਂ ਮਹਿਮੂਦਪੁਰ ਅਤੇ ਜੁਲਾਹਖੇੜੀ ਨੇੜਿਉਂ ਪਾਣੀ ਬਾਹਰ ਨਿਕਲ ਰਿਹਾ ਅਤੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ | ਚੰਦੂਮਾਜਰਾ ਨੇ ਕਿਹਾ ਕਿ ਇਹ ਜੋ ਹੜ੍ਹ ਆ ਰਹੇ ਹਨ ਬੇਸ਼ੱਕ ਇਹ ਕੁਦਰਤੀ ਆਫ਼ਤ ਹਨ ਪਰ ਹਲਕਾ ਸਨੌਰ ਅਤੇ ਹਲਕਾ ਘਨੌਰ ਵਿਚ ਇਹ ਹੜ੍ਹ ਸਰਕਾਰ ਦੀ ਲਾਪਰਵਾਹੀ ਕਾਰਨ ਆ ਰਹੇ ਹਨ | ਅਕਾਲੀ ਆਗੂ ਨੇ ਕਿਹਾ ਕਿ ਜੇਕਰ ਨਦੀਆਂ ਨਾਲਿਆਂ ਅਤੇ ਡਰੇਨਾਂ ਦੀ ਸਫ਼ਾਈ ਸਮੇਂ ਸਿਰ ਕਰਾਈ ਜਾਂਦੀ ਤਾਂ ਇਸ ਆਫ਼ਤ ਤੋਂ ਬਚਿਆ ਜਾ ਸਕਦਾ ਸੀ | ਉਨ੍ਹਾਂ ਅੱਗੇ ਕਿਹਾ ਕਿ ਘੱਗਰ ਦਰਿਆ, ਟਾਂਗਰੀ ਨਦੀ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਹੀ ਨਹੀਂ ਕਰਵਾਈ ਜਿਸ ਕਾਰਨ ਪਾਣੀ ਇਨ੍ਹਾਂ ਨਦੀਆਂ ਨਾਲਿਆਂ ਵਿਚੋਂ ਬਾਹਰ ਨਿਕਲ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ | ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਸੀਂ ਖਨੌਰੀ ਤੋਂ ਮਕੋੜ ਸਾਹਿਬ ਤੱਕ ਘੱਗਰ ਨੂੰ ਚੌੜਾ ਕਰਨ ਦਾ ਪ੍ਰਾਜੈਕਟ ਪਾਸ ਕਰਵਾ ਲਿਆ ਸੀ ਪਰ ਹਰਿਆਣਾ ਦੇ ਵਿਰੋਧ ਕਰਨ ਕਰਕੇ ਇਹ ਪ੍ਰਾਜੈਕਟ ਸਿਰੇ ਨਹੀਂ ਚੜਿ੍ਹਆ ਲੇਕਿਨ ਅੱਗੇ ਸਰਕਾਰ ਨੇ ਇਸ ਪ੍ਰਾਜੈਕਟ ਲਈ ਪੈਰਵਾਈ ਹੀ ਨਹੀਂ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਜਥੇਦਾਰ ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਓਪਲੀ, ਹਰਚੰਦ ਸਿੰਘ ਮਹਿਮੂਦਪੁਰ, ਸੁਖਵਿੰਦਰ ਸਿੰਘ ਲਾਲੀ, ਗੁਰਦੀਪ ਸਿੰਘ ਦੇਵੀਨਗਰ, ਰਾਜ ਕੁਮਾਰ ਸੈਣੀ, ਫੱਤਾ ਨੰਦਗੜ੍ਹ, ਬਲਵਿੰਦਰ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ, ਰਿੰਕੂ, ਸੁਖਦੇਵ ਸਿੰਘ, ਜੋਬਨ ਸਿੰਘ ਘੜਾਮ, ਕੁਲਵਿੰਦਰ ਸਿੰਘ ਅਤੇ ਜੋਗਾ ਸਿੰਘ ਹਾਜ਼ਰ ਸਨ |