ਬਨੂੜ, 4 ਸਤੰਬਰ (ਭੁਪਿੰਦਰ ਸਿੰਘ)- ਗੁਰਦੁਆਰਾ ਸਿੰਘ ਸਭਾ ਵਾਰਡ ਨੰਬਰ 8 ਬਨੂੜ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੂਬੇ ਦੇ ਹੜ ਪੀੜਤ ਪਰਿਵਾਰਾਂ ਲਈ ਪੀਣ ਵਾਲੇ ਪਾਣੀ ਦੀਆਂ ਪੇਟੀਆਂ, ਬਿਸਕੁਟ, ਬਰੈਡ, ਓਡੋਮੋਸ, ਮੱਛਰਦਾਨੀਆਂ ਭੇਜੀਆਂ ਗਈਆਂ | ਪੀੜਿਤ ਪਰਿਵਾਰਾਂ ਲਈ ਸਮਾਨ ਦੀ ਗੱਡੀ ਨੂੰ ਰਵਾਨਾ ਕਰਨ ਮੌਕੇ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਬਾਜਵਾ, ਸੋਨੀ ਸੰਧੂ, ਦਲਜੀਤ ਸਿੰਘ ਢਿੱਲੋਂ, ਪਿ੍ੰਸ ਮਾਨ, ਸੁਖਪਾਲ ਸਿੰਘ, ਰਾਜਨ ਸੰਧੂ, ਮਹਾਵੀਰ ਸਿੰਘ, ਹਰਿੰਦਰ ਢਿੱਲੋਂ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਤੇ ਡੈਮਾਂ ਚੋ ਛੱਡੇ ਗਏ ਪਾਣੀ ਕਾਰਨ ਸੂਬੇ ਦੇ ਕਈ ਜ਼ਿਲਿ੍ਹਆਂ 'ਚ ਭਾਰੀ ਤਬਾਹੀ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਖਾਣ ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਈ ਗਈ ਹੈ | ਜਿਸ ਵਿਚ ਪੀਣ ਵਾਲੇ ਪਾਣੀ ਦੀਆਂ ਪੇਟੀਆਂ, ਓਡੋਮੋਸ, ਮੱਛਰਦਾਨੀਆਂ, ਬਿਸਕੁੱਟ, ਬਰੈਡ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਇਕੱਠੀਆਂ ਕਰਕੇ ਭੇਜੀਆਂ ਗਈਆਂ ਹਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਸ਼ੋਕ ਦੀ ਘੜੀ ਵਿਚ ਹਰੇਕ ਸਿੱਖ ਨੂੰ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ |