11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਸਿਊਣਾ 'ਚ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਪਿੰਡ ਸਿਊਣਾ 'ਚ ਕੈਂਸਰ ਜਾਂਚ ਤੇ ਜਾਗਰੂਕਤਾ ਸੰਬੰਧੀ ਲਗਾਏ ਕੈਂਪ ਦਾ ਦਿ੍ਸ਼ | ਅਜੀਤ ਤਸਵੀਰ <br/> 05-09-2025
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)-ਪਿੰਡ ਸਿਉਣਾ 'ਚ ਫਰੈਂਡਜ਼ ਵੈੱਲਫੇਅਰ ਫਰੈਂਡਜ਼ ਵੈੱਲਫੇਅਰ ਕਲੱਬ ਪਿੰਡ ਸਿਉਣਾ ਵਲੋਂ ਗ੍ਰਾਮ ਪੰਚਾਇਤ ਪਿੰਡ ਸਿਉਣਾ ਦੇ ਸਹਿਯੋਗ ਨਾਲ ਗੁਰਜੰਟ ਸਿਉਣਾ ਤੇ ਹਰੀਸ਼ ਪਟਿਆਲਵੀ ਦੀ ਅਗਵਾਈ ਅਤੇ ਵਿੱਕੀ ਸਿਉਣਾ ਦੀ ਪ੍ਰਧਾਨਗੀ ਹੇਠ ਐੱਸ.ਬੀ.ਆਈ. ਕਾਰਡ ਪਹਿਲ ਯੋਜਨਾ ਤਹਿਤ ਕੈਂਸਰ ਵਰਲਡ ਕੈਂਸਰ ਕੇਅਰ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਪਿੰਡ ਸਿਉਣਾ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ 'ਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਵਾਇਆ | ਜਿਸ 'ਚ ਵਰਲਡ ਕੈਂਸਰ ਕੇਅਰ ਦੀ 25 ਮੈਂਬਰੀ ਡਾਕਟਰੀ ਟੀਮ ਨੇ ਡਾ. ਢਿੱਲੋਂ ਦੀ ਅਗਵਾਈ ਹੇਠ ਚਾਰ ਆਧੁਨਿਕ ਲੈਬ ਬੱਸਾਂ ਪਹੁੰਚੀਆਂ | ਜਿਨ੍ਹਾਂ ਵਿਚ ਔਰਤਾਂ ਦੀ ਛਾਤੀ ਮੈਮੋਗਰਾਫੀ ਟੈੱਸਟ, ਬੱਚੇਦਾਨੀ ਲਈ ਪੈਪ ਸਮੇਅਰ ਟੈੱਸਟ, ਗਦੂਦਾਂ ਦੀ ਜਾਂਚ, ਮੂੰਹ ਗਲੇ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ ਟੈੱਸਟ, ਹੱਡੀਆਂ, ਸ਼ੂਗਰ, ਟੈੱਸਟ ਤੇ ਬੀ.ਪੀ. ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਕੈਂਪ ਮੌਕੇ ਕੈਂਸਰ ਦੀ ਪਹਿਚਾਣ, ਲੱਛਣ ਤੇ ਬਚਾਅ ਸੰਬੰਧੀ ਸੁਝਾਅ ਦੱਸੇ ਗਏ ਅਤੇ ਮਾਹਿਰਾਂ ਵਲੋਂ ਕੈਂਸਰ ਤੋਂ ਬਚਾਅ ਭਾਸਣ ਦਿੱਤੇ ਗਏ | ਇਸ ਕੈਂਪ ਦਾ ਉਦਘਾਟਨ ਮੇਘ ਚੰਦ ਸ਼ੇਰਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਗੁਰਧਿਆਨ ਸਿੰਘ ਸਿਉਣਾ ਪ੍ਰਧਾਨ ਕਿਸਾਨ ਵਿੰਗ ਪਟਿਆਲਾ ਨੇ ਰੀਬਨ ਕੱਟ ਕੇ ਕੀਤਾ | ਪ੍ਰੋਗਰਾਮ ਦੀ ਪ੍ਰਧਾਨਗੀ ਸਰਪੰਚ ਮਲਕੀਤ ਸਿੰਘ ਸਰਪੰਚ ਪਿੰਡ ਸਿਉਣਾ, ਅਮਰੀਕ ਸਿੰਘ ਸਾਬਕਾ ਸਰਪੰਚ ਪਿੰਡ ਸਿਉਣਾ ਨੇ ਸਾਂਝੇ ਤੌਰ 'ਤੇ ਕੀਤੀ ਵਿਸ਼ੇਸ਼ ਮਹਿਮਾਨ ਵਜੋਂ ਸੁਖਪਾਲ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਪਟਿਆਲਾ, ਸੰਜੀਵ ਅਗਰਵਾਲ ਅਫ਼ਸਰ ਐਸ.ਬੀ.ਆਈ. ਪਟਿਆਲਾ ਹਰਿੰਦਰ ਸਿੰਘ ਸਰਪੰਚ ਹਰਦਾਸਪੁਰ, ਜਸਵਿੰਦਰ ਕੌਰ ਸਰਪੰਚ ਲੰਗ, ਗੁਰਨਾਮ ਸਿੰਘ ਲਾਡੀ ਸਰਪੰਚ ਪਿੰਡ ਜੱਸੋਵਾਲ, ਕੁਲਵੰਤ ਸਿੰਘ ਰੋਂਗਲਾ ਸਾਬਕਾ ਸਰਪੰਚ ਰੌਂਗਲਾ, ਇੰਦਰ ਪ੍ਰੀਤ ਸਿੰਘ ਕਲੱਬ ਪ੍ਰਧਾਨ ਸਹੀਦ ਭਗਤ ਸਿੰਘ ਯੂਥ ਕਲੱਬ ਬਾਰਨ, ਅਮਰੀਕ ਸਿੰਘ ਮੀਕਾ, ਵਰਿੰਦਰ ਅਜਨੋਦਾ ਪ੍ਰਧਾਨ ਜਨ ਚੇਤਨਾ ਯੂਥ ਕਲੱਬ ਰਣਜੀਤ ਨਗਰ, ਗੁਰਦੀਪ ਸਿੰਘ ਲੰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੋਗਿੰਦਰ ਸਿੰਘ ਚੁੰਹਟ ਕਿਸਾਨ ਸੈੱਲ ਦੇ ਹਲਕਾ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ <br/>
Ad Position 24