11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੀ. ਆਰ. ਟੀ. ਸੀ. ਨੂੰ ਰੋਜ਼ਾਨਾ 70 ਲੱਖ ਰੁਪਏ ਦਾ ਘਾਟਾ

Ad Position 21
No active advertisement
ਅਜੀਤ ਡੈਸਕ 05-09-2025
ਪਟਿਆਲਾ, 4 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਅੰਦਰ ਹੌਲੀ-ਹੌਲੀ ਵੱਡਾ ਇਲਾਕਾ ਪਾਣੀ ਦੀ ਮਾਰ ਹੇਠਾਂ ਆਉਂਦਾ ਜਾ ਰਿਹਾ ਹੈ | ਪਹਾੜਾਂ ਤੋਂ ਕਹਿਰ ਬਣਦਾ ਆ ਰਿਹਾ ਪਾਣੀ ਖੇਤੀ ਦੇ ਨਾਲ ਸੜਕੀ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ | ਜਿਸ ਦਾ ਸਿੱਧਾ ਅਸਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) 'ਤੇ ਪੈਂਦਾ ਜਾ ਰਿਹਾ ਹੈ | ਰੋਜਾਨਾ 2 ਕਰੋੜ 50 ਲੱਖ ਰੁਪਏ ਦੀ ਆਮਦਨ 'ਚੋਂ ਸਿਰਫ 1 ਕਰੋੜ 70 ਲੱਖ ਦੇ ਕਰੀਬ ਆਮਦਨ ਹੀ ਵਿਭਾਗ ਦੇ ਖਜਾਨੇ ਵਿਚ ਪਹੁੰਚ ਰਹੀ ਹੈ | ਇਸ ਘਾਟੇ ਦੇ ਹੋਰ ਵਧਣ ਦਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿਉਂਕਿ ਹੁਣ ਪਟਿਆਲਾ ਅਤੇ ਇਸ ਦੇ ਆਸ ਪਾਸ ਵਾਲੇ ਇਲਾਕਿਆਂ ਵਿਚ ਹੜ੍ਹਾਂ ਦੀ ਗੰਭੀਰ ਹੁੰਦੀ ਸਥਿਤੀ ਕਾਰਨ ਸੜਕਾਂ 'ਤੇ ਬੱਸਾਂ ਦਾ ਚਲਣਾ ਸੰਭਵ ਨਹੀਂ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ 'ਚ ਲੋਕ ਭਲਾਈ ਦੀ ਗੱਲ ਕਰਨਾ ਵੱਡਾ ਗੁਨਾਹ ਹੈ-ਕਿ੍ਸ਼ਨ ਸਿੰਘ ਸਨੌਰ ਅਗਲੀ ਖ਼ਬਰ ਘੱਗਰ ਨਾਲ ਨਜਿੱਠਣ ਲਈ ਸਰਕਾਰਾਂ ਦੀ ਗੈਰ-ਸੰਜੀਦਗੀ ਜ਼ਿੰਮੇਵਾਰ-ਪ੍ਰੋ. ਚੰਦੂਮਾਜਰਾ
Ad Position 24