ਸਨੌਰ, 5 ਸਤੰਬਰ (ਸੋਖਲ)-ਸਮਾਜ ਭਲਾਈ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦਿਆ, ਸ੍ਰੀ ਸ਼ਿਆਮ ਪਰਿਵਾਰ ਸਨੌਰ ਵਲੋਂ ਅੱਜ ਗੁੱਗਾ ਮਾੜੀ ਮੰਦਿਰ ਪ੍ਰੰਗਣ ਵਿਚ 5 ਲੋੜਵੰਦ ਕੁੜੀਆਂ ਦੇ ਸਮੂਹਿਕ ਵਿਆਹ ਦਾ ਧੂਮਧਾਮ ਨਾਲ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਸਮਾਰੋਹ ਵਿਚ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਗੁਰਵਿੰਦਰ ਸਿੰਘ ਗੌਰਵ ਸੰਧੂ, ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ, ਬਲਿਹਾਰ ਸਿੰਘ ਸ਼ਮਸਪੁਰਾ, ਮੰਜੂ ਮਹੰਤ ਇਨ੍ਹਾਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਕਿਹਾ ਕਿ ਸ੍ਰੀ ਸ਼ਿਆਮ ਪਰਿਵਾਰ ਵਲੋਂ ਕੀਤਾ ਗਿਆ ਇਹ ਉਪਰਾਲਾ ਸੱਚੇ ਅਰਥਾਂ ਵਿਚ ਸੇਵਾ ਦਾ ਕਾਰਜ ਹੈ ਜੋ ਸਮਾਜ ਵਿਚ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਵੀ ਸਮਾਜਿਕ ਸੇਵਾ ਅਤੇ ਸਾਂਝੇਪਣ ਵੱਲ ਪ੍ਰੇਰਿਤ ਕਰਦੇ ਹਨ | ਸ੍ਰੀ ਸ਼ਿਆਮ ਪਰਿਵਾਰ ਦੇ ਮੈਂਬਰ ਰਮਨ ਕੁਮਾਰ ਗਰਗ ਅਤੇ ਸ਼ਿਵ ਗਰਗ ਨੇ ਦੱਸਿਆ ਕਿ ਇਹ ਉਪਰਾਲਾ ਉਹਨਾਂ ਲਈ ਸਿਰਫ਼ ਇਕ ਸਮਾਜਿਕ ਜ਼ਿੰਮੇਵਾਰੀ ਨਹੀਂ, ਸਗੋਂ ਆਤਮਿਕ ਸੰਤੁਸ਼ਟੀ ਦਾ ਸਾਧਨ ਵੀ ਹੈ | ਮਹਿਮਾਨਾਂ ਨੇ ਭਰੋਸਾ ਜਤਾਇਆ ਕਿ ਇਹ ਉਪਰਾਲਾ ਸਨੌਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਪ੍ਰੇਰਣਾਦਾਇਕ ਸਾਬਤ ਹੋਵੇਗਾ | ਅੰਤ ਵਿੱਚ, ਰਮਨ ਗਰਗ ਅਤੇ ਸ਼ਿਵ ਗਰਗ ਨੇ ਸਾਰੇ ਮਹਿਮਾਨਾਂ ਅਤੇ ਭਗਤ ਜਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਕਈ ਪਰਿਵਾਰਾਂ ਵਿਚ ਖੁਸ਼ੀਆਂ ਭਰਪੂਰ ਕੀਤੀਆਂ ਜਾ ਸਕਦੀਆਂ ਹਨ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਪ੍ਰੀਤਮ ਸਿੰਘ ਸਾਬਕਾ ਕੌਂਸਲਰ, ਜਸਪਾਲ ਸਿੰਘ ਬਰਕਤਪੁਰ, ਗੁਰਵਿੰਦਰ ਸਿੰਘ ਸਨੌਰ, ਰੋਹਿਤ ਬਾਂਸਲ, ਹਰੀਸ਼ ਗਰਗ, ਸ਼ੈਲੀ ਗਰਗ,ਵਿਸ਼ਾਲ ਵਰਮਾ, ਰੋਹਿਤ ਬਾਂਸਲ, ਮਨੀਤ ਬਾਂਸਲ, ਵਰੁਣ ਬਾਂਸਲ, ਸਚਿਨ, ਮਨੋਜ ਗੋਇਲ, ਵੰਸ਼, ਦੇਵ ਮਾਰਬਲ, ਸ਼ੁੱਧ ਚੋਪਰਾ, ਕੁਨਾਲ ਗਰਗ ਤੇ ਹੋਰ ਸੈਕੜੇ ਲੋਕ ਹਾਜਰ ਸਨ |