11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਖਨੌੜਾ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਸਮਾਗਮ 'ਚ ਕੀਰਤਨ ਕਰਦੇ ਹੋਏ ਭਾਈ ਅਬਿਨਾਸੀ ਸਿੰਘ, ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਹਾਜਰੀਨ ਸੰਗਤ | ਅਜੀਤ ਤਸਵੀਰਾਂ <br/> 05-09-2025
ਭਾਦਸੋਂ, 4 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਅਤੇ ਉਦਾਸੀ ਮੱਤ ਦੇ ਬਾਨੀ ਬਾਬਾ ਸ੍ਰੀ ਚੰਦ ਜੀ ਦੇ 531ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਜਲ ਸਰੋਤ ਨਿਗਮ ਪੰਜਾਬ ਦੇ ਸਾ.ਚੇਅਰਮੈਨ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੇ ਗ੍ਰਹਿ ਹਰ ਸਾਲ ਦੀ ਤਰਾਂ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਭਾਈ ਅਬਿਨਾਸੀ ਸਿੰਘ ਹਜੂਰੀ ਰਾਗੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਜੱਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਸਾ. ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆ | ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਬਾਬਾ ਸ੍ਰੀ ਚੰਦ ਦੇ ਵਿਚਾਰਾਂ ਪ੍ਰਤੀ ਜਾਣੂੰ ਕਰਵਾਉਂਦੇ ਹੋਏ ਉਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਸਮੁੱਚੀ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਸੇਵਾ ਨੰਦ ਖਮਾਣੋ ਵਾਲੇ, ਸੇਵਾਦਾਰ ਨੇਤਰ ਸਿੰਘ ਸਾਬਕਾ ਸਰਪੰਚ ਘੁੰਡਰ, ਜਗਵਿੰਦਰਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਪੰਚਾਇਤ, ਸਾ.ਚੀਫ ਇੰਜੀ ਰਜਿੰਦਰ ਸਿੰਘ ਸਰਾਓ, ਗੁਰਦੀਪ ਕੌਰ ਸਰਪੰਚ ਖਨੌੜਾ, ਅਮਿਤ ਕੋਹਲੀ ਬੱਬੂ ਭਾਦਸੋਂ, ਓ.ਬੀ.ਸੀ ਸੂਬਾ ਕਾਂਗਰਸ ਕੁਆਰਡੀਨੇਟਰ ਭਗਵੰਤ ਸਿੰਘ ਮਣਕ, ਸੂਬਾ ਸਿੰਘ ਜਾਤੀਵਾਲ, ਜਸਵਿੰਦਰ ਸਿੰਘ ਜੈਜੀ, ਪਰਮਿੰਦਰਪਾਲ ਸਿੰਘ ਲਵਲੀ, ਜੈਵੀਰ ਸਿੰਘ ਗੁਰਨਾ, ਭੁਪਿੰਦਰ ਸਿੰਘ ਭਿੰਦਾ, ਸੀਨੀ. ਯੂਥ ਆਗੂ ਜਸਪ੍ਰੀਤ ਸਿੰਘ ਭੰਦੋਹਲ, ਦਰਬਾਰਾ ਸਿੰਘ ਬਰਵਾਲਾ ਹਲਕਾ ਇੰਚ ਸਤਰਾਣਾ, ਬਲਜਿੰਦਰ ਸਿੰਘ ਐਮ.ਡੀ. ਦਸਮੇਸ ਐਗ: ਵਰਕਸ ਚਹਿਲ, ਸਾ. ਚੇਅਰਮੈਨ ਮੱਖਣ ਸਿੰਘ ਟੌਹੜਾ, ਹਰਬੰਸ ਸਿੰਘ ਰੈਸਲ, ਪ੍ਰਭਜੋਤ ਸਿੰਘ ਟਿਵਾਣਾ, ਸਾ. ਪ੍ਰਧਾਨ ਦਰਸਨ ਕੁਮਾਰ ਕੌੜਾ, ਗੁਰਸੰਤ ਸਿੰਘ ਦਰਗਾਪੁਰ, ਗੁਰਵਿੰਦਰ ਸਿੰਘ ਪਨੈਚ, ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਸਾਬਕਾ ਪ੍ਰਧਾਨ ਚੂਨੀ ਲਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਸਥਿਤੀ 'ਤੇ ਜ਼ਿਲ੍ਹਾ ਪਟਿਆਲਾ ਦੇ ਸਾਰੇ ਵਿਧਾਇਕ ਇਕਜੁੱਟ-ਕੋਹਲੀ, ਜੌੜਾਮਾਜਰਾ, ਦੇਵਮਾਨ, ਬਾਜ਼ੀਗਰ <br/>... ਅਗਲੀ ਖ਼ਬਰ ਪਿੰਡ ਅਗੌਲ ਵਾਸੀਆਂ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਚੁੱਕਿਆ ਬੀੜਾ
Ad Position 24