11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਨਿਗਮ 'ਚ ਹੋਏ ਘਪਲਿਆਂ ਦੀ ਜਾਂਚ ਕਰਵਾਉਣ ਮੇਅਰ ਚੌਕਸੀ ਵਿਭਾਗ ਕੋਲ ਪਹੁੰਚੇ <br/>

Ad Position 21
No active advertisement
ਐਸ. ਐਸ. ਪੀ. ਵਿਜੀਲੈਂਸ ਨੂੰ ਸ਼ਿਕਾਇਤ ਪੱਤਰ ਦੇਣ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਹੋਰ | ਤਸਵੀਰ : ਵਰੁਣ ਸੈਣੀ <br/> 05-09-2025
ਪਟਿਆਲਾ, 4 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਾਸ ਨਿਰਦੇਸ਼ ਮੁਤਾਬਿਕ ਕਰੱਪਸ਼ਨ ਮੁਕਤ ਪੰਜਾਬ ਬਣਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ | ਇਹ ਪ੍ਰਗਟਾਵਾ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੇ ਨਿਗਮ ਵਿਚ ਹੋਏ ਕਰੋੜਾਂ ਦੇ ਹਿਸਾਬ ਦੀ ਜਵਾਬਦੇਹੀ ਨਾ ਦੇਣ ਕਾਰਨ ਆਪਣੇ ਹੀ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਦਫ਼ਤਰ ਸ਼ਿਕਾਇਤ ਦੇਣ ਮਗਰੋਂ ਕੀਤਾ | ਉਸ ਦੇ ਕਹਿਣ ਮੁਤਾਬਿਕ ਨਾਗਰਿਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਰੁਪਿਆ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ | ਸ੍ਰੀ ਗੋਗੀਆ ਮੁਤਾਬਿਕ ਕੁਝ ਚੰਗੇ ਅਧਿਕਾਰੀਆਂ ਕਰਕੇ ਨਗਰ ਨਿਗਮ ਤਰੱਕੀ ਦੀ ਰਾਹ 'ਤੇ ਹੈ | ਹੁਣ ਨਿਗਮ ਦੇ ਅੰਦਰ ਲਾਪਰਵਾਹ ਤੇ ਭਿ੍ਸ਼ਟਾਚਾਰੀ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਸੰਬੰਧੀ ਉਹ ਖ਼ੁਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚੇ ਹਨ ਅਤੇ ਰਿਪੋਰਟ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ | ਨਗਰ ਨਿਗਮ ਸ਼ਹਿਰ ਦੇ ਲੋਕਾਂ ਲਈ ਬਣਾਇਆ ਗਿਆ ਹੈ, ਨਾ ਕਿ ਕੁਝ ਅਧਿਕਾਰੀਆਂ ਦੇ ਨਿੱਜੀ ਹਿਤਾਂ ਲਈ | ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸਿਆਂ ਨਾਲ ਵਿਕਾਸ ਕਾਰਜ ਹੋਣੇ ਚਾਹੀਦੇ ਹਨ ਪਰ ਜੇਕਰ ਉਹੀ ਪੈਸਾ ਗਲਤ ਹੱਥਾਂ ਵਿਚ ਜਾ ਰਿਹਾ ਹੈ ਤਾਂ ਇਹ ਸ਼ਹਿਰ ਨਾਲ ਧੋਖਾ ਹੈ | ਉਹ ਆਪਣੇ ਭਿ੍ਸ਼ਟ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਤੋਂ ਹਿਚਕਚਾਉਣਗੇ ਨਹੀਂ ਕਿਉਂਕਿ ਡੇਢ ਮਹੀਨਾ ਲਗਾਤਾਰ ਹੋਏ ਕੰਮਾਂ ਦੇ ਸੰਬੰਧਿਤ ਫਾਈਲਾਂ ਅਤੇ ਐਮ.ਬੀ. ਮੰਗਣ ਮਗਰੋਂ ਵੀ ਮੇਅਰ ਦਫ਼ਤਰ ਤੱਕ ਫਾਈਲਾਂ ਨਹੀਂ ਪਹੁੰਚਾਈਆਂ ਗਈਆਂ | ਜਦੋਂ ਕਿ ਕਾਨੂੰਨ ਅਨੁਸਾਰ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵਲੋਂ ਕਰੱਪਸ਼ਨ ਦੇ ਮਕਸਦ ਨਾਲ ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ | ਇਸ ਮੌਕੇ ਐਮ.ਸੀ. ਮਨਦੀਪ ਸਿੰਘ ਵਿਰਦੀ, ਐਮ.ਸੀ. ਮੋਹਿਤ ਕੁਕਰੇਜਾ, ਐਮ.ਸੀ. ਗਿਆਨ ਚੰਦ, ਐਮ.ਸੀ. ਹਰੀ ਭਜਨ ਯਾਦਵ, ਬਲਾਕ ਪ੍ਰਧਾਨ ਸੁਸ਼ੀਲ ਮਿੱਡਾ, ਸਰਬਦੀਪ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਲੌਟ ਵਿਖੇ ਭਗਵਾਨ ਸ੍ਰੀ ਚੰਦ ਦਾ ਪ੍ਰਕਾਸ਼ ਦਿਵਸ ਮਨਾਇਆ ਅਗਲੀ ਖ਼ਬਰ ਹੜ੍ਹਾਂ ਦੀ ਸਥਿਤੀ 'ਤੇ ਜ਼ਿਲ੍ਹਾ ਪਟਿਆਲਾ ਦੇ ਸਾਰੇ ਵਿਧਾਇਕ ਇਕਜੁੱਟ-ਕੋਹਲੀ, ਜੌੜਾਮਾਜਰਾ, ਦੇਵਮਾਨ, ਬਾਜ਼ੀਗਰ <br/>...
Ad Position 24